spot_img
Homeਮਾਝਾਗੁਰਦਾਸਪੁਰਅਗਾਂਹਵਧੂ ਕਿਸਾਨ ਸਰਪੰਚ ਸੁੱਖਪ੍ਰੀਤ ਸਿੰਘ ਰਿਆੜ, ਪਿੰਡ ਕਠਾਣਾ, ਗੁਰਦਾਸਪੁਰ।ਜ਼ਿਲ੍ਹਾ ਲੋਕ ਸੰਪਰਕ ਦਫਤਰ,...

ਅਗਾਂਹਵਧੂ ਕਿਸਾਨ ਸਰਪੰਚ ਸੁੱਖਪ੍ਰੀਤ ਸਿੰਘ ਰਿਆੜ, ਪਿੰਡ ਕਠਾਣਾ, ਗੁਰਦਾਸਪੁਰ।ਜ਼ਿਲ੍ਹਾ ਲੋਕ ਸੰਪਰਕ ਦਫਤਰ, ਗੁਰਦਾਸਪੁਰ।

ਗੁਰਦਾਸਪੁਰ, 27 ਸਤੰਬਰ  (ਮੁਨੀਰਾ ਸਲਾਮ ਤਾਰੀ) ਡੇਅਰੀ ਵਿਕਾਸ ਵਿਭਾਗ ਵੱਲੋਂ ਜਿਲਾ ਗੁਰਦਾਸਪੁਰ ਵਿਖੇ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਪਸ਼ੂ ਪਾਲਕਾਂ ਅਤੇ ਬੇਰੋਜਗਾਰ ਨੌਜਵਾਨਾਂ ਲਈ ਮੁਫਤ ਡੇਅਰੀ ਸਿਖਲਾਈ ਕੋਰਸ 04 ਅਕਤੂਬਰ 2021 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਕਸ਼ਮੀਰ ਸਿੰਘ ਗੋਰਾਇਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸਕੀਮ ਅਧੀਨ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਦੋ ਹਫਤੇ ਦੀ ਮੁਫਤ ਡੇਅਰੀ ਸਿਖਲਾਈ ਦੇ ਨਾਲ ਨਾਲ ਸਫਲਤਾ ਪੂਰਵਕ ਟ੍ਰਨਿੰਗ ਕਰਨ ਉਪਰੰਤ ਰੁਪਏ 2000/— ਵਜੀਫਾ ਅਤੇ ਡੇਅਰੀ ਨਾਲ ਸਬੰਧਿਤ ਲਿਟਰੇਚਰ ਵੀ ਦਿੱਤਾ ਜਾਵੇਗਾ 

ਉਹਨਾਂ ਦੱਸਿਆ ਕਿ ਜਿਲਾ ਗੁਰਦਾਸਪੁਰ ਨਾਲ ਸਬੰਧਿਤ ਲਾਭਪਾਤਰੀਆਂ ਦੀ ਕੌਸਲਿੰਗ ਮਿਤੀ 30 ਸਤੰਬਰ  2021 ਨੂੰ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਗੁਰਦਾਸਪੁਰ ਜਿਲਾ ਪ੍ਰਬੰਧਕੀ ਕੰਪਲੈਕਸ, ਬਲਾਕ—ਬੀ, ਚੌਥੀ ਮੰਜਿਲ, ਕਮਰਾ ਨੰ:508 (ਟੈਲੀਫੌਨ ਨੰ:01874—220163) ਵਿਖੇ ਕੀਤੀ ਜਾਵੇਗੀ। ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਕਸ਼ਮੀਰ ਸਿੰਘ ਗੋਰਾਇਆਂ ਨੇ ਕਿਹਾ ਕਿ ਚਾਹਵਾਨ ਉਮੀਦਵਾਰ ਜਿਸ ਦੀ ਉਮਰ 18 ਤੋਂ 50 ਸਾਲ ਹੋਵੇ ,ਆਪਣਾ ਅਨੁਸੂਚਿਤ ਜਾਤੀ ਨਾਲ ਸਬੰਧਿਤ ਸਰਟੀਫਿਕੇਟ ਸਮੇਤ ਪਾਸਪੋਰਟ ਸਾਈਜ ਫੋਟੋ, ਘੱਟੋ ਘੱਟ ਪੰਜਵੀਂ ਪਾਸ ਦਾਂ ਤਸਦੀਕਸ਼ੁਦਾ ਯੋਗਤਾ ਸਰਟੀਫਿਕੇਟ,ਆਧਾਰ ਕਾਰਡ ਨਾਲ ਲੈ ਕੇ ਦਫਤਰ ਵਿਖੇ ਹਾਜਰ ਹੋਣ

ਚੁਣੇ ਗਏ ਲਾਭਪਾਤਰੀਆਂ ਨੂੰ ਡੇਅਰੀ ਸਿਖਲਾਈ ਸੈਂਟਰ,ਵੇਰਕਾ(ਅੰਮ੍ਰਿਤਸਰ) ਵਿਖੇ ਸਿਖਲਾਈ ਦਿੱਤੀ ਜਾਵੇਗੀ ਘੱਟੋ ਘੱਟ ਦੋ ਪਸ਼ੂਆਂ ਦਾ ਡੇਅਰੀ ਯੂਨਿਟ ਸਥਾਪਿਤ ਕਰਨ ਉਪਰੰਤ ਲਾਭਪਾਤਰੀ ਨੂੰ 33% ਸਬਸਿਡੀ ਦਿੱਤੀ ਜਾਵੇਗੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments