spot_img
Homeਮਾਝਾਗੁਰਦਾਸਪੁਰਪੰਜਾਬ ਯੁਨੀਵਰਸਿਟੀ ਸੈਨੇਟ ਦੇ ਗਰੈਜੁਏਟ ਹਲਕੇ ਲਈ ਵੋਟਿੰਗ ਹੋਈ

ਪੰਜਾਬ ਯੁਨੀਵਰਸਿਟੀ ਸੈਨੇਟ ਦੇ ਗਰੈਜੁਏਟ ਹਲਕੇ ਲਈ ਵੋਟਿੰਗ ਹੋਈ

 

ਕਾਦੀਆਂ/26 ਸਤੰਬਰ (ਮੁਨੀਰਾ ਸਲਾਮ ਤਾਰੀ)
ਪੰਜਾਬ ਯੁਨੀਵਰਸਿਟੀ ਚੰਡੀਗੜ ਦੇ ਸੈਨੇਟ ਗਰੈਜੁਏਟ ਹਲਕੇ ਵਾਸਤੇ ਅੱਜ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਬਣੇ ਪੋਲਿੰਗ ਬੂਥ ਤੇ ਰਜਿਸਟਰਡ ਵੋਟਰਾਂ ਵੱਲੋਂ ਵੋਟਾਂ ਪਾਈਆਂ ਗਈਆਂ। ਗਰੈਜੁਏਟ ਹਲਕੇ ਵਾਸਤੇ ਵੋਟਾਂ ਰਾਹੀਂ 43 ਉਮੀਦਵਾਰਾਂ ਵਾਸਤੇ ਸਵੇਰ ਤੋਂ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋਇਆ। ਇੱਸ ਮੋਕੇ ਵੱਖ ਵੱਖ ਉਮੀਦਵਾਰਾਂ ਦੇ ਸਮਰੱਥਕ ਪਰਚੀ ਬੂਥ ਲਗਾਕੇ ਦੱਸੀ ਦੂਰੀ ਤੇ ਬੈਠੇ ਹੋਏ ਸਨ ਤੇ ਵੋਟਰਾਂ ਨੂੰ ਆਪੋ ਆਪਣੇ ਉਮੀਦਵਾਰ ਲਈ ਅਪੀਲ ਕਰਦੇ ਨਜ਼ਰ ਆਏ। ਕੁਲ 172 ਗਰੈਜੁਏਟ ਪਾਸ ਪੰਜਾਬ ਯੁਨੀਵਰਸਿਟੀ ਚੰਡੀਗੜ ਦੇ ਵੋਟਰਾਂ ਲਈ ਪੋਲਿੰਗ ਬੂਥ ਬਣਾਇਆ ਗਿਆ ਸੀ ਪਰ ਪੋਲਿੰਗ ਪ੍ਰਤੀਸ਼ਤ ਆਮ ਹੀ ਰਹੀ। ਡੀ ਏ ਵੀ ਸੰਸਥਾਂਵਾ ਵੱਲੋਂ ਬਲਬੀਰ ਚੰਦ ਜੋਸ਼ਨ ਚੋਣ ਮੈਦਾਨ ਚ ਖੜੇ ਉਮੀਦਵਾਰ ਦੇ ਲਈ ਮੋਕੇ ਤੇ ਪਹੁੰਚੇ ਸਨ। ਇੱਸ ਮੋਕੇ ਤੇ ਮੈਨੇਜਿੰਗ ਕਮੇਟੀ ਡੀ ਏ ਵੀ ਸੰਸਥਾਂਵਾ ਸ਼੍ਰੀ ਏ ਕੇ ਵੈਦ (ਸੇਵਾ ਮੁਕਤ ਪਿੰ੍ਰਸੀਪਲ) ਸਮੇਤ ਸSਸਥਾਵਾਂ ਦੇ ਅਧਿਆਪਕ ਪਰਚੀ ਬੂਥਾਂ ਤੇ ਪੁੱਜੇ ਤੇ ਵੋਟਰਾਂ ਨੂੰ ਆਪਣੇ ਉਮੀਦਵਾਰ ਵਾਸਤੇ ਵੋਟ ਦੇਣ ਦੀ ਅਪੀਲ ਕਰਦੇ ਨਜ਼ਰ ਆਏ।
ਫ਼ੋਟੋ: ਸਿੱਖ ਨੈਸ਼ਨਲ ਕਾਲਜ ਚ ਸਮਰਥਕ ਖੜੇ ਹੋਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments