spot_img
Homeਮਾਝਾਗੁਰਦਾਸਪੁਰਭੱਠੇ,ਪਥੇਰਾ, ਗੁੱਜਰ, ਝੁੱਗੀਆਂ ਵਿਖੇ ਰਹਿੰਦੇ 0 ਤੋਂ 5 ਸਾਲ ਦੇ ਬੱਚਿਆਂ ਨੂੰ...

ਭੱਠੇ,ਪਥੇਰਾ, ਗੁੱਜਰ, ਝੁੱਗੀਆਂ ਵਿਖੇ ਰਹਿੰਦੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓਰੋਧਕ ਬੂੰਦਾਂ ਪਿਲਾਈਆਂ

 

26 ਸਤਬਰ, ਹਰਚੋਵਾਲ-(ਸੁਰਿੰਦਰ ਕੌਰ)
ਪੁਕਾਰੇ ਬਾਲ ਆਤਮਾ , ਪੋਲਿਓ ਦਾ ਖਾਤਮਾ ਦਾ ਸੁਨੇਹਾ ਘਰ ਘਰ ਪਹੁੰਚਾਉਣ ਹਿਤ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ ਭਾਮ ਵਿਖੇ ਮਿਤੀ 26 ,27 ਅਤੇ 28 ਸਤਬਰ ਤਿੰਨ ਦਿਨਾਂ ਤੱਕ ਚਲਣ ਵਾਲੇ ਮਾਈਗ੍ਰੇਟਰੀ ਪਲਸ ਪੋਲਿਓ ਦਾ ਆਗਾਜ਼ ਕੀਤਾ ਗਿਆ। ਜਿਸ ਵਿਚ ਬਲਾਕ ਵਿਖੇ ਪੈਂਦੇ ਭੱਠੇ, ਪਥੇਰਾ,ਗੁੱਜਰ, ਝੁੱਗੀਆਂ ,ਭਾਈਏ ਆਦਿ ਦੇ 0ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਰੋਧੀ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ। ਡਾਕਟਰ ਪਰਮਿੰਦਰ ਸਿੰਘ , ਐਸ. ਐਮ.ਓ ਭਾਮ ਨੇ ਦੱਸਿਆ ਕਿ ਸਾਡਾ ਮੁੱਖ ਮੰਤਵ ਹਨ ਮਾਈਗ੍ਰੇਟਰੀ ਬਚਿਆਂ ਨੂੰ ਕਵਰ ਕਰਨਾ ਹੈ।ਕੋਈ ਵੀ ਬੱਚਾ ਇਹ ਪੋਲਿਓ ਵਿਰੋਧੀ ਬੂੰਦਾਂ ਪੀਣ ਤੋਂ ਵਾਂਝੇ ਨਹੀਂ ਰਹਿਣਾ ਚਾਹੀਦਾ। ਇਸੇ ਉਦੇਸ਼ ਦੀ ਪੂਰਤੀ ਹੇਠ ਬਲਾਕ ਭਾਮ ਵਿਖੇ 5 ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕੇ ਸਾਰੇ ਏਰੀਆ ਜਿਵੇਂ ਭਾਮ, ਘੁਮਾਣ,ਕਾਦੀਆਂ, ਸ਼੍ਰੀਹਰਗੋਬਿੰਦਪੁਰ ਨੂੰ ਕਵਰ ਕਰੇਗੀ। ਬੀ.ਬੀ.ਈ ਸੁਰਿੰਦਰ ਕੌਰ ਨੇ ਦੱਸਿਆ ਕਿ ਬਲਾਕ ਭਾਮ ਵਿਖੇ 691 ਬੱਚੇ 0 ਤੋਂ 5 ਸਾਲ ਦੇ ਬੱਚੇ ਹਨ ਜਿੰਨਾਂ ਨੂੰ ਸਾਡੀਆਂ ਟੀਮਾਂ ਦੁਆਰਾ ਕਵਰ ਕਰਨ ਦਾ ਟੀਚਾ ਮਿਥਿਆ ਗਿਆ ਹੈ। ਹੈਲਥ ਇੰਸਪੈਕਟਰ ਹਰਪਿੰਦਰ ਸਿੰਘ ,ਮਨਿੰਦਰ ਸਿੰਘ,ਬਲਦੇਵ ਸਿੰਘ ਦੁਆਰਾ ਫੀਲਡ ਵਿਖੇ ਸੁਪਰਵੀਜਨ ਕੀਤੀ ਗਈ। ਇਸ ਮੁਹਿੰਮ ਦੇ ਪਹਿਲੇ ਦਿਨ 604 ਬੱਚਿਆਂ ਨੂੰ ਪੋਲਿਓ ਰੋਧਕ ਬੂੰਦਾਂ ਪਿਲਾਈਆਂ ਗਈਆਂ।ਇਸ ਮੌਕੇ ਤੇ ਹੈਲਥ ਇੰਸਪੈਕਟਰ ਹਰਪਿੰਦਰ ਸਿੰਘ, ਮਨਿੰਦਰ ਸਿੰਘ ਐਚ.ਆਈ,ਕੁਲਜੀਤ ਸਿੰਘ, ਸਰਵਣ ਸਿੰਘ ਬਲਦੇਵ ਸਿੰਘ ਐਚ.ਆਈ, ਸਰਬਜੀਤ ਸਿੰਘ,ਪਰਜੀਤ ਸਿੰਘ,ਗੁਰਦੀਪ ਸਿੰਘ,ਬਲਜੀਤ ਸਿੰਘ, ਅਮਰਿੰਦਰ ਸਿੰਘ, ਸੁੱਚਾ ਸਿੰਘ, ਕੁਲਦੀਪ ਸਿੰਘ, ਕੁਲਦੀਪ ਕੁਮਾਰ, ਸੁਖਵਿੰਦਰ ਸਿੰਘ ਰਛਪਾਲ ਸਿੰਘ, ਤਜਿੰਦਰ ਸਿੰਘ, ਸਰਵਣ ਸਿੰਘ ਗੁਰਵੰਤ ਸਿੰਘ, ਮਨਪ੍ਰੀਤ ਸਿੰਘ ਆਦਿ ਫੀਲਡ ਵਿਖੇ ਕੰਮ ਕੀਤਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments