spot_img
Homeਮਾਝਾਗੁਰਦਾਸਪੁਰਕਾਦੀਆਂ ਦੇ ਵਾਰਡ ਨੰਬਰ 5 ਦੇ ਕੌਂਸਲਰ ਨੇ ਲਗਵਾਈਆਂ ਵੱਖ ਵੱਖ ਥਾਵਾਂ...

ਕਾਦੀਆਂ ਦੇ ਵਾਰਡ ਨੰਬਰ 5 ਦੇ ਕੌਂਸਲਰ ਨੇ ਲਗਵਾਈਆਂ ਵੱਖ ਵੱਖ ਥਾਵਾਂ ਤੇ ਸੀਮਿੰਟ ਦੀਆਂ ਕੁਰਸੀਆਂ*

 

*ਕਾਦੀਆਂ 26 ਸਤੰਬਰ ( ਮੁਨੀਰਾ ਸਲਾਮ ਤਾਰੀ )*
ਕਾਦੀਆਂ ਸ਼ਹਿਰ ਦੇ ਵਾਰਡ ਨੰਬਰ 5 ਚ ਕੌਂਸਲਰ ਸੁਖਰਾਜ ਕੌਰ ਮਾਹਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਨੌਜਵਾਨ ਆਗੂ ਗੁਰਦਿਲਬਾਗ ਸਿੰਘ ਨੀਟਾ ਮਾਹਲ ਨੇ ਵੱਖ ਵੱਖ ਥਾਵਾਂ ਤੇ ਲੋਕਾਂ ਦੇ ਬੈਠਣ ਲਈ ਸੀਮਿੰਟ ਦੀਆਂ ਕੁਰਸੀਆਂ ਲਗਾਈਆਂ ਗਈਆਂ ।ਜਾਣਕਾਰੀ ਦਿੰਦੇ ਹੋਏ ਯੂਥ ਆਗੂ ਗੁਰਦਿਲਬਾਗ ਸਿੰਘ ਨੀਟਾ ਮਾਹਲ ਅਤੇ ਕੌਂਸਲਰ ਸ਼੍ਰੀਮਤੀ ਸੁਖਰਾਜ ਕੌਰ ਮਾਹਲ ਨੇ ਦੱਸਿਆ ਕਿ ਲੋਕਾਂ ਦੀਆਂ ਸੁੱਖ ਸਹੂਲਤਾਂ ਦੇ ਲਈ ਅਤੇ ਬੈਠਣ ਦੇ ਲਈ ਵਾਰਡ ਨੰਬਰ ਪੰਜ ਦੇ ਵੱਖ ਵੱਖ ਥਾਵਾਂ ਤੇ ਗਲੀਆਂ ਮੁਹੱਲਿਆਂ ਚੌਕਾਂ ਦੇ ਵਿੱਚ ਉਨ੍ਹਾਂ ਦੇ ਵੱਲੋਂ ਸੀਮਿੰਟ ਦੀਆਂ ਕੁਰਸੀਆਂ ਲਗਾਈਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਉਹ ਮੁਹੱਲਾ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰ ਰਹੇ ਹਨ ਅਤੇ ਹਮੇਸ਼ਾ ਹੀ ਏਸੇ ਤਰ੍ਹਾਂ ਹੀ ਕਰਦੇ ਰਹਿਣਗੇ।ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਹਿਲਾ ਫ਼ਰਜ਼ ਹੈ ਕਿ ਆਪਣੇ ਵਾਰਡ ਵਾਸੀਆਂ ਦੀ ਸੇਵਾ ਕਰਨਾ ਅਤੇ ਉਨ੍ਹਾਂ ਦੀ ਹਰ ਪ੍ਰੇਸ਼ਾਨੀ ਦਾ ਹੱਲ ਕਰਨਾ।ਉਨ੍ਹਾਂ ਕਿਹਾ ਕਿ ਕਿਸੇ ਵੀ ਵਾਰਡ ਵਾਸੀ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਜੇਕਰ ਕਿਸੇ ਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਉਨ੍ਹਾਂ ਦੇ ਨਾਲ ਸਿੱਧਾ ਰਾਬਤਾ ਆਪਣਾ ਕਾਇਮ ਕਰ ਸਕਦੇ ਹਨ ਹਰੇਕ ਵਾਰਡ ਵਾਸੀ ਦੀ ਪਹਿਲ ਦੇ ਆਧਾਰ ਤੇ ਮਦਦ ਕੀਤੀ ਜਾਵੇਗੀ ।ਅਤੇ ਕਿਸੇ ਕਿਸਮ ਦਾ ਵੀ ਵਿਤਕਰਾ ਨਹੀਂ ਕੀਤਾ ਜਾਵੇਗਾ ਕਿਉਂਕਿ ਮਾਹਲ ਪਰਿਵਾਰ ਵੱਲੋਂ ਪਹਿਲਾਂ ਵੀ ਕਿਸੇ ਤਰ੍ਹਾਂ ਦਾ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਸੀ ਅਤੇ ਹੁਣ ਵੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ ।ਉਨ੍ਹਾਂ ਕਿਹਾ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਹ ਆਪਣੇ ਵਾਰਡ ਵਾਸੀਆਂ ਦੀ ਸੇਵਾ ਹਮੇਸ਼ਾਂ ਹੀ ਕਰਦੇ ਰਹਿਣਗੇ। ਉਧਰ ਦੂਜੇ ਪਾਸੇ ਕੁਰਸੀਆਂ ਲੱਗਣ ਤੋਂ ਬਾਅਦ ਮੁਹੱਲਾ ਵਾਸੀਆਂ ਨੇ ਯੂਥ ਨੌਜਵਾਨ ਆਗੂ ਗੁਰਦਿਲਬਾਗ ਸਿੰਘ ਨੀਟਾ ਮਾਹਲ ਤੇ ਕੌਂਸਲਰ ਸ਼੍ਰੀਮਤੀ ਸੁਖਰਾਜ ਕੌਰ ਮਾਹਲ ਦਾ ਧੰਨਵਾਦ ਕੀਤਾ।

ਫੋਟੋ ਕੈਪਸ਼ਨ )ਵਾਰਡ ਨੰਬਰ ਪੰਜ ਦੇ ਵੱਖ ਵੱਖ ਥਾਵਾਂ ਤੇ ਸੀਮਿੰਟ ਦੀਆਂ ਕੁਰਸੀਆਂ ਲਗਾਉਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯੂਥ ਨੌਜਵਾਨ ਆਗੂ ਗੁਰਦਿਲਬਾਗ ਸਿੰਘ ਨੀਟਾ ਮਾਹਲ ਅਤੇ ਉਨ੍ਹਾਂ ਦੇ ਨਾਲ ਮੁਹੱਲਾ ਵਾਸੀ ਅਤੇ ਉਨ੍ਹਾਂ ਦੇ ਸਾਥੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments