ਰਾਜ ਪੱਧਰੀ ਭਾਸ਼ਣ ਮੁਕਾਬਲੇ ਚ ਪੁਨਰਜੋਤ ਆਈ ਬੈਂਕ ਸੋਸਾਇਟੀ ਵਲੋਂ ਜੇਤੂਆਂ ਨੂੰ ਵੰਡੇ ਗਏ ਇਨਾਮ ਰਾਜ ਪੱਧਰੀ ਭਾਸ਼ਣ ਮੁਕਾਬਲੇ ‘ਚ ਕਪੂਰਥਲਾ ਦਾ ਹਸਨ ਅਬਦਾਲ ਸਿੰਘ ਜੇਤੂ ।

0
253

ਕਪੂਰਥਲਾ 09 ਜੂਨ ( ਅਸ਼ੋਕ ਸਡਾਨਾ   ) ਪੁਨਰਜੋਤ ਆਈ ਬੈਂਕ ਲੁਧਿਆਣਾ ਅਤੇ ਸਾਈਟ ਸੇਵਰ ਸੁਸਾਇਟੀ ਫਗਵਾੜਾ ਵੱਲੋਂ ਦੂਸਰਾ ਰਾਜ ਪੱਧਰੀ ਆਨਲਾਇਨ ਭਾਸ਼ਣ ਮੁਕਾਬਲਾ ਕਰਵਾਇਆ ਗਿਆ । ਇਹ  ਮੁਕਾਬਲਾ ਡਾਕਟਰ ਰਮੇਸ਼ , ਡਾਕਟਰ ਸਰਬਜੀਤ ਰਾਜਨ, ਸੁਭਾਸ਼ ਮਲਿਕ ਅਤੇ ਡਾਕਟਰ ਸੀਮਾ ਰਾਜਨ ਦੀ ਅਗਵਾਈ ਵਿੱਚ ਕਰਵਾਇਆ ਗਿਆ । ਇਸ ਮੁਕਾਬਲੇ ਦੇ ਮੁੱਖ ਕੋਆਰਡੀਨੇਟਰ ਅਸ਼ੋਕ ਮਹਿਰਾ ਜੀ ਨੇ ਦੱਸਿਆ ਕਿ ਇਸ ਦੂਸਰੇ ਰਾਜ ਪੱਧਰੀ ਭਾਸ਼ਣ ਮੁਕਾਬਲੇ ਵਿੱਚ ਦੋ ਵਿੱਸ਼ਿਆ : ਲਾਕਡਾਊਨ ਦੌਰਾਨ ਬੋਰ ਹੋਣ ਤੋਂ ਕਿਵੇਂ ਬਚਿਆ ਜਾਵੇ ਅਤੇ ਕਰੋਨਾ ਕਾਲ ਨਾਲ ਲੜਨ ਦੀ ਸ਼ਕਤੀ ਕਿਵੇਂ ਵਧਾਈ ਜਾਵੇ ਬਾਰੇ 10 ਤੋਂ 16 ਸਾਲ ਦੇ ਵਿਦਿਆਰਥੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਹਨਾਂ ਵਿਸ਼ਿਆ ਤੇ ਇਸ  ਉਮਰ ਗਰੁੱਪ ਦੇ 200 ਤੋਂ ਵੱਧ ਵਿਦਿਆਰਥੀਆ ਵੱਲੋਂ ਜਾਣਕਾਰੀ ਭਰਪੂਰ ਭਾਸ਼ਣ ਦੀਆਂ ਦੋ ਮਿੰਟ ਦੀਆਂ ਵੀਡੀਓ ਬਣਾ ਕੇ ਆਨਲਾਇਨ ਭੇਜੀਆ ਗਈਆ  । ਵਿਦਿਆਰਥੀਆ ਨੇ ਬੜੀ ਲਗਨ ਅਤੇ ਮਿਹਨਤ ਨਾਲ ਦਿਲਚਸਪ ਤੱਥਾਂ ਨੂੰ ਪੇਸ਼ ਕਰਦਿਆ ਇਸ ਕਰੋਨਾ ਕਾਲ ਦਾ ਡੱਟ ਕੇ ਮੁਕਾਬਲਾ ਕਰਨ ਲਈ ਆਪਣੇ ਭਾਸ਼ਣਾਂ ਵਿੱਚ ਖ਼ੂਬਸੂਰਤੀ ਨਾਲ ਵਰਨਣ ਕੀਤਾ । ਇਸ ਮੁਕਾਬਲੇ ਨੂੰ ਸਫਲ ਬਨਾਉਣ ਲਈ ਅਤੇ ਜੇਤੂਆ ਦੀ ਹੌਸਲਾ ਅਫ਼ਜਾਈ ਕਰਨ ਲਈ ਡਾਕਟਰ ਰਮੇਸ਼ ਸੁਪਰਸਪੈਸ਼ਲਿਟੀ ਆਈ ਅਤੇ ਲੇਜ਼ਰ ਸੈਂਟਰ ਲੁਧਿਆਣਾ ਅਤੇ ਡਾਕਟਰ ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਵੱਲੋਂ ਇਨਾਮ ਰਾਸ਼ੀ ਦਿੱਤੀ ਗਈ । ਪਹਿਲਾ ਇਨਾਮ 5000 ਰੁਪਏ ਅਤੇ ਟਰਾਫੀ ਕਪੂਰਥਲਾ ਦੇ ਹਸਨ ਅਬਦਾਲ ਸਿੰਘ ਨੂੰ ਮਿਲਿਆ । ਦੂਸਰੇ  ਇਨਾਮ  ਵਿੱਚ ਮਨਕੀਰਤ ਕੌਰ ਫਤਹਿਗੜ੍ਹ ਸਾਹਿਬ ਨੇ ਟਰਾਫੀ ਅਤੇ 3000 ਰੁਪਏ ਜਿੱਤੇ । ਤੀਸਰਾ ਇਨਾਮ 2000 ਰੁਪਏ ਅਤੇ ਟਰਾਫੀ ਆਸਤਿਕ ਗਾਬਾ ਫਗਵਾੜਾ ਵੱਲੋਂ ਜਿੱਤੀ ਗਈ ।
ਇਸ ਤੋਂ ਇਲਾਵਾ ਮੁਕਾਬਲੇ ਵਿੱਚ ਵਧੀਆ ਭਾਸ਼ਣ ਦੇਣ ਲਈ ਸਿਮਰਦੀਪ ਸਿੰਘ, ਸ਼ਰੇਆ, ਆਦਿਤੀ ਕਥਪਾਲ, ਰਜ਼ੂਲਾ ਭਾਟੀਆ, ਨਵਜੋਤ ਕੌਰ, ਗੁਰਦੀਪ ਸ਼ਰਮਾ ਅਤੇ ਅਭਿਜੀਤ ਨੂੰ ਕੋਨਸੋਲੇਸ਼ਨ ਇਨਾਮ ਲਈ ਚੁਣਿਆ ਗਿਆ ।
ਡਾਕਟਰ ਰਮੇਸ਼ ਅਤੇ ਡਾਕਟਰ ਰਾਜਨ ਵੱਲੋਂ ਸਾਰੇ ਜੇਤੂ ਵਿਦਿਆਰਥੀਆਂ ਅਤੇ ਪਰਿਵਾਰਾਂ ਨੂ ਵਧਾਈ ਦਿੱਤੀ ਗਈ । ਅਸ਼ੋਕ ਮਹਿਰਾ ਅਤੇ ਡਾਕਟਰ ਸੀਮਾ ਰਾਜਨ ਨੇ ਇਸ ਮੁਕਾਬਲੇ ਦੀ ਸਫਲਤਾ ਲਈ ਵਿਦਿਆਰਥੀਆ, ਅਧਿਆਪਕਾਂ, ਮਾਪਿਆਂ ਅਤੇ ਪ੍ਰੋਗਰਾਮ ਮੈਨਜਮੈਂਟ ਟੀਮ ਦਾ ਧੰਨਵਾਦ ਕੀਤਾ । ਇਸ ਮੌਕੇ ਸੁਭਾਸ਼ ਮਲਿਕ ਆਨਰੇਰੀ ਸੈਕਟਰੀ ਪੁਨਰਜੋਤ ਨੇ ਦੱਸਿਆ ਕਿ ਭਵਿੱਖ ਵਿੱਚ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਨ ਵਾਲੇ ਇਸ ਤਰਾਂ ਦੇ ਹੋਰ ਮੁਕਾਬਲੇ ਵੀ ਇਹਨਾ ਸੰਸਥਾਂ ਵੱਲੋਂ ਲਗਾਤਾਰ ਕਰਵਾਏ  ਜਾਣਗੇ ।

Previous articleਪੰਜਾਬ ਸਿੱਖਿਆ ਦੇ ਖੇਤਰ ਵਿੱਚ ਭਾਰਤ ਦਾ ਨੰਬਰ 1 ਸੂਬਾ ਬਣਿਆ ਜਿਲ੍ਹਾ ਸਿੱਖਿਆ ਅਫ਼ਸਰ ਸੈਕੰ : / ਐਲੀ: ਵੱਲੋਂ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਰਹਿਣ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ।
Next articleਛੱਤਾਂ ’ਤੇ ਪਏ ਟਾਇਰਾਂ ਤੇ ਖਾਲੀ ਭਾਂਡਿਆ ’ਚ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ : ਡਾ. ਹਰਪਾਲ ਸਿੰਘ

LEAVE A REPLY

Please enter your comment!
Please enter your name here