spot_img
Homeਮਾਝਾਗੁਰਦਾਸਪੁਰਡਿਪਟੀ ਕਮਿਸ਼ਨਰ ਵਲੋਂ 75ਵੇਂ ਆਜ਼ਾਦੀ ਅਮਰੂਤ ਮਹਾਂਉਤਸ਼ਵ ਨੂੰ ਸਮਰਪਿਤ ਸੀ.ਆਰ.ਪੀ.ਐਫ. ਵੱਲੋਂ ...

ਡਿਪਟੀ ਕਮਿਸ਼ਨਰ ਵਲੋਂ 75ਵੇਂ ਆਜ਼ਾਦੀ ਅਮਰੂਤ ਮਹਾਂਉਤਸ਼ਵ ਨੂੰ ਸਮਰਪਿਤ ਸੀ.ਆਰ.ਪੀ.ਐਫ. ਵੱਲੋਂ ਕੱਢੀ ਗਈ ਸਾਈਕਲ ਰੈਲੀ ਦਾ ਜਿਲ੍ਹਾ ਗੁਰਦਾਸਪੁਰ ਵਿਖੇ ਪੁਹੰਚਣ ਤੇ ਭਰਵਾਂ ਸਵਾਗਤ

ਗੁਰਦਾਸਪੁਰ, 24 ਸਤੰਬਰ (ਮੁਨੀਰਾ ਸਲਾਮ ਤਾਰੀ) ਆਜ਼ਾਦੀ ਦੇ 75ਵੇਂ ਅਜ਼ਜਾਦੀ ਅਮਰੂਤ ਮਹਾਂਉਤਸ਼ਵ ਨੂੰ ਸਮਰਪਿਤ ਸੀ.ਆਰ.ਪੀ.ਐਫ. ਵੱਲੋਂ ਕੱਢੀ ਗਈ ਸਾਈਕਲ ਰੈਲੀ ਅੱਜ ਸਵੇਰੇ ਪਠਾਨਕੋਟ ਤੋਂ ਗੁਰਦਾਸਪੁਰ ਜ਼ਿਲੇ ਵਿਖੇ ਵਿਖੇ ਪੁਹੰਚੀ। ਦੀਨਾਨਗਰ ਵਿਖੇ ਸਥਿਤ ਇਕ ਸਵਾਗਤੀ ਪੈਲੇਸ ਵਿਖੇ ਇੱਕ ਸਮਾਰੋਹ ਕਰਵਾਇਆ ਗਿਆ ਤੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਸਾਈਕਲ ਰੈਲੀ ਦਾ ਭਰਵਾਂ ਸਵਾਗਤ ਕੀਤਾ ਗਿਆ। 

           ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਈਕਲ ਰੈਲੀ ਦਾ ਮੁੱਖ ਉਦੇਸ਼ ਭਾਰਤ ਦੇ ਨਾਗਰਿਕਾਂ ਦੇ ਦਿਲਾਂ ਅੰਦਰ ਦੇਸ਼ ਭਗਤੀ ਅਤੇ ਸੁਰੱਖਿਆ ਦੀ ਭਾਵਨਾ ਜਾਗਰੂਤ ਕਰਨਾ ਹੈ। ਇਹ ਸਾਈਕਲ ਰੈਲੀ ਸਰੀਰਿਕ ਤੰਦਰੁਸਤੀ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਦੇਸ਼ ਵਿੱਚ ਏਕਤਾਂ ਦੀ ਭਾਵਨਾ ਵੀ ਪੈਦਾ ਕਰੇਗੀ

                             ਇਸ ਮੌਕੇ ਡੀ.ਆਈ.ਜੀ. ਸੀ.ਆਰ.ਪੀ.ਐਫ. ਜਲੰਧਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਸਤੰਬਰ 2021 ਨੂੰ ਆਜ਼ਾਦੀ ਦੇ ਮਹਾਂਉਤਸ਼ਵ ਨੂੰ ਸਮਰਪਿਤ ਸੀ.ਆਰ.ਪੀ.ਐਫ. ਵੱਲੋਂ ਦੇਸ਼ ਦੇ ਵੱਖ ਵੱਖ ਸਥਾਨਾਂ ਤੋਂ ਸਮਾਰੋਹ ਕਰਕੇ ਸਾਈਕਲ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ 23 ਸਤੰਬਰ 2021 ਨੂੰ ਜੰਮੂ ਤੋਂ ਸ਼ੁਰੂ ਕੀਤੀ ਗਈ ਸਾਈਕਲ ਰੈਲੀ ਵੀਰਵਾਰ ਨੂੰ ਜਿਲ੍ਹਾ ਪਠਾਨਕੋਟ ਵਿਖੇ ਪਹੁੰਚੀ ਅਤੇ  ਅੱਜ ਸ਼ੁੁੱਕਰਵਾਰ ਨੂੰ ਗੁਰਦਾਸਪੁਰ ਤੋਂ ਬਟਾਲਾ ਤੋਂ ਹੁੰਦੇ ਜ਼ਲਿਆਂ ਵਾਲਾ ਬਾਗ ਅੰਮ੍ਰਿਤਸਰ ਵਿਖੇ ਪੁਹੰਚੇਗੀ। ਇਸ ਤੋਂ ਬਾਅਦ ਇਹ ਸਾਇਕਲ ਰੈਲੀ ਜੰਗ-ਏ-ਆਜ਼ਾਦੀ ਕਰਤਾਰਪੁਰ, ਗਰੁੱਪ ਕੇਂਦਰ ਜਲੰਧਰ, ਲੁਧਿਆਣਾ, ਸ਼ਹੀਦ ਉੱਧਮ ਸਿੰਘ ਸਮਾਰਕ ਸਰਹਿੰਦ (ਸ੍ਰੀ ਫਤਿਹਗੜ੍ਹ ਸਾਹਿਬ), ਅੰਬਾਲਾ, ਕੁਰੂਕਸ਼ੇਤਰ, ਸੋਨੀਪਤ, ਗਰੁੱਪ ਕੇਂਦਰ ਗੁਰੂਗ੍ਰਾਮ ਦੇ ਰਸਤੇ ਹੁੰਦੇ ਹੋਏ 2 ਅਕਤੂਬਰ 2021 ਨੂੰ ਮਹਾਤਮਾ ਗਾਂਧੀ ਜੀ ਜਯੰਤੀ ਦੇ ਦਿਨ ਰਾਜਘਾਟ(ਨਵੀਂ ਦਿੱਲੀ) ਪਹੁੰਚੇਗੀ। 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments