spot_img
Homeਮਾਝਾਗੁਰਦਾਸਪੁਰਜ਼ਿਲ੍ਹਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋ ਪਾਬੰਦੀਆਂ ’ਤੇ ਛੋਟਾਂ ਦੇ ਨਵੇਂ ਆਦੇਸ਼...

ਜ਼ਿਲ੍ਹਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋ ਪਾਬੰਦੀਆਂ ’ਤੇ ਛੋਟਾਂ ਦੇ ਨਵੇਂ ਆਦੇਸ਼ ਜਾਰੀ

ਗੁਰਦਾਸਪੁਰ, 9 ਜੂਨ (ਸਲਾਮ ਤਾਰੀ ) ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਧੀਕ ਮੁੱਖ ਸਕੱਤਰ (ਗ੍ਰਹਿ), ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ, ਪੰਜਾਬ ਸਰਕਾਰ ਵਲੋਂ 8 ਜੂਨ 2021 ਨੂੰ ਜਾਰੀ ਕੀਤੇ ਗਏ ਹੁਕਮਾਂ ਤਹਿਤ 15 ਜੂਨ 2021 ਤਕ ਤਹਿਤ ਕੋਵਿਡ-19 ਬਿਮਾਰੀ ਨੂੰ ਮੁੱਖ ਰੱਖਦਿਆਂ ਰੋਕਾਂ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਇਸ ਲਈ ਜਿਲਾ ਮੈਜਿਸਟੇਟ ਗੁਰਦਾਸਪੁਰ ਵਲੋਂ 1973 ਦੀ ਧਾਰਾ 144 ਸੀ.ਆਰ.ਪੀ.ਸੀ ਅਤੇ ਡਿਜਾਸਟਰ ਮੈਨਜੇਮੈਂਟ ਐਕਟ 2005 ਤਹਿਤ ਜ਼ਿਲ੍ਹੇ ਦੀ ਹਦੂਦ ਅੰਦਰ ਹੇਠ ਲਿਖੇ ਹੁਕਮ ਜਾਰੀ ਕੀਤੇ ਗਏ ਹਨ :

1. ਜਿਲੇ ਅੰਦਰ ਕੋਵਿਡ-19 ਨੂੰ ਕੰਟਰੋਲ ਅਤੇ ਮੈਨੇਜ ਕਰਨ ਲਈ 15 ਜੂਨ 2021 ਤਕ ਹੇਠ ਲਿਖੀਆਂ ਰੋਕਾਂ ਸਖਤੀ ਨਾਲ ਲਾਗੂ ਕੀਤੀਆਂ ਜਾਂਦੀਆਂ ਹਨ :

1. ਜਿਲੇ ਅੰਦਰ ਰਾਤ ਦਾ ਕਰਫਿਊ ਰੋਜਾਨਾ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤਕ ਲੱਗੇਗਾ ਅਤੇ ਐਤਵਾਰ ( ਸਨਿਚਵਾਰ ਰਾਤ 7 ਵਜੇ ਤੋਂ ਸੋਮਵਾਰ 5 ਵਜੇ) ਤਕ ਲਾਗੂ ਰਹੇਗਾ। ਪਰ ਜਰੂਰੀ ਗਤੀਵਿਧੀਆਂ ਜੋ ਪੈਰਾ 2 ਵਿਚ ਸ਼ਾਮਲ ਹਨ, ’ਤੇ ਕਰਫਿਊ ਲਾਗੂ ਨਹੀਂ ਹੋਵੇਗਾ।

2. ਹਵਾਈ ਸਫਰ ਕਰਨ ਵਾਲੇ ਵਿਅਕਤੀ ਆਪਣੇ ਨਾਲ ਵੈਕਸੀਨੇਸ਼ਨ ਸਰਟੀਫਿਕੇਟ (ਜੋ 14 ਦਿਨ ਪਹਿਲਾਂ ਲੱਗੀ ਹੋਵੇ) ਜਾਂ ਆਰ.ਟੀ-ਪੀ.ਸੀ.ਆਰ ਜੋ 72 ਘੰਟੇ ਤੋ ਜਿਆਦਾ ਪੁਰਾਣੀ ਨਾ ਹੋਵੇ, ਹੋਣੀ ਚਾਹੀਦੀ ਹੈ।

3. ਪਬਲਿਕ ਟਰਾਂਸਪੋਰਟ (ਬੱਸਾਂ,ਟੈਕਸੀ, ਆਟੋ) ਵਿਚ 50 ਫੀਸਦ ਦੀ ਕਪੈਸਟੀ ਹੋਵੇਗੀ।

4. ਸਾਰੀਆਂ ਸਿੱਖਿਆ ਸੰਸਥਾਵਾਂ ਜਿਵੇਂ ਸਕੂਲ ਤੇ ਕਾਲਜ ਆਦਿ ਬੰਦ ਰਹਿਣਗੇ।

5. ਸਾਰੀਆਂ ਮੈਡੀਕਲ ਅਤੇ ਨਰਸਿੰਗ ਕਾਲਜ ਪਹਿਲਾਂ ਤਰਾਂ ਖੁੱਲ੍ਹੇ ਰਹਿਣਗੇ।

6. ਸਾਰੀਆਂ ਭਰਤੀ ਪ੍ਰੀਖਿਆਵਾਂ, ਸ਼ੋਸਲ ਡਿਸਟੈਸਿੰਗ ਅਤੇ ਕੋਵਿਡ ਤੋਂ ਬਚਾਅ ਲਈ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੀਤੀਆਂ ਜਾ ਸਕਦੀਆਂ ਹਨ।

7. ਕੌਮੀ/ ਕੋਮਾਂਤਰੀ ਪੱਧਰ ਮੁਕਾਬਿਲਆਂ ਲਈ ਸਾਰੀਆਂ ਖੇਡਾਂ ਅਤੇ ਟਰੇਨਿੰਗਾਂ ਕੀਤੀਆਂ ਜਾ ਸਕਣਗੀਆਂ। ਪਰ ਸਪੋਰਟਸ ਅਤੇ ਯੂਥ ਮਾਮਲਿਆਂ ਦੇ ਵਿਭਾਗ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਤੇ ਗਾਈਡਲਾਈਨਜ਼ ਦੀ ਸਖ਼ਤੀ ਨਾਲ ਪਾਲਣਾ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾਵੇ।

8. ਪ੍ਰਾਈਵੇਟ ਦਫਤਰ 50 ਫੀਸਦ ਕਪੈਸਟੀ ਨਾਲ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤਕ ਖੁੱਲ੍ਹ ਸਕਣਗੇ।

9. ਵਿਭਾਗ ਦੇ ਮੁਖੀ ਸਰਕਾਰੀ ਦਫਤਰਾਂ ਵਿਚ ਕਰਮਚਾਰੀਆਂ ਦੀ ਹਾਜ਼ਰੀ ਆਪਣੇ ਫੈਸਲੇ ਅਨੁਸਾਰ ਕਰ ਸਕਦੇ ਹਨ ਪਰ ਸਹਿ-ਰੋਗਾਂ/ਅੰਹਗੀਣ ਕਰਮਚਾਰੀਆਂ ਨੂੰ ਬਿਮਾਰੀ ਤੋਂ ਬਚਾਅ ਲਈ ਛੋਟ ਦਿੱਤੀ ਜਾ ਸਕਦੀ ਹੈ।

10 ਵਿਆਹ/ ਸਸਕਾਰ / ਅੰਤਿਮ ਰਸਮਾਂ ਦੌਰਾਨ 20 ਵਿਅਕਤੀਆਂ ਤੋਂ ਵੱਧ ਦਾ ਇਕੱਠ ਕਰਨ ਦੀ ਆਗਿਆ ਨਹੀਂ ਹੋਵੇਗੀ। ਸਸਕਾਰ ਛੱਡ ਕੇ ਜੇਕਰ 20 ਵਿਅਕਤੀਆਂ ਚੋਂ ਵੱਧ ਇਕੱਠ ਲਈ ਸਬ ਡਵੀਜ਼ਨਲ ਮੈਜਿਸਟਰੇਟ ਕੋਲੋਂ ਅਗਾਊਂ ਪ੍ਰਵਾਨਗੀ ਲੈਣੀ ਲਾਜ਼ਮੀ ਹੋੇਵੇਗੀ।

11. ਸਰਕਾਰੀ ਦਫਤਰ ਲੋਕਾਂ ਦੀਆਂ ਮੁਸ਼ਕਿਲਾਂ ਵਰਚੁਅਲ/ਆਨਲਾਈਨ ਰਾਹੀ ਹੱਲ ਕਰਨ ਨੂੰ ਤਰਜੀਹ ਦੇਣ। ਪਬਲਿਕ ਡੀਲਿੰਗ ਘੱਟ ਤੋਂ ਘੱਟ ਕੀਤੀ ਜਾਵੇ। ਰੈਵਨਿਊ ਵਿਭਾਗ ਪ੍ਰਾਪਰਟੀ ਦੇ ਲੈਣ–ਦੇਣ ਲਈ ਲੋਕਾਂ ਨੂੰ ਘੱਟੋਂ ਘੱਟ ਮਿਲਣ ਨੂੰ ਯਕੀਨੀ ਬਣਾਉਣ।

2. ਛੋਟਾਂ :

1. ਸਵਾਰੀਆਂ ਦੇ ਆਵਾਜਾਈ, ਹਵਾਈ, ਰੇਲਗੱਡੀਆਂ ਅਤੇ ਬੱਸਾਂ ਦੇ ਦਸਤਾਵੇਜਾਂ ਰਾਹੀਂ ਕੀਤੀ ਜਾ ਸਕੇਗੀ। ਇੰਟਰ ਅਤੇ ਇੰਟਰ ਸਟੇਟ ਵਿਚ ਜਰੂਰੀ ਅਤੇ ਗੈਰ ਜਰੂਰੀ ਵਸਤਾਂ ਦੀ ਢੋਆ ਢੁਆਈ।

2. ਸਾਰੀਆਂ ਜਰੂਰੀ ਵਸਤਾਂ ਜਿਵੇਂ ਖਾਣਾ, ਦਵਾਈਆਂ, ਮੈਡੀਕਲ ਯੰਤਰ ਆਦਿ ਈ-ਕਾਮਰਸ।

3. ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚ ਕੰਸ਼ਟਰੱਕਸ਼ਨ ਦਾ ਕੰਮ

4. ਖੇਤੀਬਾੜੀ ਜਿਵੇਂ ਖਰੀਦ, ਬਾਗਬਾਨੀ, ਪਸ਼ੂ ਪਾਲਣ ਅਤੇ ਵੈਟਰਨਰੀ ਸੇਵਾਵਾਂ।

5. ਕੈਂਪਾਂ ਰਾਹੀ ਵੈਕਸ਼ੀਨੇਸ਼ਨ

6. ਮੈਨੂਫੇਕਚਰਿੰਗ ਇੰਡਸਟਰੀ, ਕਮਰਸ਼ੀਅਲ ਐਂਡ ਪ੍ਰਾਈਵੇਟ ਐਸਟੈਬਲਿਸ਼ਮੈਂਟ ਅਤੇ ਸੇਵਾਵਾਂ, ਕਮਰਚਾਰੀਆਂ/ਵਰਕਰਾਂ ਦੀ ਆਵਾਜਾਈ, ਸਮਾਨ ਢੋਣ ਵਾਲੇ ਵਾਹਨ ਆਦਿ :

1. ਟੈਲੀਕਮਿਊਨੀਕੇਸ਼ਨ, ਇੰਟਰਨੈੱਟ ਸਰਵਿਸ, ਬਰਾਡਕਾਸਟਿੰਗ ਐਂਡ ਕੇਬਲ ਸਰਵਿਸ, ਆਈ.ਟੀ ਅਤੇ ਆਈ.ਟੀ ਨਾਲ ਸਬੰਧਤ ਸੇਵਾਵਾਂ।

2. ਜਰੂਰੀ ਚੀਜਾਂ ਦੀ ਡਿਲਵਰੀ ਜਿਵੇਂ ਖਾਣਾ, ਦਵਾਈਆਂ, ਮੈਡੀਕਲ ਯੰਤਰ ਆਦਿ ਈ-ਕਾਮਰਸ।

3. ਪੈਟਰੋਲ ਪੰਪਜ਼ ਅਤੇ ਪੈਟਰੋਲੀਅਮ ਪ੍ਰੋਡਕਟਸ, ਐਲਪੀਜੀ, ਪੈਟਰੋਲੀਅਮ ਅਤੇ ਗੈਸ ਰਿਟੇਲ ਅਤੇ ਸਟੋਰਜ਼, ਕੋਲਾ, ਫਾਇਰਵੁੱਡ ਅਤੇ ਹੋਰ ਫਿਊਲ।

4. ਪਾਵਰ ਜਨਰੇਸ਼ਨ, ਟਰਾਂਸ਼ਮਿਸ਼ਨ ਅਤੇ ਯੂਨਿਟ ਅਤੇ ਸਰਵਿਸ ਵੰਡ।

5. ਕੋਲਡ ਸਟੋਰਜ਼ ਅਤੇ ਵੇਅਰਹਾਊਜ ਸੇਵਾਵਾਂ।

6. ਪ੍ਰਾਈਵੇਟ ਸਕਿਊਰਿਟੀ ਸੇਵਾਵਾਂ.

7. ਖੇਤਾਂ ਵਿਚ ਕਿਸਾਨਾਂ ਅਤੇ ਫਾਰਮ ਵਰਕਰਾਂ ਵਲੋਂ ਫਾਰਮਿੰਗ ਆਪਰੇਸ਼ਨਜ਼।

8. ਸਾਰੇ ਬੈਂਕ/ਆਰਬੀਆਈ ਸੇਵਾਵਾਂ, ਏਟੀਐਮਜ਼, ਕੈਸ਼ ਵੈਨ ਅਤੇ ਕੇਸ਼ ਹੈਂਡਲਿੰਗ/ਵੰਡ ਸੇਵਾਵਾਂ।

3. ਉਪਰੋਤ ਹੁਕਮਾਂ ਤੋਂ ਇਲਾਵਾ ਐਸਟੇਬਲਿਸ਼ਮੈਂਟ(5stablishment)/ਦੁਕਾਨਾਂ ਸਮੇਤ ਮਾਲਜ਼ ਅਤੇ ਮਲਟੀਪਲੈਕਸ ਆਦਿ ਜਿਲੇ ਦੀ ਹਦੂਦ ਅੰਦਰ ਖੋਲ੍ਹਣ ਦੇ ਦਿਨ ਅਤੇ ਸਮਾਂ ਹੇਠ ਲਿਖੇ ਅਨੁਸਾਰ ਹੋਵੇਗਾ :

1. ਹਸਪਤਾਲ ਅਤੇ ਮੈਡੀਕਲ ਐਸਟੇਬਲਿਸ਼ਮੈਂਟ (5stablishment), ਮੈਨੂਫੈਕਚਕਿੰਗ ਅਤੇ ਡਿਸਟਰੀਬਿਊਸ਼ਨ ਯੂਨਿਟ, ਦੋਵੇ ਪ੍ਰਾਈਵੇਟ ਅਤੇ ਸਰਕਾਰੀ ਸੈਕਟਰ, ਡਿਸਪੈਂਸਰੀ, ਕੈਮਿਸਟ ਅਤੇ ਮੈਡੀਕਲ ਯੰਤਰ ਵਾਲੀਆਂ ਦੁਕਾਨਾਂ, ਲੈਬਾਰਟੀਜ਼, ਕਲੀਨਿਕਸ, ਨਰਸਿੰਗ ਹੋਮ, ਐਬੂਲੰਸ ਆਦਿ। ਮੈਡੀਕਲ ਪਰਸਨਲ, ਨਰਸਾਂ, ਪੈਰਾ-ਮੈਡੀਕਲ ਸਟਾਫ ਲਈ ਟਰਾਂਸਪੋਰਟ ਅਤੇ ਹੋਰ ਹਸਪਤਾਲ ਦੀ ਮਦਦ ਲਈ ਸੇਵਾਵਾਂ ਸ਼ਾਮਿਲ ਹਨ।

ਹਫਤੇ ਦੇ ਸੱਤ ਦਿਨ, (ਸੋਮਵਾਰ ਤੋਂ ਐਤਵਾਰ) 24 ਘੰਟੇ, ਸੱਤ ਦਿਨ

2. ਦੁੱਧ ਅਤੇ ਡੇਅਰੀ ਪ੍ਰੋਡਕਟਸ, ਮੀਟ ਅਤੇ ਪੋਲਟਰੀ /ਪੋਲਟਰੀ ਪ੍ਰੋਡਕਟਸ ਦੁਕਾਨਾਂ, ਮੀਟ, ਮੱਛੀ ਅਤੇ ਫਿਸ਼ ਸੀਡਜ਼ ਦੀ ਸਪਲਾਈ। ਸੋਮਵਾਰ ਤੋਂ ਐਤਵਾਰ ਸਵੇਰੇ 7 ਤੋਂ ਸ਼ਾਮ 7 ਵਜੇ ਤਕ

3. ਫਲ, ਸਬਜ਼ੀਆਂ ਵਾਲੀਆਂ ਦੁਕਾਨਾਂ ਤੇ ਰੇਹੜੀਆਂ

(ਰੇਹੜੀਆਂ ਵਾਲੇ ਭੀੜ ਤੋਂ ਬਚਣ ਲਈ ਆਪਸ ਵਿਚ ਤਿੰਨ ਫੁੱਟ ਦੀ ਦੂਰੀ ਰੱਖਣਗੇ)। ਸੋਮਵਾਰ ਤੋਂ ਐਤਵਾਰ ਸਵੇਰੇ 7 ਤੋਂ ਸ਼ਾਮ 6 ਵਜੇ ਤਕ

4 ਬਾਕੀ ਸਾਰੀਆਂ ਦੁਕਾਨਾਂ, ਸੋਮਵਾਰ ਤੋਂ ਸ਼ਨਿਚਰਵਾਰ , ਸਵੇਰੇ 7 ਤੋਂ ਸ਼ਾਮ 6 ਵਜੇ ਤਕ

5 ਰੈਸਟੋਂਰੈਂਟ, ਸਿਰਫ ਹੋਮ ਡਿਲਵਰੀ, ਬੈਠ ਕੇ ਖਾਣਾ ਨਹੀਂ। (no dine in) ਸੋਮਵਾਰ ਤੋਂ ਐਤਵਾਰ ਸਵੇਰੇ 9 ਵਜੇ ਤੋਂ ਸ਼ਾਮ 9 ਵਜੇ ਤਕ

6 ਪ੍ਰਚੂਨ ਅਤੇ ਹੋਲਸੇਲਰ ਸ਼ਰਾਬ ਦੇ ਠੇਕੇ

(ਪਰ ਆਹਾਤੇ ਨਹੀਂ ਖੁੱਲ੍ਹਣਗੇ)। ਸੋਮਵਾਰ ਤੋਂ ਸ਼ਨਿਚਰਵਾਰ ਸਵੇਰੇ 9 ਤੋਂ ਸ਼ਾਮ 6 ਵਜੇ ਤਕ

7 ਪੈਟਰੋਲ ਪੰਪ ਅਤੇ ਐਲ ਪੀ ਜੀ ਸਾਰੇ ਕੰਮ ਵਾਲੇ ਦਿਨ ਨਿਯਮਾਂ ਅਨੁਸਾਰ

8 ਬੈਂਕ , (ਨਿਯਮਾਂ ਅਨੁਸਾਰ) ਸਾਰੇ ਕੰਮ ਵਾਲੇ ਦਿਨ ਨਿਯਮਾਂ ਅਨੁਸਾਰ

ਪੁਲਿਸ ਅਥਾਰਟੀ, ਮਨਿਸਟਰੀ ਆਫਸ ਹੋਮ ਅਫੇਅਰਜ਼/ਰਾਜ ਸਰਕਾਰ ਵਲੋਂ ਕੋਵਿਡ-19 ਵਿਰੁੱਧ ਜਾਰੀ ਗਾਈਡਲਾਈਨਜ਼ ਅਤੇ ਸ਼ੋਸਲ ਡਿਸਟੈਸਿੰਗ, ਮਾਸਕ ਪਹਿਨਣ ਆਦਿ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਪਾਬੰਦ ਹੋਵੇਗੀ।

Penal provisions

ਅਗਰ ਕੋਈ ਵਿਅਕਤੀ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ The disaster management act, 2005 ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਹੁਕਮ 08 ਜੂਨ 2021 ਤੋਂ 15 ਜੂਨ 2021 ਤਕ ਲਾਗੂ ਰਹੇਗਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments