spot_img
Homeਦੋਆਬਾਰੂਪਨਗਰ-ਨਵਾਂਸ਼ਹਿਰਆਟੋ- ਮੋਬਾਇਲ ਇੰਜੀਨਿਅਰਿੰਗ ਅਤੇ ਮੈਕੇਨੀਕਲ ਇੰਜੀਨਅਰਿੰਗ ਦੇ ਛੇਂਵੇ ਸਮੈਸਟਰ ’ਚ ਕਿਰਨਦੀਪ ਅਤੇ...

ਆਟੋ- ਮੋਬਾਇਲ ਇੰਜੀਨਿਅਰਿੰਗ ਅਤੇ ਮੈਕੇਨੀਕਲ ਇੰਜੀਨਅਰਿੰਗ ਦੇ ਛੇਂਵੇ ਸਮੈਸਟਰ ’ਚ ਕਿਰਨਦੀਪ ਅਤੇ ਨੀਰਜ ਰਹੇ ਅੱਵਲ

ਨਵਾਂਸ਼ਹਿਰ,  22 ਸਤੰਬਰ(ਵਿਪਨ)

ਪੰਜਾਬ ਸਟੇਟ ਬੋਰਡ ਆੱਫ ਟੈਕਨੀਕਲ ਐਜੁਕੇਸ਼ਨ ਐਂਡ ਇੰਡਸਟ੍ਰੀਅਲ ਟ੍ਰੇਨਿਗ  ( ਪੀਐਸਬੀਟੀਈ )  ਦਾ ਕੇਸੀ ਪੋਲੀਟੈਕਨਿਕ ਕਾਲਜ  ਦੇ ਆੱਟੋ – ਮੋਬਾਇਲ  ਇੰਜੀਨਿਅਰਿੰਗ ਅਤੇ ਮੈਕੇਨੀਕਲ ਵਿਭਾਗ  ਦੇ ਛੇਵੇਂ  ਸੈਸ਼ਨ ਦਾ ਮਈ 2021 ਦਾ ਘੋਸ਼ਿਤ ਨਤੀਜਾ ਸ਼ਾਨਦਾਰ ਰਿਹਾ ਹੈ ।  ਕਾਲਜ ਪਿ੍ਰੰਸੀਪਲ ਇੰਜ.  ਰਾਜਿੰਦਰ ਮੂੰਮ ਨੇ ਦੱਸਿਆ ਕਿ ਆੱਟੋ ਮੋਬਾਇਲ ਇੰਜਿਨਿਅਰਿੰਗ ਦੇ ਛੇਂਵੇ ਸੈਮਸੈਟਰ ਵਿੱਚ ਕਿਰਨਦੀਪ ਚੰਦਰ  ਨੇ 825 ’ਚੋਂ 666 ਅੰਕ ਲੈ ਕੇ ਕਾਲਜ ’ਚ ਪਹਿਲਾ,  ਸਾਹਿਲ ਕੁਮਾਰ  ਨੇ 624 ਅੰਕ ਲੈ ਕੇ ਦੂਜਾ ਅਤੇ ਮਨਪ੍ਰੀਤ ਨੇ 607 ਅੰਕ ਲੈ ਕੇ ਕਾਲਜ ’ਚ ਤੀਜਾ ਸਥਾਨ ਪਾਇਆ ਹੈ । ਇਸੇ ਤਰਾਂ ਹੀ ਮੈਕੇਨੀਕਲ ਇੰਜਿਨਿਅਰਿੰਗ ’ਚ ਨੀਰਜ ਕੁਮਾਰ ਸਿੰਘ ਨੇ 775 ’ਚੋਂ 533 ਅੰਕ ਲੈ ਕੇ ਪਹਿਲਾ, ਸੱਨੀ ਕੁਮਾਰ ਨੇ 513 ਅੰਕ ਲੈ ਕੇ ਦੂਸਰਾ ਅਤੇ ਸੁਸ਼ੀਲ ਕੂੁਮਾਰ ਸ਼ਾਹ ਨੇ 511 ਨੰਬਰ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ ਹੈ।  ਇਨਾਂ ਨੂੰ ਕੇਸੀ ਗਰੁੱਪ  ਦੇ ਵਾਇਸ ਚੇਅਰਮੈਨ ਹਿਤੇਸ਼ ਗਾਂਧੀ,  ਸਹਾਇਕ ਕੈਂਪਸ ਡਾਇਰੇਕਟਰ ਡਾੱ.ਅਰਵਿੰਦ ਸਿੰਗੀ,  ਕਾਲਜ ਪਿ੍ਰੰਸੀਪਲ ਇੰਜ.  ਰਾਜਿੰਦਰ ਮੂੰਮ,  ਇੰਜ.  ਪਰਵਿੰਦਰ ਕੁਮਾਰ ਅਤੇ ਇੰਜ. ਐਨਕੇ ਸੋਨੀ ਨੇ ਹਾਰਦਿਕ ਵਧਾਈ ਦਿੱਤੀ ਹੈ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments