spot_img
Homeਮਾਝਾਗੁਰਦਾਸਪੁਰਫਸਲੀ ਵਿਭਿੰਨਤਾ ਦੇ ਖੇਤਰ ਵਿੱਚ ਰੰਗੀਲਪੁਰ ਦੇ ਕਿਸਾਨ ਭਰਾਵਾਂ ਮਿਸਾਲੀ ਕੰਮ ਕੀਤਾ

ਫਸਲੀ ਵਿਭਿੰਨਤਾ ਦੇ ਖੇਤਰ ਵਿੱਚ ਰੰਗੀਲਪੁਰ ਦੇ ਕਿਸਾਨ ਭਰਾਵਾਂ ਮਿਸਾਲੀ ਕੰਮ ਕੀਤਾ

ਬਟਾਲਾ, 22 ਸਤੰਬਰ (ਮੁਨੀਰਾ ਸਲਾਮ ਤਾਰੀ ) – ਬਟਾਲਾ ਨੇੜਲੇ ਪਿੰਡ ਰੰਗੀਲਪੁਰ ਦੇ ਕਿਸਾਨ ਭਰਾਵਾਂ ਗੁਰਮੁੱਖ ਸਿੰਘ ਤੇ ਹਰਵਿੰਦਰ ਸਿੰਘ ਨੇ ਫਸਲੀ ਵਿਭਿੰਨਤਾ ਦੇ ਖੇਤਰ ਵਿੱਚ ਬਾ-ਕਮਾਲ ਕੰਮ ਕੀਤਾ ਹੈ। ਇਨ੍ਹਾਂ ਭਰਾਵਾਂ ਵੱਲੋਂ ਆਪਣੀ 22 ਏਕੜ ਖੇਤੀ ਵਿੱਚੋਂ ਵੱਡਾ ਹਿੱਸਾ ਕਣਕ-ਝੋਨੇ ਦੀ ਫਸਲ ਹੇਠੋਂ ਕੱਢ ਕੇ ਹੋਰ ਫਸਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ। ਏਥੇ ਹੀ ਬੱਸ ਨਹੀਂ ਇਨ੍ਹਾਂ ਭਰਾਵਾਂ ਵੱਲੋਂ ਪਿਛਲੇ 8 ਸਾਲਾਂ ਤੋਂ ਆਪਣੀ ਅੱਧੀ ਖੇਤੀ ਨੂੰ ਜ਼ਹਿਰਾਂ ਤੋਂ ਮੁਕਤ ਕਰਦੇ ਹੋਏ ਆਰਗੈਨਿਕ ਕਰ ਲਿਆ ਗਿਆ ਹੈ। ਪਿੰਡ ਰੰਗੀਲਪੁਰ ਦੇ ਇਹ ਕਿਸਾਨ ਭਰਾ ਮੂਲ ਅਨਾਜ ਕੋਧਰਾ, ਕੰਙਣੀ, ਸਵਾਂਕ, ਕੁਟਕੀ, ਹਰੀ ਕੰਙਣੀ, ਮੱਢਲ, ਚੀਨਾ ਦੀ ਖੇਤੀ ਕਰ ਰਹੇ ਹਨ। ਕੋਧਰਾ ਸਮੇਤ ਇਨ੍ਹਾਂ ਮੂਲ ਅਨਾਜਾਂ ਦੀ ਅੱਜ ਦੇ ਸਮੇਂ ਖੇਤੀ ਕਰਨ ਵਾਲੇ ਇਹ ਚੋਣਵੇਂ ਕਿਸਾਨ ਹਨ।

ਪਿੰਡ ਰੰਗੀਲਪੁਰ ਵਿਖੇ ਜਸ਼ਨ-ਏ-ਕੁਦਰਤ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੂਲ ਅਨਾਜ ਕੋਧਰੇ ਅਤੇ ਕੁਦਰਤੀ ਖੇਤੀ ਦੇ ਪ੍ਰਚਾਰ ਪ੍ਰਸਾਰ ਲਈ ਕਈ ਪਤਵੰਤੇ ਸੱਜਣਾਂ ਨੇ ਹਿੱਸਾ ਲਿਆ। ਇਸ ਸਮਾਗਮ ਵਿੱਚ ਸੁਰੱਖਿਅਤ ਭੋਜਨ ਮਿਲਟਾਂ ਦੀ ਖੇਤੀ, ਸਾਂਭ ਸੰਭਾਲ ਦੀ ਜਾਣਕਾਰੀ ਅਤੇ ਇਸਦੇ ਸਾਡੇ ਸਰੀਰ ਤੇ ਚੰਗੇ ਪ੍ਰਭਾਵਾਂ ਦੇ ਨਾਲ ਹੀ ਇਸ ਦੇ ਬਜ਼ਾਰੀਕਰਨ ਦੀ ਸਿਖਲਾਈ ਅਤੇ ਹੋਰ ਕਈ ਵਪਾਰਿਕ ਯੋਜਨਾਵਾਂ ਬਾਰੇ ਵੀ ਚਾਨਣਾ ਪਾਇਆ ਗਿਆ।
ਸਮਾਗਮ ਵਿੱਚ ਡਾ. ਬਲਦੇਵ ਸਿੰਘ ਜਾਇੰਟ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ, ਡਾ. ਅਮਰ ਸਿੰਘ ਅਜ਼ਾਦ, ਕੇ.ਵੀ.ਐੱਮ. ਪ੍ਰਧਾਨ ਹਰਤੇਜ ਸਿੰਘ ਮਹਿਤਾ, ਕਮਲਜੀਤ ਕਿਸਾਨ ਸੰਚਾਰ, ਵਿਸ਼ਵਜੀਤ ਗੁਪਤਾ, ਉਮੇਂਦਰ ਦੱਤ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅਤੇ ਕਿਸਾਨ ਹਾਜ਼ਰ ਸਨ।

ਇਸ ਮੌਕੇ ਹਾਜ਼ਰੀਨ ਵੱਲੋਂ ਪਿੰਡ ਰੰਗੀਲਪੁਰ ਵਿਖੇ ਵਿਰਾਸਤ ਨੈਚੂਰਲ ਫਾਰਮਸ ਵਿਖੇ ਕੋਮਨ ਫੈਸਿਲਟੀ ਸੈਂਟਰ ਕੋਧਰਾ ਪਲਾਂਟ ਦਾ ਉਦਘਾਟਨ ਕੀਤਾ ਗਿਆ। ਇਹ ਉੱਤਰੀ ਭਾਰਤ ਦਾ ਪਹਿਲਾ ਕੋਧਰਾ (ਮੂਲ ਅਨਾਜ) ਪਲਾਂਟ ਬਣਿਆ ਹੈ। ਇਸ ਮੌਕੇ ਕਿਸਾਨ ਗੁਰਮੁੱਖ ਸਿੰਘ ਨੂੰ ਪੰਜਾਬ ਵਿੱਚ ਕੁਦਰਤੀ ਖੇਤੀ ਦੁਆਰਾ ਕੋਧਰੇ ਦੀ ਪੈਦਾਵਾਰ ਦਾ ਮੁੱਢ ਬੰਨਣ ਵਾਲੇ ਪਹਿਲੇ ਕਿਸਾਨ ਵਜੋਂ ਨਿਭਾਈ ਮੁੱਖ ਭੂਮਿਕਾ ਲਈ ਵਿਸ਼ੇਸ਼ ਸਨਮਾਨਿਤ ਕੀਤਾ ਗਿਆ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments