spot_img
Homeਮਾਝਾਗੁਰਦਾਸਪੁਰਪੈਸੇ ਦੇ ਲੈਣਦੇਣ ਨੂੰ ਲੈਕੇ ਚਲੀ ਗੋਲੀ ਛੁਡਵਾ ਪਿਆ ਨੌਜ਼ਵਾਨ ਹੋਇਆ ਜ਼ਖਮੀ...

ਪੈਸੇ ਦੇ ਲੈਣਦੇਣ ਨੂੰ ਲੈਕੇ ਚਲੀ ਗੋਲੀ ਛੁਡਵਾ ਪਿਆ ਨੌਜ਼ਵਾਨ ਹੋਇਆ ਜ਼ਖਮੀ , ਪੁਲਿਸ ਵਲੋਂ ਮਾਮਲਾ ਦਰਜ਼ ਕਰ ਕਾਰਵਾਈ ਕੀਤੀ ਸ਼ੁਰੂ | 

ਬਟਾਲਾ  21 (ਨੀਤਿਨ ਲੂਥਰਾ )ਬੀਤੀ ਦੇਰ ਰਾਤ ਬਟਾਲਾ ਦੇ ਗੁਰੂ ਨਾਨਕ ਨਗਰ ਚ ਪੈਸੇ ਦੇ ਲੈਣਦੇਣ ਨੂੰ ਲੈਕੇ ਦੋ ਧੜਿਆਂ ਚ ਹੋਈ ਤਕਰਾਰ ਚ ਇਕ ਨੌਜ਼ਵਾਨ ਨੇ ਫਾਇਰਿੰਗ ਕਰ ਦਿਤੀ ਅਤੇ ਹੋ ਰਹੇ ਝਗੜੇ ਚ ਛੁਡਵਾ ਪਿਆ ਨੌਜ਼ਵਾਨ ਦੇ ਗੋਲੀ ਲੱਗਣ ਨਾਲ ਬਟਾਲਾ ਦਾ ਰਹਿਣ ਵਾਲਾ ਨੌਜ਼ਵਾਨ ਸ਼ੰਕਰ ਜਖਮੀ ਹੋ ਗਿਆ ਜਿਸ ਦਾ ਇਲਾਜ ਅੰਮ੍ਰਿਤਸਰ ਦੇ ਇਕ ਨਿਜੀ ਹਸਪਤਾਲ ਚ ਚਲ ਰਿਹਾ ਹੈ , ਉਧਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਮਾਮਲਾ ਦਰਜ਼ ਕਰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ |

ਬਟਾਲਾ ਦੇ ਰਹਿਣ ਵਾਲੇ ਤਜਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਗੱਡੀ ਦੀ ਪੇਮੈਂਟ ਦਾ ਪੈਸੇ ਦਾ ਲੈਣਦੇਣ ਪ੍ਰੀਤ ਨਾ ਦੇ ਨੌਜਵਾਨ ਨਾਲ ਸੀ ਅਤੇ ਉਸ ਨੂੰ ਲੈਕੇ ਪ੍ਰੀਤ ਨੇ ਉਹਨਾਂ ਨੂੰ ਦੇਰ ਰਾਤ ਗੁਰੂ ਨਾਨਕ ਸਕੂਲ ਨੇੜੇ ਬੁਲਾਇਆ ਜਿਥੇ ਜਦ ਉਹ ਅਤੇ ਉਸਦੇ ਨਾਲ ਸ਼ੰਕਰ ਪਹੁਚੇ ਤਾ ਪੈਸੇ ਦੇ ਲੈਣਦੇਣ ਨੂੰ ਲੈਕੇ ਪਹਿਲਾ ਕੁਝ ਤਕਰਾਰ ਹੋਈ ਅਤੇ ਸ਼ੰਕਰ ਉਸ ਝਗੜੇ ਚ ਵਿਚ ਵਿਚਾਲੇ ਹੋ ਛੁਡਾ ਰਿਹਾ ਸੀ ਕਿ ਅਚਾਨਕ ਪ੍ਰੀਤ ਨੇ ਗੋਲੀ ਚਲਾ ਦਿਤੀ ਜੋ ਸ਼ੰਕਰ ਦੇ ਲੱਗੀ ਅਤੇ ਉਹ ਬੁਰੀ ਤਰ੍ਹਾਂ ਜਖਮੀ ਹੋ ਗਿਆ ਅਤੇ ਤਜਿੰਦਰ ਸਿੰਘ ਨੇ ਦੱਸਿਆ ਕਿ ਸ਼ੰਕਰ ਦੀ ਹਾਲਤ ਗੰਭੀਰ ਹੋਣ ਦੇ ਚਲਦੇ ਉਸ ਦਾ ਇਲਾਜ ਅੰਮ੍ਰਿਤਸਰ ਇਕ ਨਿਜੀ ਹਸਪਤਾਲ ਚ ਚਲ ਰਿਹਾ ਹੈ | ਉਥੇ ਹੀ ਪੁਲਿਸ ਥਾਣਾ ਸਿਵਲ ਲਾਈਨ ਦੇ ਏਐਸਈ ਜਾਂਚ ਅਧਕਾਰੀ ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਸ ਵਾਰਦਾਤ ਦੀ ਸੂਚਨਾ ਮਿਲੀ ਹੈ ਅਤੇ ਉਹਨਾਂ ਵਲੋਂ ਬਿਆਨ ਦਰਜ ਕਰ ਕੈਸ ਦਰਜ ਕੀਤਾ ਜਾ ਰਿਹਾ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ |

 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments