ਕਪੂਰਥਲਾ ਜ਼ਿਲ੍ਹੇ ਵਿਚ ਬਜ਼ਾਰਾਂ ਦੇ ਖੁੱਲਣ ਸਬੰਧੀ ਨਵੀਂ ਸਮਾਂ ਸਾਰਣੀ ਜਾਰੀ ਸ਼ਨੀਵਾਰ ਆਮ ਵਾਂਗ ਖੁੱਲਣਗੇ ਬਜ਼ਾਰ ਰੋਜ਼ਾਨਾ ਦਾ ਕਰਫਿਊ ਸ਼ਾਮ 7 ਤੋਂ ਸਵੇਰੇ 5 ਵਜੇ ਤੱਕ ਹੋਵੇਗ

0
245

ਕਪੂਰਥਲਾ,8 ਜੂਨ- ( ਅਸ਼ੋਕ ਸਡਾਨਾ )

ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਕਪੂਰਥਲਾ ਜ਼ਿਲ੍ਹੇ ਵਿਚ ਦੁਕਾਨਾਂ,ਦਫਤਰਾਂ ਦੇ ਖੁੱਲਣ ਅਤੇ ਆਵਾਜ਼ਾਈ ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਨਵੇਂ ਹੁਕਮ ਤੁਰੰਤ ਲਾਗੂ ਹੋ ਕੇ 15 ਜੂਨ 2021 ਤੱਕ ਲਾਗੂ ਰਹਿਣਗੇ।
ਇਨਾਂ ਤਹਿਤ ਰੋਜ਼ਾਨਾ ਰਾਤ ਦਾ ਕਰਫਿਊ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ ਅਤੇ ਹਫਤਾਵਰੀ ਕਰਫਿਊ ਸ਼ਨੀਵਾਰ ਸ਼ਾਮ 7 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਹੋਵੇਗਾ।
ਉਨਾਂ ਕਿਹਾ ਕਿ ਜ਼ਿਲ੍ਹੇ ਵਿਚ ਦਾਖਲ ਹੋਣ ਵਾਲੇ ਬਾਹਰੀ ਵਿਅਕਤੀਆਂ ਲਈ ਜਾਂ ਤਾਂ ਘੱਟੋਂ ਘੱਟ 14 ਦਿਨ ਪਹਿਲਾਂ ਦੀ ਵੈਕਸੀਨੇਸ਼ਨ ਹੋਈ ਹੋਵੇ ਅਤੇ ਜਾਂ ਉਹ ਉਨਾਂ ਕੋਲ ਆਰ ਟੀ ਪੀ ਸੀ ਆਰ ਟੈਸਟ ਦੀ ਨੈਗਟਿਵ ਰਿਪੋਰਟ ਹੋਵੇ ਜੋਕਿ 72 ਘੰਟੇ ਤੋਂ ਵੱਧ ਪੁਰਾਣਾ ਨਾ ਹੋਵੇ।
ਜਨਤਕ ਆਵਾਜ਼ਾਈ ਸੇਵਾਵਾਂ ਜਿਵੇਂ ਕਿ ਬੱਸਾਂ ,ਟੈਕਸੀਆਂ ਅਤੇ ਆਟੋ 50ਫੀਸਦੀ ਸਮਰੱਥਾ ਨਾਲ ਚੱਲਣਗੇ ਅਤੇ ਸਾਰੇ ਵਿੱਦਿਅਕ ਅਦਾਰੇ ਬੰਦ ਰਹਿਣਗੇ। ਮੈਡੀਕਲ ਅਤੇ ਨਰਸਿੰਗ ਕਾਲਜ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਕੌਮੀ ਅਤੇ ਕੌਮਾਂਤਰੀ ਖੇਡਾਂ ਅਤੇ ਸਿਖਲਾਈ ਦੇ ਸਮਾਗਮ ਹੋ ਸਕਣਗੇ।
ਸਾਰੀਆਂ ਦੁਕਾਨਾਂ ਸਮੇਤ ਮਾਲ ਅਤੇ ਮਲਟੀਪਲੈਕਸਾਂ ਵਿਚ ਸ਼ਾਮ ਦੇ 6 ਵਜੇ ਤੱਕ ਖੁੱਲ ਸਕਣਗੀਆਂ। ਇਸ ਤੋਂ ਇਲਾਵਾ ਸਾਰੇ ਰੈਸਟਰਾਂ,ਹੋਟਲ, ਢਾਬੇ ਕੇਵਲ ਟੇਕ ਅਵੈ ਜਾਂ ਹੋਮ ਡਲਿਵਰੀ ਲਈ ਖੁੱਲਣਗੇ ਜੋਕਿ ਰਾਤ 9 ਵਜੇ ਤੱਕ ਹੋ ਸਕੇਗੀ। ਨਿੱਜੀ ਦਫਤਰ 50 ਫੀਸਦੀ ਸਮਰੱਥਾ ਨਾਲ ਕੰਮ ਕਰ ਸਕਣਗੇ।
ਇਸ ਤੋਂ ਇਲਾਵਾ ਵਿਆਹਾਂ ਅਤੇ ਅੰਤਿਮ ਸੰਸਕਾਰ ਭੋਗ ਵੇਲੇ 20 ਤੋਂ ਜ਼ਿਆਦਾ ਲੋਕਾਂ ਦਾ ਇਕੱਠ ਨਹੀਂ ਹੋ ਸਕੇਗਾ। ਇਸ ਤੋਂ ਇਲਾਵਾ 20 ਤੋਂ ਜ਼ਿਆਦਾ ਇਕੱਠ ਲਈ ਸਬੰਧਤ ਐਸ.ਡੀ.ਐਮ ਕੋਲੋ ਮਨਜ਼ੂਰੀ ਲੈਣੀ ਪਵੇਗੀ ਪਰ ਇਹ ਸ਼ਰਤ ਅੰਤਿਮ ਸੰਸਕਾਰ ਦੀਆਂ ਰਸਮਾਂ ਲਈ ਲਾਗੂ ਨਹੀ ਹੋਵੇਗੀ।
ਜ਼ਿਲ੍ਹਾ ਮੈਜਿਸਟਰੇਟ ਵਲੋਂ ਉੱਪਰ ਦਿੱਤੀਆਂ ਹਦਾਇਤਾਂ ਤੋਂ ਇਲਾਵਾ ਕੁਝ ਛੋਟਾ ਵੀ ਦਿੱਤੀਆਂ ਗਈਆ ਹਨ ਜਿਸ ਤਹਿਤ ਹਸਪਤਾਲ,ਵੈਟਨਰੀ ਹਸਪਤਾਲ,ਦਵਾਇਆਂ ਦਾ ਉਤਪਾਦਨ ਅਤੇ ਸਪਲਾਈ,ਜਨ ਔਸ਼ਧੀ ਕੇਂਦਰ,ਕੈਮਿਸਟ,ਲੈਬੋਰਟਰੀ,ਨਰਸਿੰਗ ਹੋਮ ਆਦਿ ਖੁੱਲੇ ਰਹਿਣਗੇ ਅਤੇ ਇਨਾਂ ਨਾਲ ਸਬੰਧਤ ਵਿਅਕਤੀ ਸ਼ਨਾਖਤੀ ਕਾਰਡ ਦਿਖਾ ਕੇ ਟ੍ਰੈਵਲ ਕਰ ਸਕਣਗੇ।
ਇਸ ਤੋਂ ਇਲਾਵਾ ਜ਼ਰੂਰੀ ਵਸਤਾਂ ਜਿਵੇਂ ਕਿ ਦੁੱਧ,ਡੇਅਰੀ ਅਤੇ ਪੋਲਟਰੀ ਉਤਪਾਦਨ .ਆਂਡੇ,ਮੀਟ ,ਸਬਜੀਆਂ ਅਤੇ ਫਲ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ।
ਇਸ ਤੋਂ ਇਲਾਵਾ ਉਦਯੋਗਿਕ ਸਮੱਗਰੀ ਵੇਚਨ ਵਾਲੇ ਯੂਨਿਟ ਜਾਂ ਦਰਾਮਦ ਅਤੇ ਬਰਾਮਦ ਗਤੀਵਿਧੀਆਂ ਵਿਚ ਲੱਗੇ ਉਦਯੋਗ ਕੰਮ ਕਰ ਸਕਣਗੇ। ਇਸ ਤਰ੍ਹਾਂ ਮੱਛੀ ਪਾਲਣ,ਮੀਟ ਦੀ ਸਪਲਾਈ ਆਦਿ ਦਾ ਕੰਮ ਵੀ ਹੋ ਸਕੇਗਾ। ਜ਼ਰੂਰੀ ਵਸਤਾਂ ਜਿਵੇਂ ਕਿ ਭੋਜਨ,ਦਵਾਈਆਂ,ਮੈਡੀਕਲ ਜੰਤਰ ਦੀ ਈ-ਕਮਰਸ ਰਾਹੀ ਸਪਲਾਈ ਹੋ ਸਕੇਗੀ।
ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿਚ ਉਸਾਰੀ ਗਤੀਵਿਧੀਆਂ ਚਲ ਸਕਣਗੀਆਂ।
ਖੇਤੀ,ਬਾਗਬਾਨੀ ,ਪਸ਼ੂ ਪਾਲਣ ਅਤੇ ਵੈਟਨਰੀ ਸੇਵਾਵਾਂ ਜਾਰੀ ਰਹਿਣਗੀਆਂ। ਉਤਪਾਦਨ ਉਦਯੋਗ ਦੀ ਗਤੀਵਿਧੀ ਜਾਰੀ ਰਹੇਗੀ।
ਇਸ ਤੋਂ ਇਲਾਵਾ ਟੈਲੀ ਕਮਿਊਨਿਕੇਸ਼ਨ ,ਇੰਟਰਨੈੱਟ ਸੇਵਾਵਾਂ,ਕੇਬਲ ਸੇਵਾ ,ਆਈ ਟੀ ਸੇਵਾਵਾਂ ਜਾਰੀ ਰਹਿਣਗੀਆਂ। ਇਸ ਤਰ੍ਹਾਂ ਪੈਟਰੋਲੀਅਮ ਉਤਪਾਦਨ,ਐਲ ਪੀ ਜੀ ਗੈਸ ਦੀ ਵੰਡ ਆਦਿ ਖੁੱਲੇ ਰਹਿਣਗੇ। ਬਿਜਲੀ,ਟ੍ਰਾਂਸਮਿਸ਼ਨ ਅਤੇ ਵੰਡ ਸੇਵਾ,ਕੋਲਡ ਸਟੋਰੇਜ ਅਤੇ ਵੇਅਰ ਹਾਉਸਸ ਸਰਵਿਸ,ਨਿੱਜੀ ਸੁਰੱਖਿਆ ਸੇਵਾਵਾਂ ਜਾਰੀ ਰਹਿਣਗੀਆਂ।
ਕਿਸਾਨਾਂ ਦੁਆਰਾ ਖੇਤੀ ਨਾਲ ਸਬੰਧਤ ਕੰਮ ਕਾਜ ਨਿਰੰਤਰ ਜਾਰੀ ਰਹੇਗਾ। ਅਤੇ ਬੈਂਕਿੰਗ ਨਾਲ ਸਬੰਧਤ ਸੇਵਾਵਾਂ ਜਿਸ ਵਿਚ ਏ ਟੀ ਐਮ ,ਕੈਸ਼ ਵੈਨ ਆਦਿ ਦੀ ਸੇਵਾ ਜਾਰੀ ਰਹੇਗੀ।

Previous articleਨੈਸ਼ਨਲ ਖਿਡਾਰੀ ਸੂਬੇਦਾਰ ਜਸਵੰਤ ਸਿੰਘ ਸੈਦੋਕੇ ਨਹੀਂ ਰਹੇ। ਹਜ਼ਾਰਾਂ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ।
Next articleਅਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਬਟਾਲਾ ਚਲਾਵੇਗਾ ਵਿਸ਼ੇਸ਼ ਮੁਹਿੰਮ – ਮੇਅਰ ਸੁਖਦੀਪ ਸਿੰਘ ਤੇਜਾ

LEAVE A REPLY

Please enter your comment!
Please enter your name here