spot_img
Homeਮਾਝਾਗੁਰਦਾਸਪੁਰਨੈਸ਼ਨਲ ਖਿਡਾਰੀ ਸੂਬੇਦਾਰ ਜਸਵੰਤ ਸਿੰਘ ਸੈਦੋਕੇ ਨਹੀਂ ਰਹੇ। ਹਜ਼ਾਰਾਂ ਸੇਜਲ ਅੱਖਾਂ ਨੇ...

ਨੈਸ਼ਨਲ ਖਿਡਾਰੀ ਸੂਬੇਦਾਰ ਜਸਵੰਤ ਸਿੰਘ ਸੈਦੋਕੇ ਨਹੀਂ ਰਹੇ। ਹਜ਼ਾਰਾਂ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ।

ਚੌਂਕ ਮਹਿਤਾ-8 ਜੂਨ-(ਬਲਜਿੰਦਰ ਸਿੰਘ ਰੰਧਾਵਾ)
ਜਾਣਕਾਰ ਹਲਕਿਆਂ ਵਿੱਚ ਇਹ ਖਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪਿੰਡ ਸੈਦੋਕੇ ਦੇ ਵਸਨੀਕ ਟਕਸਾਲੀ ਅਕਾਲੀ ਬਾਪੂ ਸਰਦੂਲ ਸਿੰਘ ਦੇ ਨੌਜਵਾਨ ਸਪੁੱਤਰ ਅਤੇ ਬਾਸਕਿਟਬਾਲ ਦੇ ਨੈਸ਼ਨਲ ਖਿਡਾਰੀ ਸੂਬੇਦਾਰ ਜਸਵੰਤ ਸਿੰਘ ਰੰਧਾਵਾ (51 ਇੰਜੀਨੀਅਰ ਰੈਜ਼ਮੈਂਟ) ਕੁਝ ਦੇਰ ਬਿਮਾਰ ਰਹਿਣ ਤੋਂ ਬਾਅਦ ਅੱੱਜ ਅਕਾਲ ਚਲਾਣਾ ਕਰ ਗਏ।ਉਹਨਾਂ ਨੇ ਆਖਰੀ ਸਾਹ ਪੰਚਕੂਲਾ ਦੇ ਆਰਮੀ ਹਸਪਤਾਲ ਵਿਚ ਸਵੇਰੇ 7:30 ਵਜੇ ਪੂਰੇ ਕੀਤੇ।ਉਹ ਆਪਣੇ ਪਿੱਛੇ ਪਤਨੀ ,ਦੋ ਲੜਕੀਆਂ ਅਤੇ ਇੱਕ ਲੜਕਾ ਛੱਡ ਗਏ।ਅੱਜ ਸ਼ਾਮ ਨੂੰ ਉਹਨਾਂ ਦੀ ਮ੍ਰਿਤਕ ਦੇਹ ਦਾ ਪਿੰਡ ਸੈਦੋਕੇ ਦੇ ਸ਼ਮਸ਼ਾਨ ਘਾਟ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਹਜ਼ਾਰਾਂ ਸੇਜਲ ਅੱਖਾਂ ਦੀ ਹਾਜ਼ਰੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਚਿਖਾ ਨੂੰ ਅਗਨੀ ਉਹਨਾਂ ਦੇ ਪਿਤਾ ਬਾਪੂ ਸਰਦੂਲ ਸਿੰਘ ਅਤੇ ਵੱਡੇ ਭਰਾ ਅਮਰਜੀਤ ਸਿੰਘ ਨੇ ਦਿਖਾਈ।
ਇਸ ਮੌਕੇ ਫੌਜ ਵੱਲੋਂ ਪਾਲਮਪੁਰ ਹਿਮਾਚਲ ਪ੍ਰਦੇਸ਼ ਤੋਂ ਉਹਨਾਂ ਦੀ ਯੂਨਿਟ ਵੱਲੋਂ ਆਏ ਜਵਾਨਾ ਵਿਚੋਂ ਨਾਇਬ ਸੂਬੇਦਾਰ ਧਰਮਿੰਦਰ ਕੁਮਾਰ,ਸੀ.ਐੱਚ.ਐੱਮ ਮਲਕੀਤ ਸਿੰਘ, ਹੌਲਦਾਰ ਗੁਰਨਾਮ ਸਿੰਘ ,ਹੌਲਦਾਰ ਮਨੋਹਰ ਲਾਲ,ਹੌਲਦਾਰ ਮੁਕੇਸ਼ ਕੁਮਾਰ ਅਤੇ ਨਾਇਕ ਮੁਕਟ ਨੇ ਉਹਨਾਂ ਦੀ ਮ੍ਰਿਤਕ ਦੇਹ ਤੇ ਫੁੱਲ ਮਾਲਾ ਚੜ੍ਹਾ ਕੇ ਸਲਾਮੀ ਦਿੱਤੀ।

RELATED ARTICLES
- Advertisment -spot_img

Most Popular

Recent Comments