spot_img
Homeਮਾਝਾਗੁਰਦਾਸਪੁਰਕਰਿੱਡ, ਚੰਡੀਗੜ੍ਹ ਵੱਲੋ ਜਿਲ੍ਹਾ ਪ੍ਰੀਸ਼ਦ ਦੇ ਚੁਣੇ ਹੋਏ ਨੁਮਾਇਦਿੰਆਂ ਲਈ ਤਿੰਨ...

ਕਰਿੱਡ, ਚੰਡੀਗੜ੍ਹ ਵੱਲੋ ਜਿਲ੍ਹਾ ਪ੍ਰੀਸ਼ਦ ਦੇ ਚੁਣੇ ਹੋਏ ਨੁਮਾਇਦਿੰਆਂ ਲਈ ਤਿੰਨ ਰੋਜਾ ਸਿਖਲਾਈ ਪ੍ਰੋਗਰਾਮ

ਗੁਰਦਾਸਪੁਰ, 14 ਸਤੰਬਰ (ਮੁਨੀਰਾ ਸਲਾਮ ਤਾਰੀ)  ਦਿਹਾਤੀ ਅਤੇ ਸਨਅਤੀ ਵਿਕਾਸ ਖੋਜ ਕੇਂਦਰ (ਕਰਿੱਡ) ਚੰਡੀਗੜ੍ਹ ਅਤੇ ਪ੍ਰਾਦੇਸ਼ਿਕ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ(SIRD) & PR ਮੋਹਾਲੀ ਵੱਲੋਂ ਮਨਪ੍ਰ੍ਰੀਤ ਸਿੰਘ ਡਾਇਰੈਕਟਰ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਦਿਸ਼ਾ  ਨਿਰਦੇਸ਼ਾ ਅਤੇ ਸ੍ਰੀ ਮਤੀ ਰਮਿੰਦਰ ਕੌਰ  ਬੁੱਟਰ, ਵਧੀਕ ਡਾਇਰੈਕਟਰ (ਪੰਚਾਇਤ) ਅਤੇ ਮੁਖੀ (ਐਸ਼ਆਈ.ਆਰ.਼ਡੀ਼) ਦੇ ਯੋਗ ਰਹਿਨੁਮਾਈ ਹੇਠ ਜਿਲ੍ਹਾ ਪ੍ਰੀਸ਼ਦ ਦੇ ਚੁੱਣੇ ਹੋਏ ਨੁਮਾਇੰਦਿਆ ਅਤੇ ਕਰਮਚਾਰੀਆਂ ਲਈ ਤਿੰਨ ਰੋਜਾ ਸਿਖਲਾਈ ਪ੍ਰੋਗਰਾਮ ਜਿਲ੍ਹਾ ਗੁਰਦਾਸਪੁਰ ਵਿੱਚ ਆਯੋਜਤ ਕੀਤਾ ਗਿਆ 

 ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ ਚੁਣੇਹੋਏ ਨੁਮਾਇੰਦਿਆਂ ਨੂੰ ਉਹਨਾ ਦੇ ਅਧਿਕਾਰਾਂ ਅਤੇ ਕੰਮਾਂ ਤੋਂ ਜਾਣੂ ਕਰਵਾਕੇ ਚੰਗੇ ਸਮਾਜ ਦੀ ਸਿਰਜਣਾ ਕਰਨ ਦੇ ਯੋਗ ਅਤੇ ਪ੍ਰਗਤੀਸ਼ੀਲ ਸਮੇ ਦੇ ਹਾਣੀ ਬਣਾਉਣਾ, ਤਾਂ ਜੋ ਉਹ ਆਪਣੇ ਜਿਲ੍ਹੇ ਦੇ ਸਰਵਪੱਖੀ ਵਿਕਾਸ ਵਾਸਤੇ ਆਪਣਾ ਵਡਮੁੱਲਾ ਯੋਗਦਾਨ ਪਾ ਸਕਣ 

ਇਸ ਪ੍ਰੋਗਰਾਮ ਦਾ ਸੰਚਾਲਣ ਕਰਨ ਵਾਸਤੇ ਵਿਸ਼ੇਸ਼ ਤੋਰ ਤੇ ਪਹੁੰਚੇ ਡਾ. ਸੁਖਵਿੰਦਰ ਸਿੰਘ ਟ੍ਰੇਨਿੰਗ ਕੁੋਆਰਡੀਨੇਟਰ,ਸ. ਜਸਬੀਰ ਸਿੰਘ ਅਸਿਸਟੈਂਟ ਟ੍ਰੇਨਿੰਗ ਕੋਆਰਡੀਨੇਟਰ ਅਤੇ ਬਲਜਿੰਦਰ ਸਿੰਘ ਕਰਿੱਡ ਨੇਭਾਗੀਦਾਰਾਂ ਨੂੰ ਵੱਧ ਤੋ ਂਵੱਧ ਗਿਆਨ ਦੇਣ ਲਈ ਭਰਪੂਰ ਯਤਨ ਕੀਤੇ 

ਸਿਖਲਾਈ ਪ੍ਰੋਗਰਾਮ ਵਿੱਚ ਡਾਕਟਰ ਸੁਖਵਿੰਦਰ ਸਿੰਘ ਅਤੇ ਸ: ਜਸਬੀਰ ਸਿੰਘ ਨੇ ਸਮਾਸੂਚੀ ਕਾਰਜਕ੍ਰਮ ਅਨੁਸਾਰ ਵੱਖਵੱਖ ਵਿਸਿ਼ਆਂ ਤੇ ਭਰਪੂਰ ਜਾਣਕਾਰੀ ਦਿੱਤੀ । ਇਸ ਪ੍ਰੋਗਰਾਮ ਦੀ ਸ਼ੁਰਆਤ ਵਿੱਚ ਕਰਿੱਡ ਟੀਮ ਤੋਂ ਆਏ ਹੋਏ ਮਾਹਰਾਂ ਨੇ ਭਾਗੀਦਾਰਾਂ ਦਾ ਸਵਾਗਤ ਕੀਤਾ 

ਇਸ ਸਿਖਲਾਈ ਪ੍ਰੋਗਰਾਮ ਵਿੱਚ ਸ੍ਰੀ ਬੁਧੀਰਾਜਸਿੰਘਉਪ ਮੁੱਖ ਕਾਰਜਕਾਰੀ ਅਫਸਰ ਜਿਲ੍ਹਾ ਪ੍ਰੀਸ਼ਦ ਜੀ ਨੇ ਸਿਖਲਾਈ ਪ੍ਰੋਗਰਾਮ ਦੀ ਮਹੱਤਤਾ ਅਤੇ 15ਵੇਂ ਵਿੱਤ ਕਮਿਸ਼ਨ ਤੋਂ ਪ੍ਰਾਪਤ ਗਰਾਂਟਾਂ ਅਤੇ ੳਹਨਾਂ ਦੀ ਯੋਗ ਵਰਤੋ ਬਾਰੇ ਜਾਣੂ ਕਰਵਾਇਆ । ਇਸ ਤਿੰਨ ਰੋਜਾ ਸਮਾਂਸੂਚੀ ਕਾਰਜਕ੍ਰਮ ਅਨੁਸਾਰ ਵੱਖਵੱਖ ਸਬੰਧਤ ਮਹਿਕਮਿਆਂ ਤੋਂ ਅਧਿਕਾਰੀਆਂ ਨੇ ਆਪਣੇ ਵਿਭਾਗਾਂ ਵੱਲੋਂ ਚਲਾਈਆਂ ਜਾਂਦੀਆਂ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਨਾਲ ਹੀ ਭਾਗੀਦਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਇਹਨਾਂ ਅਧਿਕਾਰੀਆਂ ਵਿੱਚ—ਸਿਖਿੱਆ ਵਿਭਾਗ ਵੱਲੋਂ ਲਖਵਿਦਰ ਸਿੰਘ ਅਤੇ ਮਦਨ ਲਾਲ ਸ਼ਰਮਾ, ਬਾਗਬਾਨੀ ਵਿਭਾਗ ਵੱਲੋਂ ਡਾ.ਨਵਦੀਪ ਸਿੰਘ, ਵਾਟਰ ਸਪਲਾਈ ਅਤੇ ਸੈਨੀਟੇਸਨ ਵਿਭਾਗ ਵੱਲੋਂ ਕੰਵਰਜੀਤ ਰਤਰਾ ਅਤੇ ਜ਼ਸਬੀਰ ਸਿੰਘ, ਖੇਤੀਬਾੜੀ ਵਿਭਾਗ ਵੱਲੋਂ ਬਲਜਿੰਦਰ ਸਿੰਘ, ਪਸ਼ੂ ਪਾਲਣ ਵਿਭਾਗ ਵੱਲੋਂ ਡਾ. ਸ਼ਾਮ ਸਿੰਘ, ਸਿਹਤ ਵਿਭਾਗ ਵੱਲੋਂ ਸੀ਼੍ਰਮਤੀ ਗੁਰਵਿੰਦਰ ਕੌਰ, ਲੀਡਬੈਂਕ ਦਫਤਰ ਗੁਰਦਾਸਪੁਰ ਵੱਲੋਂ ਐਚ.ਐਸ.ਅਤਰੀ ਅਤੇ ਸ਼੍ਰੀਸੁਨੀਲ ਕੁਮਾਰ, ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਵਿਕਰਮਜੀਤ ਸਿੰਘ, ਪੰਜਾਬ ਰਾਜ ਦਿਹਾਤੀ ਆਜੀਵਕਾ ਮਿਸ਼ਨ ਵੱਲੋਂ  ਅਮਰਪਾਲ ਸਿੰਘ ਅਤੇ ਸ. ਸਿਮਰਨਜੀਤ ਸਿੰਘ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਗ ਵੱਲੋਂ ਸਿ਼ਵ ਕੁਮਾਰ ਅਤੇ ਸ਼੍ਰੀਮਤੀ ਰਾਜਵੰਤ ਕੌਰ ਅਤੇ ਗੈਰ ਸਰਕਾਰੀ ਸੰਸਥਾ ਵੱਲੋਂ ਸ਼ੀ੍ਰਮਤੀ ਵਰਿੰਦਰ ਕੌਰ ਨੇ ਵਿਸ਼ੇਸ ਤੌਰ ਤੇ ਭਾਗ ਲਿਆ 

 ਇਸ ਸਿਖਲਾਈ ਪ੍ਰੋਗਰਾਮ ਵਿੱਚ ਚੁਣੇ ਹੋਏ ਨੁਮਾਇੰਦਿਆਂ ਵਿੱਚ ਜਿਲ੍ਹਾ ਪ੍ਰੀਸ਼ਦ ਵਾਈਸ ਚੇਅਰਪਰਸਨ ਸ਼੍ਰੀਮਤੀ ਆਸ਼ਾਰਾਣੀ, ਅਤੇ ਮੈਬਂਰ ਜਿਲ੍ਹਾ ਪ੍ਰੀਸ਼ਦ ਸ੍ਰੀਮਤੀ ਬਬੀਤਾ, ਸ਼੍ਰੀ ਸਤਵੰਤ ਸਿੰਘ, ਸ਼੍ਰੀ ਬਲਕਾਰ ਚੰਦ, ਸ. ਬਲਵੀਰ ਸਿੰਘ, ਸ. ਬਲਕਾਰ ਸਿੰਘ, ਸੀ਼੍ਰਮਤੀ ਕਸ਼ਮੀਰ ਕੌਰ, ਸ. ਸਤਪਾਲ ਸਿੰਘ, ਸ਼੍ਰੀਮਤੀ ਰਾਜਬੀਰ ਕੌਰ ,ਹਰਦਿਆਲਸਿੰਘ, ਸ਼੍ਰੀਮਤੀ ਕਿਰਨਦੀਪ ਕੌਰ, ਸੀ਼੍ਰਮਤੀ ਜੋਤੀ ਸ਼ਰਮਾ, ਸ. ਬਲਕਾਰ ਸਿੰਘ ਆਦਿ  ਹਾਜਰ ਸਨ 

ਇਸ ਪ੍ਰੋਗਰਾਮ ਵਿੱਚ ਹਾਜ਼ਰ ਭਾਗਦਾਰਾ ਨੇ ਆਏ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਖੁੱਲ ਕੇ ਵਿਚਾਰ ਵਿਟਾਂਦਰਾ ਕੀਤਾ ਅਤੇ ਤਸੱਲੀ ਪ੍ਰਸਨਤਾ ਪ੍ਰ੍ਰ੍ਰ੍ਗਟ ਕੀਤੀ । ਤਸੱਲੀ ਪ੍ਰਗਟ ਕਰਵਾਉਂਦੇ ਹੋਏ ਇਸ ਗੱਲ ਤੇ ਜੋਰ ਦਿਤਾ ਗਿਆ ਕਿ ਸਰਕਾਰ ਵੱਲੋਂ ਅਜਿਹੇ ਪ੍ਰੋਗਰਾਮ ਸਮੇਂ ਸਮੇਂ ਤੇ ਕਰਵਾਏ ਜਾਣੇ ਚਾਹੀਦੇ ਹਨ  ਇਸ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਯੋਗ ਪ੍ਰਬੰਧ ਕਰਨ ਵਾਸਤੇ ਸੁਖਦੇਵ ਸਿੰਘ ਅਤੇ ਸੁਪਰਡੈਂਟ ਹਰਜਿੰਦਰ ਸਿੰਘ ਜਿਲ੍ਹਾ ਪ੍ਰੀਸ਼ਦ ਸਟਾਫ ਦਾ ਵਿਸ਼ੇਸ ਯੋਗਦਾਨ ਰਿਹਾ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments