spot_img
Homeਮਾਝਾਗੁਰਦਾਸਪੁਰਵਧੀਕ ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨੂੰ ਗੰਨਾ ਫਸਲ ਉੱਤੇ ਰੱਤਾ ਰੋਗ ਦੇ...

ਵਧੀਕ ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨੂੰ ਗੰਨਾ ਫਸਲ ਉੱਤੇ ਰੱਤਾ ਰੋਗ ਦੇ ਹਮਲੇ ਬਾਰੇ ਜਾਗਰੂਕਤਾ ਅਤੇ ਰੋਕਥਾਮ ਸਬੰਧੀ ਕਾਰਵਾਈ ਕਰਨ ਦੀ ਹਦਾਇਤ

ਗੁਰਦਾਸਪੁਰ , 16 ਸਤੰਬਰ (ਮੁਨੀਰਾ ਸਲਾਮ ਤਾਰੀ) ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ ) ਗੁਰਦਾਸਪੁਰ ਵੱਲੋਂ ਸਮੂਹ ਬੀਡੀਪੀਓ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕਿ ਉਹ ਆਪਣੇ ਖੇਤਰੀ ਅਮਲੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਰੱਤਾ ਰੋਗ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਇਸ ਸਬੰਧੀ ਪਿੰਡਾਂ ਵਿੱਚ ਸਰਪੰਚਾਂ/ਪੰਚਾਂ/ਜ਼ਿਮੀਦਾਰਾਂ ਨੂੰ ਇਸ ਰੋਗ ਬਾਰੇ ਗੁਰਦਵਾਰਿਆਂ ਰਾਹੀਂ ਅਨੂਸਮੈਂਟ ਕਰਵਾ ਕੇ ਸੁਚੇਤ ਕੀਤਾ ਜਾਵੇ ਅਤੇ ਇਸ ਦੇ ਰੋਕਥਾਮ ਲਈ ਲੋਕਾਂ ਨੂੰ ਅਗਾਹ ਕੀਤਾ ਜਾਵੇ । ਮੀਟਿੰਗ ਵਿੱਚ ਸਮੂਹ ਬੀਡੀਪੀਓ ਅਤੇ ਖੇਤੀਬਾੜੀ ਅਫ਼ਸਰ ਵੀ ਹਾਜ਼ਰ ਸਨ 

ਉਹਨਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ , ਦੀਨਾਨਗਰ , ਦੋਰਾਂਗਲਾ , ਕਾਦੀਆ ਆਦਿ ਵਿੱਚ ਪੈਂਦੇ ਪਿੰਡ ਵਿੱਚ ਗੰਨੇ ਦੀ ਫਸਲ ਦੀ ਕਿਸਮ ਸੀ.ਓ. 0238 ਉਪਰ ਰੱਤੇ ਰੋਗ ਹਮਲਾ ਹੋ ਰਿਹਾ ਹੈ ਜਿਸ ਨਾਲ ਗੰਨੇ ਦੇ ਸਿਰ ਵਾਲੇ ਪੱਤਿਆਂ ਦਾ ਰੰਗ ਬਦਲ ਕੇ ਪੀਲਾ ਪੈ ਜਾਂਦਾ ਹੈ , ਸਾਰੇ ਪੱਤੇ ਮੁਰਝਾ ਜਾਂਦੇ ਹਨ ਅਤੇ ਗੰਨੇ ਦਾ ਗੁੱਦਾ ਲਾਲ ਹੋ ਜਾਂਦਾ ਹੈ ਅਤੇ ਪ੍ਰਵਾਵਿਤ ਗੰਨਿਆਂ ਵਿੱਚੋਂ ਦੇਸ਼ੀ ਸ਼ਰਾਬ ਵਰਗੀ ਬਦਬੂ ਆਊਦੀ ਹੈ । ਗੰਨੇ  ਦੀ ਫਸਲ ਦਾ ਝਾੜ ਵੀ ਘਟ ਜਾਂਦਾ ਹੈ ਅਤੇ ਉਸ ਤੋਂ ਬਨਣ ਵਾਲੀ ਸੂਗਰ ਦੀ ਰਿਕਵਰੀ ਵੀ ਘੱਟ ਜਾਂਦੀ ਹੈ । ਇਹ ਬੀਮਾਰੀ ਬੜੀ ਜਲਦੀ ਫੈਲਦੀ ਹੈ ਅਤੇ ਇਸ ਰੋਕਥਾਮ ਤੁਰੰਤ ਕਰਨ ਦੀ ਜ਼ਰੂਰਤ ਹੈ

ਉਹਨਾਂ ਕਿਹਾ ਕਿ ਇਸ ਬੀਮਾਰੀ ਨੂੰ ਰੋਕਣ ਲਈ ਇਸ ਗੰਨੇ ਦੇ ਬੂਟੇ ਤੇ ਇਸ ਰੋਗ ਦੇ ਲੱਛਣ ਸਾਹਮਣੇ ਆਉਂਦੇ ਹਨ ਤਾ ਉਸ ਬੂਟੇ ਨੂੰ ਜੜ ਤੋਂ ਪੁੱਟ ਕੇ ਮਿੱਟੀ ਵਿੱਚ ਦੱਬ ਦਿੱਤਾ ਜਾਣਾ ਜ਼ਰੂਰੀ ਹੈ  ਕਿਊਂਕਿ ਇਸ ਰੋਗ ਦਾ ਹੋਰ ਕੋਈ ਇਲਾਜ ਨਹੀਂ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments