ਪਟਿਆਲਾ ਵਿਖੇ ਬੇਰੁਜ਼ਗਾਰ ਅਧਿਆਪਕਾਂ ਤੇ ਪੁਲਸ ਵਲੋਂ ਅੰਨਾ ਲਾਠੀਚਾਰਜ

0
251

ਜਗਰਾਉਂ 9 ਜੂਨ ( ਰਛਪਾਲ ਸਿੰਘ ਸ਼ੇਰਪੁਰੀ) 251 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ਚ ਕਿਸਾਨਾਂ ਮਜਦੂਰਾਂ ਨੇ ਅੱਜ ਪਟਿਆਲਾ ਵਿਖੇ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਤੇ ਪੰਜਾਬ ਪੁਲਸ ਵਲੋਂ ਅੰਨਾ ਲਾਠੀਚਾਰਜ ਕਰਨ ਦੀ ਜੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਕੈਪਟਨ ਨੇ ਵੀ ਮੋਦੀ ਵਾਂਗ ਕਬਰਾਂ ਦਾ ਰਾਹ ਫੜ ਲਿਆ ਹੈ। ਧਰਨੇ ਨੂੰ ਸੰਬੋਧਨ ਕਰਦਿਆ ਕਿਸਾਨ ਆਗੂਆਂ ਦਰਸ਼ਨ ਸਿੰਘ ਗਾਲਬ,ਇੰਦਰਜੀਤ ਸਿੰਘ ਧਾਲੀਵਾਲ,ਹਰਨੇਕ ਸਿੰਘ ਕਾਉਂਕੇ, ਕੰਵਲਜੀਤ ਖੰਨਾ ਨੇ ਕਿਹਾ ਕਿ ਘਰ ਘਰ ਨੌਕਰੀ ਦੇਣ ਦੇ ਵਾਅਦੇ ਕਰਨ ਵਾਲੇ ਕਾਂਗਰਸੀ ਮੁੱਖ ਮੰਤਰੀ ਕੋਲ ਹੁਣ ਨੋਜਵਾਨਾਂ ਦੇ ਗੋਡੇ ਗਿੱਟੇ ਭੰਨਣ ਤੋਂ ਬਿਨਾਂ ਕੋਈ ਕੰਮ ਨਹੀਂ ਹੈ।ਉਨਾਂ ਕੈਪਟਨ ਹਕੂਮਤ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਸ ਨੂੰ ਹਰਿਆਣੇ ਦੇ ਹਿਸਾਰ ਤੇ ਟੋਹਾਣਾ ਚ ਪੁਲਸ ਪ੍ਰਸ਼ਾਸਨ ਦੀ ਹੋਈ ਦੁਰਗਤੀ ਤੋ ਸਬਕ ਸਿੱਖ ਲੈਣਾ ਚਾਹੀਦਾ ਹੈ। ਉਨਾਂ ਗਿਰਫਤਾਰ ਨੋਜਵਾਨਾਂ ਨੂੰ ਤੁਰਤ ਰਿਹਾ ਕਰਨ ਦੀ ਮੰਗ ਕੀਤੀ ਹੈ। ਇਸ ਸਮੇਂ ਕਿਸਾਨ ਆਗੂਆਂ ਨੇ ਅਨਾਜਮੰਡੀਆਂ ਚ ਵਪਾਰੀਆਂ ਵਲੋਂ ਗਰੁੱਪ ਬਣਾ ਕੇ 1100/ ਰੁਪਏ ਘਟਾ ਕੇ ਖਰੀਦੀ ਜਾ ਰਹੀ ਮੂੰਗੀ ਦੇ ਮਾਮਲੇ ਚ ਪ੍ਰਸ਼ਾਸਨ ਤੋਂ ਇਸ ਲੁੱਟ ਨੂੰ ਰੋਕਣ ਦੀ ਮੰਗ ਕੀਤੀ ਹੈ। ਬੁਲਾਰਿਆਂ ਨੇ ਹਰਿਆਣਾ ਦੇ ਕਿਸਾਨਾਂ ਵਲੋਂ ਟੋਹਾਣਾ ਵਿਖੇ ਜਥੇਬੰਦਕ ਦਬਾਅ ਰਾਹੀਂ ਕਿਸਾਨ ਆਗੂਆਂ ਨੂੰ ਰਿਹਾ ਕਰਵਾਉਣ,ਝੂਠੇ ਕੇਸ ਰੱਦ ਕਰਾਉਣ,ਜੇ ਜੇ ਪੀ ਦੇ ਵਿਧਾਇਕ ਤੋਂ ਮੁਆਫੀ ਮੰਗਾਉਣ ਨੂੰ ਕਿਸਾਨ ਜਿੱਤ ਦਾ ਹਿਸਾਰ ਤੋਂ ਬਾਅਦ ਸ਼ਾਨਾਮੱਤਾ ਟ੍ਰੇਲਰ ਕਰਾਰ ਦਿੱਤਾ। ਇਸ ਸਮੇਂ ਬੋਲਦਿਆਂ ਧਰਮ ਸਿੰਘ ਸੂਜਾਪੁਰ ਨੇ ਦੱਸਿਆ ਕਿ 9ਜੂਨ ਨੂੰ ਰੇਲ ਪਾਰਕ ਜਗਰਾਂਓ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬਲੀਦਾਨ ਦਿਵਸ ਮਨਾਇਆ ਜਾਣਾ ਹੈ।ਉਨਾਂ ਨੇ ਸਮੂਹ ਕਿਸਾਨਾਂ ਮਜਦੂਰਾਂ ਮੁਲਾਜਮਾਂ ਨੂੰ ਇਸ ਸ਼ਹੀਦੀ ਸਮਾਗਮ ਚ ਸ਼ਾਮਲ ਹੋਣ ਦੀ ਜੋਰਦਾਰ ਅਪੀਲ ਕੀਤੀ ਹੈ।

Previous articleਡਿਪਟੀ ਕਮਿਸ਼ਨਰ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਸੇਵਾਵਾਂ ਦੇਣ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਦਾ ਵਿਸ਼ੇਸ਼ ਧੰਨਵਾਦ
Next articleਨੈਸ਼ਨਲ ਖਿਡਾਰੀ ਸੂਬੇਦਾਰ ਜਸਵੰਤ ਸਿੰਘ ਸੈਦੋਕੇ ਨਹੀਂ ਰਹੇ। ਹਜ਼ਾਰਾਂ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ।

LEAVE A REPLY

Please enter your comment!
Please enter your name here