spot_img
Homeਮਾਝਾਗੁਰਦਾਸਪੁਰਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿੱਚ ਨੈਸ਼ਨਲ ਅਚੀਵਮੈਂਟ ਸਰਵੇ ( ਐਨ. ਏ....

ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿੱਚ ਨੈਸ਼ਨਲ ਅਚੀਵਮੈਂਟ ਸਰਵੇ ( ਐਨ. ਏ. ਐਸ) ਦਾ ਸੈਮੀਨਾਰ ਲਗਾਇਆ ਗਿਆ

ਕਾਦੀਆਂ 16 ਸਤੰਬਰ (ਮੁਨੀਰਾ ਸਲਾਮ ਤਾਰੀ) ਅੱਜ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿੱਚ ਨੈਸ਼ਨਲ ਅਚੀਵਮੈਂਟ ਸਰਵੇ ( ਐਨ. ਏ. ਐਸ) ਦਾ ਸੈਮੀਨਾਰ ਲਗਾਇਆ ਗਿਆ। ਬੀ.ਐਨ.ਓ.ਵਿਜੈ ਕੁਮਾਰ ਦੀ ਦੇਖ ਰੇਖ ਵਿੱਚ ਐਨ. ਏ. ਐਸ. ਸੰਬੰਧੀ ਪ੍ਰਾਈਵੇਟ ਸਕੂਲਾਂ ਦੀ ਟ੍ਰੇਨਿੰਗ ਵਿੱਚ ਬੀ.ਐਮ. ਮੈਥ ਸ.ਬਲਜੀਤ ਸਿੰਘ, ਬੀ.ਐਮ. ਪੰਜਾਬੀ ਸ.ਪਰਮਜੀਤ ਸਿੰਘ, ਬੀ.ਐਮ. ਇੰਗਲਿਸ਼ ਅਤੇ ਐਸ.ਐਸ.ਟੀ. ਰਾਕੇਸ਼ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਵਿੱਚ ਵੱਖ ਵੱਖ ਸਕੂਲਾਂ ਵਿੱਚੋਂ ਪੰਜਾਬੀ ਅਤੇ ਮੈਥਸ ਦੇ ਅਧਿਆਪਕ ਸ਼ਾਮਲ ਹੋਏ। ਇਸ ਟ੍ਰੇਨਿੰਗ ਵਿੱਚ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਨਵੇਂ ਨਵੇਂ ਤਰੀਕਿਆਂ ਨਾਲ ਪੜ੍ਹਾਉਣ ਬਾਰੇ ਜਾਗਰੂਕ ਕਰਵਾਇਆ।ਇਸ ਦੇ ਨਾਲ ਹੀ ਨਵੰਬਰ ਵਿੱਚ ਹੋਣ ਜਾ ਰਹੀ ਪ੍ਰਤੀਯੋਗਤਾ ਐਨ. ਏ. ਐਸ. ਵਿੱਚ ਭਾਗ ਲੈਣ ਲਈ ਵਿਦਿਆਰਥੀਆਂ ਨੂੰ ਕਿਵੇਂ ਪ੍ਰੇਰਿਤ ਕੀਤਾ ਜਾਵੇ ਅਤੇ ਕਿਵੇਂ ਉਹਨਾਂ ਦੀ ਤਿਆਰੀ ਕਰਵਾਈ ਜਾਵੇ ਇਸ ਬਾਰੇ ਸਾਰੀ ਜਾਣਕਾਰੀ ਅਧਿਆਪਕਾਂ ਨੂੰ ਦਿੱਤੀ ਗਈ।ਇਸ ਮੌਕੇ ਸਕੂਲ ਪ੍ਰਿੰਸਪਲ ਸੁਰਿੰਦਰ ਸਿੰਘ ਭੰਗੂ ਨੇ ਮੁੱਖ ਮਹਿਮਾਨਾਂ ਦਾ ਆਉਣ ਲਈ ਦਿਲੋਂ ਧੰਨਵਾਦ ਕੀਤਾ ਕਿ ਓਹਨਾਂ ਨੇ ਗਰਾਉਂਡ ਲੈਵਲ ਤੇ ਆ ਕੇ ਸਾਨੂੰ ਇਹਨਾਂ ਕੁਝ ਸਿਖਾਇਆ ਅਤੇ ਕਿਹਾ ਕਿ ਇਸ ਟ੍ਰੇਨਿੰਗ ਵਿੱਚੋਂ ਬਹੁਤ ਕੁਝ ਨਵਾਂ ਸਿੱਖਣ ਲਈ ਵੀ ਮਿਲਿਆ ਕਿ ਕਿਵੇਂ ਵਿਦਿਆਰਥੀਆਂ ਨੂੰ ਵੱਖ ਵੱਖ ਤਰੀਕਿਆਂ ਨਾਲ ਪੜ੍ਹਾਇਆ ਜਾ ਸਕਦਾ ਹੈ ।ਇਸ ਦੇ ਨਾਲ ਸਕੂਲ ਡਾਇਰੈਕਟਰ ਪਰਮਜੀਤ ਕੌਰ ਸੰਧੂ ਨੇ ਟ੍ਰੇਨਿੰਗ ਵਿੱਚ ਸਿਖਾਏ ਗਏ ਇੱਕ ਇੱਕ ਤਰੀਕੇ ਨੂੰ ਅਪਨਾਉਣ ਅਤੇ ਇਸ ਨੂੰ ਸਾਫ਼ਲਤਾਪੂਰਕ ਲਾਗੂ ਕਰਨ ਦਾ ਵਾਅਦਾ ਕੀਤਾ।ਇਸ ਮੌਕੇ ਪਰਮਬੀਰ ਕੌਰ,ਜਗਤਾਰ ਸਿੰਘ,ਜਸਮੀਤ ਕੌਰ,ਪੂਜਾ ਗੁਪਤਾ,ਰਸ਼ਪਾਲ ਸਿੰਘ,ਮੁਖਤਿਆਰ ਸਿੰਘ,ਪ੍ਰੀਤੀ ਬਾਲਾ,ਪ੍ਰਿਯੰਕਾ,ਤਾਯਬਾ,ਹੀਨਾ ਸ਼ਰਮਾ,ਸ਼ਿਲਪਾ ਸ਼ਰਮਾ,ਪ੍ਰਿਆ ਅਰੋੜਾ,ਸਿਮਰਜੀਤ ਕੌਰ,ਜਗਪ੍ਰੀਤ ਸਿੰਘ ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments