spot_img
Homeਮਾਝਾਗੁਰਦਾਸਪੁਰਸਾਬਕਾ ਕੈਬਨਿਟ ਮਨਿਸਟਰ ਜਥੇਦਾਰ ਸੇਵਾ ਸਿੰਘ ਸੇਖਵਾਂ ਜੀ ਦੇ ਗ੍ਰਹਿ ਵਿਖੇ ਆਦਮੀ...

ਸਾਬਕਾ ਕੈਬਨਿਟ ਮਨਿਸਟਰ ਜਥੇਦਾਰ ਸੇਵਾ ਸਿੰਘ ਸੇਖਵਾਂ ਜੀ ਦੇ ਗ੍ਰਹਿ ਵਿਖੇ ਆਦਮੀ ਪਾਰਟੀ ਦੇ ਪ੍ਰਧਾਨ ਕਸ਼ਮੀਰ ਸਿੰਘ ਮਿਲਣ ਆਏ

ਕਾਦੀਆਂ 12 ਸਤੰਬਰ (ਮੁਨੀਰਾ ਸਲਾਮ ਤਾਰੀ) ਸਾਬਕਾ ਕੈਬਨਿਟ ਮਨਿਸਟਰ ਜਥੇਦਾਰ ਸੇਵਾ ਸਿੰਘ ਸੇਖਵਾਂ ਜੀ ਦੇ ਗ੍ਰਹਿ ਵਿਖੇ ਜ਼ਿਲ੍ਹਾ ਗੁਰਦਾਸਪੁਰ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਕਸ਼ਮੀਰ ਸਿੰਘ ਜੀ ਵਾਲਾ ਅਤੇ ਹਲਕਾ ਬਟਾਲਾ ਦੇ ਹਲਕਾ ਇੰਚਾਰਜ ਸ਼ੈਰੀ ਕਲਸੀ ਜੀ ਸੇਖਵਾਂ ਸਾਹਿਬ ਜੀ ਨੂੰ ਮਿਲਣ ਆਏ ਉਨ੍ਹਾਂ ਦੀ ਸਿਹਤ ਦਾ ਹਾਲ ਚਾਲ ਪੁੱਛਿਆ ਅਤੇ ਸਿਆਸੀ ਵਿਚਾਰਾਂ ਹੋਈਆਂ
ਪਾਰਟੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਬਾਰੇ ਹਰ ਸੰਭਵ ਉਪਰਾਲਾ ਕਰਨ ਦਾ ਪ੍ਰਣ ਕੀਤਾ ਗਿਆ
ਇਸ ਮੌਕੇ ਤੇ ਸਾਬਕਾ ਮਨਿਸਟਰ ਜਥੇਦਾਰ ਸੇਵਾ ਸਿੰਘ ਸੇਖਵਾਂ ਜੀ ਨੇ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਉਹ ਉਨ੍ਹਾਂ ਨੂੰ ਵਚਨ ਦਿੱਤਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਹਰ ਕਦਮ ਚੁੱਕਣ ਨੂੰ ਤਿਆਰ ਹਨ ਔਰ ਰਾਤ ਦਿਨ ਇੱਕ ਕਰ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਉਣਗੇ
ਇਸ ਮੌਕੇ ਤੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਕਸ਼ਮੀਰ ਸਿੰਘ ਜੀ ਵਾਲਾ ਪ੍ਰਧਾਨ ਗੁਰਦਾਸਪੁਰ ਆਮ ਆਦਮੀ ਪਾਰਟੀ ਹਲਕਾ ਬਟਾਲਾ ਦੇ ਇੰਚਾਰਜ ਸ਼ੈਰੀ ਕਲਸੀ ਜੀ , ਚੇਅਰਮੈਨ ਚੈਂਚਲ ਸਿੰਘ ਬਾਗੜੀਆਂ, ਬਲਦੇਵ ਸਿੰਘ ਨਿਮਾਣਾ, ਡਾ ਕਾਲੀਆ ਜੀ ,ਸ਼ੇਰਾ ਰੰਧਾਵਾ, ਰਮੇਸ਼ ਮਸੀਹ ਜੀ ,ਸੈਮੁਅਨ ਸਹੋਤਾ ਜੀ, ਦਿਲਬਾਗ ਸਿੰਘ ਘੁੰਮਣ, ਸਤਿੰਦਰਪਾਲ ਜੀ , ਕਸ਼ਮੀਰ ਸਿੰਘ ਜੀ~, ਗੁਰਮੀਤ ਸਿੰਘ, ਸਤਨਾਮ ਸਿੰਘ ,ਲਾਡੀ ਢਿੱਲੋਂ ‘ ਆਦਿ ਹਾਜ਼ਰ ਸਨ ।

RELATED ARTICLES
- Advertisment -spot_img

Most Popular

Recent Comments