spot_img
Homeਮਾਝਾਗੁਰਦਾਸਪੁਰਰੱਤੇ ਰੋਗ ਤੋਂ ਗੰਨੇ ਦੀ ਫਸਲ ਨੂੰ ਬਚਾਉਣ ਅਤੇ ਬਿਮਾਰੀ ਦੇ ਅਗਾਂਹੂ...

ਰੱਤੇ ਰੋਗ ਤੋਂ ਗੰਨੇ ਦੀ ਫਸਲ ਨੂੰ ਬਚਾਉਣ ਅਤੇ ਬਿਮਾਰੀ ਦੇ ਅਗਾਂਹੂ ਫੈਲਾਅ ਰੋਕਣ ਲਈ ਵਿਸ਼ੇਸ਼ ਸਰਵੇਖਣ ਟੀਮਾਂ ਬਣਾਈਆ ਗਈਆਂ ਹਨ: ਡਿਪਟੀ ਕਮਿਸ਼ਨਰ

ਗੁਰਦਾਸਪੁਰ, 11 ਸਤੰਬਰ (ਮੁਨੀਰਾ ਸਲਾਮ ਤਾਰੀ) ਰੱਤੇ ਰੋਗ ਤੋਂ ਗੰਨੇ ਦੀ ਫਸਲ ਨੂੰ ਬਚਾਉਣ ਅਤੇ ਬਿਮਾਰੀ ਦੇ ਅਗਾਂਹੂ ਫੈਲਾਅ ਰੋਕਣ ਲਈ ਸਹਿਕਾਰਤਾ ਮੰਤਰੀ ਪੰਜਾਬ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਦੀਆ ਵਿਸ਼ੇਸ਼ ਹਦਾਇਤਾਂ ਤੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਪ੍ਰਧਾਨਗੀ ਹੇਠ ਸਥਾਨਕ ਪੰਚਾਇਤ ਘਰ ਵਿੱਚ ਹੰਗਾਮੀ ਮੀਟਿੰਗ ਕੀਤੀ ਗਈ ਤਾਂ ਜੋ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਸਕੇ ਅਤੇ ਇਸ ਨੂੰ ਹੋਰ ਫੈਲਣ ਤੋਂ ਰੋਕਣ ਲੲੌ ਸਮੇਂ ਸਿਰ ਬਚਾਅ ਕਾਰਜ ਕੀਤੇ ਜਾ ਸਕਣ।ਮੀਟੰਗ ਵਿੱਚ ਹੋਰਨਾਂ ਤੋਂ ਇਲਾਵਾ ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ,ਡਾ. ਅਮਰੀਕ ਸਿੰਘ ਸਹਾਇਕ ਗੰਨਾ ਵਿਕਾਸ ਅਫਸਰ,ਡਾ. ਰਣਧੀਰ ਸਿੰਘ ਖੇਤੀਬਾੜੀ ਅਫਸਰ,ਡਾ. ਸਰਿੰਦਰ ਪਾਲ ਜਨਰਲ ਮੈਨੇਜਰ ਬਟਾਲਾ ਸਹਿਕਾਰੀ ਖੰਡ ਮਿੱਲ, ਸ਼੍ਰੀ ਸੁਰੇਸ਼ ਕੁਰੀਲ ਜਨਰਲ ਮੈਨੇਜ਼ਰ ਗੁਰਦਾਸਪੁਰ ਸਹਿਕਾਰੀ ਖੰਡ ਮਿੱਲ,ਸ਼੍ਰੀ ਸੰਜੇ ਸਿੰਘ ਵਾਈਸ ਪ੍ਰੈਜੀਡੈਂਟ ਮੁਕੇਰੀਆਂ ਖੰਡ ਮਿੱਲ,ਸ਼੍ਰੀ ਵਾਈ ਪੀ ਸਿੰਘ ਵਾਈਸ ਪ੍ਰੈਜੀਡੈਂਟ ਚੱਡਾ ਖੰਡ ਮਿੱਲ,ਸ਼੍ਰੀ ਵਿਨੋਦ ਤਿਵਾੜੀ,ਸ੍ਰੀ ਸੰਤੋਖ ਸਿੰਘ,ਡਾ.ਪਰਮਿੰਦਰ ਕੁਮਾਰ,ਡਾ. ਦਿਲਰਾਜ ਸਿੰਘ ਖੇਤੀਬਾੜੀ ਵਿਕਾਸ ਅਫਸਰ,ਡਾ.ਅਰਵਿੰਦਰ ਪਾਲ ਸਿੰਘ ਕੈਰੋਂ ,ਡਾ.ਹੰਸਪ੍ਰੀਤ ਸਿੰਘ ਮੁੱਖ ਗੰਨਾ ਵਿਕਾਸ ਅਫਸਰ,ਸੁਖਵਿੰਦਰ ਸਿੰਘ ਕਾਹਲੋਂ ਚੈਅਰਮੈਨ ਬਟਾਲਾ ਖੰਡ ਮਿੱਲ,ਡਾ. ਪਰਮਬੀਰ ਸਿੰਘ ਕਾਹਲੋਂ,ਡਾ. ਹਰਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ,ਸ਼੍ਰੀ ਮੋਹਨ ਸਿੰਘ ,ਸੁਰਿੰਦਰਪਾਲ ਸਿੰਘ,ਸ਼੍ਰੀ ਮਤੀ ਪਰਮਜੀਤ ਕੌਰ,ਸੁਰਿੰਦਰ ਪਾਲ ਖੇਤੀਬਾੜੀ ਵਿਸਥਾਰ ਅਫਸਰ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

ਗੰਨੇ ਦੀ ਕਿਸਮ ਸੀ ਉ 0238 ਵਿੱਚ ਰੱਤਾ ਰੋਗ ਦੇ ਹਮਲੇ ਕਾਰਨ ਹੋਈ ਤਾਜ਼ਾ ਸਥਿਤੀ ਦੀ ਸਮੀਖਿਆ ਕਰਨ ਲਈ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜ਼ਿਲਾ ਗੁਰਦਾਸਪੁਰ ਵਿੱਚ ਤਕਰੀਬਨ 32097 ਹੈਕਟੇਅਰ ਰਕਬੇ ਵਿੱਚ ਗੰਨੇ ਦੀ ਕਾਸ਼ਤ ਕੀਤੀ ਗਈ ਹੈ। ਉਨਾਂ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 8.5 ਫੀਸਦੀ ਰਕਬੇ ਵਿੱਚ ਵਾਧਾ ਹੋਇਆ ਹੈ।ਉਨਾਂ ਦੱਸਿਆ ਕਿ ਗੰਨੇ ਦੀ ਫਸਲ ਉਪਰ ਰੱਤਾ ਰੋਗ ਨਾਮ ਦੀ ਬਿਮਾਰੀ ਸਭ ਤੋਂ ਪਹਿਲਾਂ ਬਲਾਕ ਕਾਹਨੂੰਵਾਨ ਦੇ ਪਿੰਡ ਨੂੰਨ ਅਤੇ ਫੱਤੂ ਬਰਕਤ ਵਿੱਚ ਦੇਖੀ ਗਈ ਸੀ।ਉਨਾਂ ਦੱਸਿਆ ਕਿ ਇਸ ਸਮੇਂ ਚੱਡਾ ਖੰਡ ਮਿੱਲ ਦੇ ਅਧਿਕਾਰ ਖੇਤਰ ਵਿੱਚ 99 ਏਕੜ, ਮੁਕੇਰੀਆਂ ਖੰਡ ਮਿੱਲ ਦੇ ਅੀਦਕਾਰ ਖੇਤਰ ਵਿੱਚ ਤਕਰੀਬਨ 157 ਹੈਕਟੇਅਰ ਰਕਬੇ ਵਿੱਚ ਰੱਤਾ ਰੋਗ ਵੇਖਿਆ ਗਿਆ ਹੈ।ਉਨਾਂ ਕਿਹਾ ਕਿ ਇਹ ਬਿਮਾਰੀ ਵਧੇਰੇ ਕਰਕੇ ਸੀ ਉ 0238 ਕਿਸਮ ਤੇ ਦੇਖੀ ਗਈ ਹੈ।ਉਨਾਂ ਗੰਨਾ ਕਾਸ਼ਤਕਾਰਾਂ ਨੂੰ ਅਪੀਲ ਕਿ ਜੇਕਰ ਕਿਸੇ ਖੇਤ ਵਿਚ ਰੱਤੇ ਰੋਗ ਦੀਆਂ ਨਿਸ਼ਾਨੀਆਂ ਦਿਖਾਈ ਦੇਣ ਤਾਂ ਘਬਰਾਉਣ ਦੀ ਬਿਜਾਏ ਸੁਚੇਤ ਹੋਣ ਦੀ ਜ਼ਰੂਰਤ ਹੈ ਸਗੋਂ ਆਪਣੇ ਹਲਕੇ ਦੇ ਖੰਡ ਮਿਲ ਸਰਵੇਅਰ ਜਾਂ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਸਹੀ ਤਕਨੀਕੀ ਜਾਣਕਾਰੀ ਦਿੱਤੀ ਜਾ ਸਕੇ।

।ਉਨਾਂ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਨੂੰ ਹਦਾਇਤ ਕੀਤੀ ਕਿ ਖੇਤੀਬਾੜੀ ਅਤੇ ਹੋਰ ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਆਧਾਰਤ ਸਰਵੇਖਣ ਟੀਮਾਂ ਬਣਾਈਆ ਜਾਣ ਅਤੇ ਰੱਤੇ ਰੋਗ ਨਾਲ ਪ੍ਰਭਾਵਤ ਗੰਨੇ ਦੀ ਫਸਲ ਦੇ ਮਾਲਿਕ ਕਿਸਾਨਾਂ ਨਾਲ ਰਾਬਤਾ ਕਾਇਮ ਕਰਕੇ ਬਿਮਾਰੀ ਦੀ ਰੋਕਥਾਮ ਅਤੇ ਅਗਾਂਹੂ ਫੈਲਾਅ ਤੋਂ ਰੋਕਣ ਲਈ ਯੋਗ ਤਕਨੀਕੀ ਅਗਵਾਈ ਦਿੱਤੀ ਜਾਵੇ ।

ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਗੰਨੇ ਦੀ ਫਸਲ ਨੂੰ ਕਈ ਤਰਾਂ ਦੀਆਂ ਬਿਮਾਰੀਆਂ ਨੁਕਸਾਨ ਕਰਦੀਆਂ ਹਨ ਪਰ ਗੰਨੇ ਦਾ ਰੱਤਾ ਰੋਗ / ਨਾਮ ਦੀ ਬਿਮਾਰੀ ਸਭ ਤੋਂ ਖਤਰਨਾਕ ਬਿਮਾਰੀ ਹੈ ਜਿਸ ਨੂੰ ਗੰਨੇ ਦਾ ਕੈਂਸਰ ਵੀ ਕਿਹਾ ਜਾਂਦਾ ਹੈ।ਉਨਾਂ ਕਿਹਾ ਕਿ ਪੰਜਾਬ ਵਿੱਚ ਗੰਨੇ ਦੀ ਫਸਲ ਵਿੱਚ ਰੱਤਾ ਰੋਗ ਇੱਕ ਉੱਲੀ ਕਰਕੇ ਹੁੰਦਾ ਹੈ।ਉਨਾਂ ਕਿਹਾ ਕਿ ਇਸ ਬਿਮਾਰੀ ਕਾਰਨ ਪੌਦੇ ਦੇ ਸਿਰੇ ਵਾਲੇ ਪੱਤਿਆਂ ਦਾ ਰੰਗ ਬਦਲ ਕੇ ਪੀਲਾ ਪੈ ਜਾਂਦਾ ਹੈ ਅਤੇ ਪੱਤੇ ਮੁਰਝਾ ਜਾਂਦੇ ਹਨ।ਉਨਾਂ ਕਿਹਾ ਕਿ ਇਹ ਬਿਮਾਰੀ ਜੁਲਾਈ ਤੋਂ ਫ਼ਸਲ ਦੀ ਕਟਾਈ ਤੱਕ ਮਾਰ ਕਰਦੀ ਹੈ।ਉਨਾਂ ਕਿਹਾ ਕਿ ਇਹ ਬਿਮਾਰੀ ਸਿਰੇ ਤੋਂ ਹੇਠਾਂ ਨੂੰ ਮਾਰ ਕਰਦੀ ਹੈ ਅਤੇ ਬਿਮਾਰੀ ਨਾਲ ਸਾਰਾ ਬੂਟਾ ਸੁੱਕ ਜਾਂਦਾ ਹੈ।ਉਨਾਂ ਕਿਹਾ ਕਿ ਗੰਨਾ ਸ਼ਾਖਾ ਵੱਲੋਂ ਖੰਡ ਮਿੱਲਾਂ ਨਾਲ ਤਾਲਮੇਲ ਬਣਾ ਕੇ ਇਸ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਚੀਰੇ ਹੋਏ ਗੰਨਿਆਂ ਦਾ ਅੰਦਰੋਂ ਗੁੱਦਾ ਲਾਲ ਹੋ ਜਾਂਦਾ ਹੈ ਪਰ ਇਹ ਲਾਲੀ ਇਕਸਾਰ ਨਹੀਂ ਹੁੰਦੀ ਸਗੋਂ ਇਸ ਵਿੱਚ ਚਿੱਟੇ ਲੰਬੂਤਰੇ ਧੱਬੇ ਗੰਨੇ ਦੀ ਚੌੜਾਈ ਦੇ ਰੁੱਖ ਕੱਟਦੇ ਨਜ਼ਰ ਆਉਂਦੇ ਹਨ। ਉਨਾਂ ਕਿਹਾ ਕਿ ਇਹਨਾਂ ਚੀਰੇ ਹੋਏ ਗੰਨਿਆਂ ਵੱਚੋਂ ਸ਼ਰਾਬ ਵਰਗੀ ਬੂ ਆਉਂਦੀ ਹੈ।

ਸੰਜੇ ਸਿੰਘ ਅਤੇ ਸ਼੍ਰੀ ਵਾਈ ਪੀ ਸਿੰਘ ਨੇ ਦੱਸਿਆ ਕਿ ਪ੍ਰਭਾਵਤ ਗੰਨੇ ਦੀ ਫਸਲ ਨੂੰ ਬਚਾਉਣ ਲਈ ਪ੍ਰਭਾਵਤ ਖੇਤਾ ਵਿੱਚ ਗੰਨੇ ਦੇ ਬਿਮਾਰ ਬੂਟਿਆਂ ਨੂੰ ਪੁਟਾ ਕੇ ਨਸ਼ਟ ਕੀਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਜਾਗਰੁਕਤਾ ਕੈਂਪਾਂ ਤੋਂ ਇਲਾਵਾ ਧਾਰਮਿਕ ਸ਼ਥਾਨਾਂ ਰਾਹੀ ਅਨਾਉਂਸਮੈਂਟਸ ਕਰਵਾਈਆ ਜਾ ਰਹੀਆ ਹਨ ਅਤੇ ਪੰਫਲੈਟਸ ਬਣਾ ਪਿੰਡਾਂ ਵਿੱਚ ਵੰਡੇ ਜਾ ਰਹੇ ਹਨ।

ਇਸ ਮੌਕੇ ਬਟਾਲਾ ਸਹਿਕਾਰੀ ਖੰਡ ਮਿੱਲ ਅਤੇ ਇੰਡੀਅਨ ਸੂਕਰੋਜ ਲਿਮਟਿਡ ਮੁਕੇਰੀਆ ਵੱਲੋਂ ਗੰਨਾਂ ਕਾਸ਼ਤਕਾਰਾਂ ਦੀ ਜਾਗਰੁਕਤਾ ਲਈ ਤਿਆਰ ਕਰਵਾਏ ਇਸ਼ਤਿਹਾਰ ਵੀ ਜਾਰੀ ਕੀਤੇ ੳਤੇ ਹਦਾਇਤ ਕੀਤੀ ਕਿ ਹਰ ਪਿੰਡ ਵਿੱਚ ਸਾਂਝੀਆ ਥਾਵਾਂ ਤੇ ਇਹ ਇਸ਼ਤਿਹਾਰ ਲਗਵਾ ਦਿੱਤੇ ਜਾਣ।

RELATED ARTICLES
- Advertisment -spot_img

Most Popular

Recent Comments