spot_img
Homeਮਾਝਾਗੁਰਦਾਸਪੁਰਆਪ ਦੀ ਸਰਕਾਰ ਆਉਣ ਤੇ ਹੀ ਪੰਜਾਬ ਬਣੇਗਾ ਖੁਸ਼ਹਾਲ ਸੂਬਾ: ਮਨਦੀਪ ਸਿੰਘ...

ਆਪ ਦੀ ਸਰਕਾਰ ਆਉਣ ਤੇ ਹੀ ਪੰਜਾਬ ਬਣੇਗਾ ਖੁਸ਼ਹਾਲ ਸੂਬਾ: ਮਨਦੀਪ ਸਿੰਘ ਗਿੱਲ

ਨੌਸ਼ਹਿਰਾ ਮੱਝਾ ਸਿੰਘ, 4 ਜੂਨ (ਰਵੀ ਭਗਤ)-ਅਗਾਮੀ 2022 ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ ਅਤੇ ਦਿੱਲੀ ਦੀ ਤਰਜ਼ ਤੇ ਪੰਜਾਬ ਵੀ ਖੁਸ਼ਹਾਲ ਸੂਬਾ ਬਣੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲਾ ਪ੍ਰਧਾਨ (ਯੂਥ ਵਿੰਗ) ਮਨਦੀਪ ਸਿੰਘ ਗਿੱਲ ਨੇ ਸਥਾਨਕ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਦੂਰ-ਅੰਦੇਸ਼ੀ ਸੋਚ ਸਦਕਾ ਦਿੱਲੀ ਵਿਖੇ ਚਹੁ-ਮੁੱਖੀ ਵਿਕਾਸ ਹੋਇਆ ਹੈ ਅਤੇ ਆਮ ਲੋਕਾ ਨੂੰ ਹਰ ਸਹੂਲਤ ਦਿੱਤੀ ਜਾ ਰਹੀ ਹੈ। ਪ੍ਰਧਾਨ ਗਿੱਲ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ਆਪ ਦੀ ਸਰਕਾਰ ਬਣਾਉਣਗੇ। ਇਸ ਮੌਕੇ ਸੁਰਜੀਤ ਸਿੰਘ ਸਰਕਲ ਪ੍ਰਧਾਨ, ਨਿਤੀਸ਼ ਕੁਮਾਰ, ਗੁਰਨਾਮ ਸਿੰਘ ਖਾਲਸਾ, ਨਿਰਵੈਰ ਸਿੰਘ ਨੰਬਰਦਾਰ, ਕਰਨ ਸਿੰਘ, ਰਕੇਸ਼ ਕੁਮਾਰ ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments