spot_img
Homeਮਾਝਾਗੁਰਦਾਸਪੁਰਦਕੋਹਾ ਵਲੋਂ ਅੰਮ੍ਰਿਤਸਰ ਤੋਂ ਊਨਾ ਬਣਨ ਵਾਲੀ ਸੜਕ ਦੇ ਸਬੰਧ ਵਿੱਚ ਦਿੱਤਾ...

ਦਕੋਹਾ ਵਲੋਂ ਅੰਮ੍ਰਿਤਸਰ ਤੋਂ ਊਨਾ ਬਣਨ ਵਾਲੀ ਸੜਕ ਦੇ ਸਬੰਧ ਵਿੱਚ ਦਿੱਤਾ ਮੰਗ-ਪੱਤਰ

ਸ੍ਰੀ ਹਰਗੋਬਿੰਦਪੁਰ- 10 ਸਤੰਬਰ(ਜਸਪਾਲ ਚੰਦਨ)
ਸ੍ਰੀ ਅੰਮ੍ਰਿਤਸਰ ਤੋਂ ਊਨਾਂ (ਹਿਮਾਚਲ ਪ੍ਰਦੇਸ਼)ਤੱਕ ਚਾਰ ਮਾਰਗ ਸੜਕ ਦੇ ਸਬੰਧ ਵਿੱਚ ਭਾਰਤ ਮਾਲਾ ਸੜਕਾਂ ਦੇ ਸਹਿ ਪ੍ਰਭਾਰੀ ਸ੍ਰੀ ਗੁਰਤੇਜ ਸਿੰਘ ਢਿੱਲੋਂ ਨੂੰ ਬਲਜਿੰਦਰ ਸਿੰਘ ਦਕੋਹਾ ਕੋ – ਕਨਵੀਨਰ ਪੰਜਾਬ ਰਾਜ ਪੰਚਾਇਤੀ ਸੈਲ ਵਲੋਂ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਵਿੱਚ ਸ੍ਰੀ ਦਕੋਹਾ ਵੱਲੋਂ ਦੱਸਿਆ ਕਸਬਾ ਸ਼੍ਰੀ ਹਰਗੋਬਿੰਦਪੁਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਵਸਾਇਆ, ਉਸ ਵੇਲੇ ਗੁਰੂ ਸਾਹਿਬ ਨੇ ਇੱਕ ਮਸੀਤ ਬਣਾਈ ਅਤੇ ਖੂਹ ਵੀ ਲਗਵਾਏ। ਇਹ ਕਸਬੇ ਨੂੰ ਜੱਸਾ ਸਿੰਘ ਰਾਮਗੜ੍ਹੀਆ ਨੇ ਆਪਣੀ ਮਿਸਲ ਦੀ ਰਾਜਧਾਨੀ ਵੀ ਬਣਾਇਆ। ਇਤਿਹਾਸਕ ਪੱਖ ਤੋਂ ਇਹ ਸਥਾਨ ਬਹੁਤ ਮਹੱਤਤਾ ਰੱਖਦਾ ਹੈ। ਇਥੇ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਅੱਜ ਵੀ ਸ਼ੁਸ਼ੋਭਿਤ ਹੈ। ਪਹਿਲਾਂ ਵੀ ਇਹ ਗੁਰਦੁਆਰਾ ਸਾਹਿਬ ਵੱਡੀ ਸੜਕ ਉੱਤੇ ਸਥਿਤ ਹੋਣ ਕਰਕੇ ਬਾਹਰ ਤੋਂ ਆਉਂਦੀ ਸੰਗਤ ਅਤੇ ਸੈਲਾਨੀ ਇਥੇ ਰੁੱਕ ਮੱਥਾ ਟੇਕ ਕੇ ਜਾਂਦੇ ਹਨ। ਜੇਕਰ ਇਸ ਅਸਥਾਨ ਨੂੰ ਅਖੋਂ ਪਰੋਖਿਆਂ ਕੀਤਾ ਜਾਂਦਾ ਹੈ ਤਾਂ ਬਹੁਤ ਵੱਡੀ ਇਸ ਇਲਾਕੇ ਨਾਲ ਬੇਇਨਸਾਫੀ ਹੋਵੇਗੀ। ਸਾਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਨਵੀ ਯੋਜਨਾ ਦੇ ਅਨੁਸਾਰ ਨਵੀਂ ਸੜਕ ਇਸ ਸਥਾਨ ਤੋਂ ਬਹੁਤ ਦੂਰ ਬਣਾਈ ਜਾ ਰਹੀ ਹੈ ਜਿਸ ਨਾਲ ਬਾਹਰੋਂ ਆਉਣ ਵਾਲੇ ਲੋਕ ਇਸ ਸਥਾਨ ਦੇ ਦਰਸ਼ਨ ਕਰਨ ਤੋਂ ਵਾਂਝੇ ਰਹਿ ਸਕਦੇ ਹਨ।ਇਸ ਕਰਕੇ ਇਲਾਕੇ ਦੀ ਮੰਗ ਹੈ ਕਿ ਗੁਰਦੁਆਰਾ ਸਹਿਬ ਦੀ ਇਤਿਹਾਸਕ ਮਹੱਤਤਾ ਨੂੰ ਦੇਖਦੇ ਹੋਏ ਇਹ ਸੜਕ ਗੁਰਦੁਆਰਾ ਸਾਹਿਬ ਦੇ ਨਾਲ ਦੀ ਬਣਾਈ ਜਾਵੇ।

RELATED ARTICLES
- Advertisment -spot_img

Most Popular

Recent Comments