spot_img
Homeਮਾਝਾਗੁਰਦਾਸਪੁਰਖੇਤਰੀ ਖੋਜ ਕੇਂਦਰ, ਗੁਰਦਾਸਪੁਰ ਵਿਖੇ ਆਨਲਾਈਨ ਕਿਸਾਨ ਮੇਲਾ 14 ਸਤੰਬਰ ਨੂੰ

ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਵਿਖੇ ਆਨਲਾਈਨ ਕਿਸਾਨ ਮੇਲਾ 14 ਸਤੰਬਰ ਨੂੰ

ਗੁਰਦਾਸਪੁਰ, 10 ਸਤੰਬਰ (ਮੁਨੀਰਾ ਸਲਾਮ ਤਾਰੀ) ਡਾ. ਭੁਪਿੰਦਰ ਸਿੰਘ ਢਿੱਲੋਂ, ਡਾਇਰੈਕਟਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਰਿਜ਼ਨਲ ਰਿਸਰਚ ਸਟੇਸ਼ਨ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ “ਕਰੀਏ ਪਰਾਲੀ ਦੀ ਸੰਭਾਲ, ਹੋਵੇ ਧਰਤੀ ਮਾਂ ਖੁਸ਼ਹਾਲ਼” ਦੇ ਸਿਰਲੇਖ ਨਾਲ ਖੇਤਰੀ ਕਿਸਾਨ ਮੇਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਕੇਂਦਰ, ਗੁਰਦਾਸਪੁਰ ਵਿਖੇ ਆਨਲਾਈਨ ਮਾਧਿਅਮ ਰਾਹੀਂ ਮਿਤੀ 14 ਸਤੰਬਰ, 2021 ਨੂੰ ਕਰਵਾਇਆ ਜਾ ਰਿਹਾ ਹੈ।

ਕਰੋਨਾ ਮਹਾਂਮਾਰੀ ਕਾਰਨ ਇਸ ਕਿਸਾਨ ਮੇਲੇ ਵਿੱਚ ਖੋਜ ਕੇਂਦਰ ਵਿਖੇ ਕਿਸੇ ਤਰ੍ਹਾਂ ਦਾ ਇਕੱਠ ਨਹੀਂ ਕੀਤਾ ਜਾਵੇਗਾ । ਇਸਦਾ ਸਿੱਧਾ ਪ੍ਰਸਾਰਣ ਆਨਲਾਇਨ ਮਾਧਿਅਮ ਰਾਹੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਯੂ-ਟਿਊਬ ਚੈਨਲ, ਫੈਸਬੁਕ ਪੇਜ ਅਤੇ ਵੈਬਸਾਇਟ ਤੋਂ ਲਾਈਵ ਕੀਤਾ ਜਾਵੇਗਾ ਜਿਸ ਦੌਰਾਨ ਕਿਸਾਨ ਯੂਨੀਵਰਸਿਟੀ ਵਲੋਂ ਕੀਤੀਆਂ ਨਵੀਆਂ ਸਿਫਾਰਿਸ਼ਾ ਅਤੇ ਤਕਨੀਕਾਂ ਬਾਰੇ ਭਰਪੂਰ ਜਾਣਕਾਰੀ ਘਰ ਬੈਠੇ ਹੀ ਹਾਸਿਲ ਕਰ ਸਕਣਗੇ ।ਇਸ ਤੋਂ ਇਲਾਵਾ ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਵਿਖੇ ਚਲ ਰਹੇ ਤਜਰਬਿਆਂ, ਪ੍ਰਦਰਸ਼ਨੀਆਂ ਆਦਿ ਦੀ ਜਾਣਕਾਰੀ ਮਾਹਿਰਾਂ ਦੁਆਰਾ ਬਣਾਈਆਂ ਵੀਡਿਉ ਕਲਿੱਪਾਂ ਰਾਹੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵੈਬਸਾਈਟ ਤੇ ਉਪਲਬਧ ਹੋਵੇਗੀ ।

ਇਸ ਮੇਲੇ ਦੌਰਾਨ ਖੇਤਰ ਵਿੱਚ “ਗੰਨੇ ਦੀ ਸਫਲ ਕਾਸਤ” ਅਤੇ“ਫ਼ਲਾਂ ਦੀ ਤੁੜਾਈ ਤੌ ਬਾਅਦ ਬਾਗਾਂ ਦੀ ਸੰਭਾਲ” ਸੰਬੰਧੀ ਵਿਸ਼ਿਆਂ ਤੇ ਮਾਹਿਰਾਂ ਨਾਲ ਗੋਸ਼ਟੀ ਦਾ ਪ੍ਰਬੰਧ ਕੀਤਾ ਜਾਵੇਗਾ ਜਿਸ ਵਿੱਚ ਕਿਸਾਨ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਆਨਲਾਇਨ ਸਵਾਲ ਜਵਾਬ ਕਰ ਸਕਦੇ ਹਨ। ਕਿਸਾਨਾਂ ਨੂੰ ਮੇਲੇ ਤੋਂ ਭਰਪੂਰ ਫਾਇਦਾ ਲੈਣ ਲਈ ਇੰਟਰਨੈਟ ਮਾਧਿਅਮ ਨਾਲ ਜੁੜਨ ਦੀ ਅਪੀਲ ਕੀਤੀ ਜਾਂਦੀ ਹੈ।ਇੰਟਰਨੱੈਟ ਮਾਧਿਅਮ ਰਾਹੀਂ ਕਿਸਾਨ ਮੇਲੇ ਨਾਲ ਜੁੜਨ ਲਈ ਕਿਸਾਨ ਮੋਬਾਇਲ ਰਾਹੀਂ www.kisanmelagurdaspur.pau.edu ਤੇ ਕਲਿੱਕ ਕਰਕੇ ਮੇਲੇ ਦਾ ਹਿੱਸਾ ਬਣ ਸਕਦੇ ਹਨ।

RELATED ARTICLES
- Advertisment -spot_img

Most Popular

Recent Comments