spot_img
Homeਮਾਝਾਗੁਰਦਾਸਪੁਰ7ਵੇਂ ਰਾਜ ਪੱਧਰੀ ‘ਮੈਗਾ ਰੋਜ਼ਗਾਰ ਮੇਲੇ ਦੇ ਦੂਸਰੇ ਦਿਨ 759 ਪ੍ਰਾਰਥੀਆਂ ਦੀ...

7ਵੇਂ ਰਾਜ ਪੱਧਰੀ ‘ਮੈਗਾ ਰੋਜ਼ਗਾਰ ਮੇਲੇ ਦੇ ਦੂਸਰੇ ਦਿਨ 759 ਪ੍ਰਾਰਥੀਆਂ ਦੀ ਹੋਈ –ਪ੍ਰਾਰਥੀਆਂ ਨੇ ਪੂਰੇ ਉਤਸ਼ਾਹ ਨਾਲ ਲਿਆ ਹਿੱਸਾ

ਗੁਰਦਾਸਪੁਰ, 10 ਸਤੰਬਰ (ਮੁਨੀਰਾ ਸਲਾਮ ਤਾਰੀ) ਪੰਜਾਬ ਸਰਕਾਰ ਵੱਲੋ ਘਰ-ਘਰ ਰੋਜ਼ਗਾਰ ਮਿਸ਼ਨ’ ਤਹਿਤ ਲਗਾਏ ਜਾ ਰਹੇ ‘ਮੈਗਾ ਰੋਜ਼ਗਾਰ ਮੇਲੇ’ ਜਦੇ ਦੂਸਰੇ ਦਿਨ ਪ੍ਰਾਰਥੀਆਂ ਦੀ ਚੋਣ ਹੋਈ। ਸਥਾਨਕ ਗੋਲਡਨ ਕਾਲਜ ਆਫ ਇੰਜੀ.ਐਂਡ ਟੈਕਨਾਲੋਜੀ ਗੁਰਦਾਸਪੁਰ, ਹਰਦੋਛੰਨੀ ਰੋਡ, ਗੁਰਦਾਸਪੁਰ ਵਿਖੇ ਲੱਗੇ ਰੋਜ਼ਗਾਰ ਮੇਲੇ ਵਿੱਚ ਬਿ੍ਰਗੇਡੀਅਰ ਜੀ.ਐਸ ਕਾਹਲੋਂ ਜ਼ਿਲ੍ਹਾ ਮੁਖੀ ਜੀਓਜੀ, ਸੁਨੀਲ ਮੋਹਨ ਮਹਿਤਾ, ਸਾਬਕਾ ਡੀ.ਆਈ.ਜੀ ਬੀ.ਐਸ.ਐਫ, ਡਾ. ਮੋਹਿਤ ਮਹਾਜਨ, ਚੇਅਰਮੈਨ ਗੋਲਡਨ ਕਾਲਜ ਆਫ ਇੰਜੀ.ਐਂਡ ਟੈਕਨਾਲੋਜੀ, ਗੁਰਦਾਸਪੁਰ, ਪ੍ਰਸ਼ੋਤਮ ਸਿੰਘ ਜ਼ਿਲ੍ਹਾ ਰੋਜ਼ਗਾਰ ਅਫਸਰ, ਇੰਜੀ. ਰਾਘਵ ਮਹਾਜਨ ਐਮ.ਡੀ ਗੋਲਡਨ ਕਾਲਜ, ਡਾ. ਲਖਵਿੰਦਰਪਾਲ ਸਿੰਘ ਪਿ੍ਰੰਸੀਪਲ ਨੇ ਵਿਸ਼ੇਸ ਤੋਰ ’ਤੇ ਸ਼ਮੂਲੀਅਤ ਕੀਤੀ।

ਅੱਜ ਲਗਾਏ ਗਏ ਮੈਗਾ ਰੋਜ਼ਗਾਰ ਮੇਲੇ ਵਿਚ 18 ਕੰਪਨੀਆਂ ਸਮੇਤ ਜ਼ਿਲ੍ਹੇ ਦੀਆਂ ਵੱਖ-ਵੱਖ ਇੰਡਸਟਰੀਆਂ ਨੇ ਹਿੱਸਾ ਲਿਆ ਅਤੇ ਅੱਜ ਮੇਲੇ ਵਿੱਚ 850 ਨੌਜਵਾਨ ਲੜਕੇ/ਲੜਕੀਆਂ ਨੇ ਭਾਗ ਲਿਆ ਅਤੇ ਇਹਨਾਂ ਵਿੱਚੋ 788 ਪ੍ਰਾਰਥੀਆਂ ਦੀ ਇੰਟਰਵਿਊ ਕੀਤੀ ਗਈ , ਜਿਨਾਂ ਵਿਚ 759 ਪ੍ਰਾਰਥੀਆਂ ਦੀ ਵੱਖ-ਵੱਖ ਕੰਪਨੀਆਂ ਵਿਚ ਨੋਕਰੀ ਲਈ ਚੋਣ ਹੋਈ। ਇਨਾਂ ਵਿਚੋਂ 615 ਲੜਕੇ ਤੇ 144 ਲੜਕੀਆਂ ਦੀ ਚੋਣ ਹੋਈ।

ਇਸ ਮੌਕੇ ਗੱਲਬਾਤ ਕਰਦਿਆਂ ਪਰਸ਼ੋਤਮ ਸਿੰਘ ਜ਼ਿਲ੍ਹਾ ਰੋਜ਼ਗਾਰ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬੇਰੁਜ਼ਗਾਰ ਨੋਜਵਾਨ ਲੜਕੇ-ਲੜਕੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਅਤੇ ਅੱਜ ਜਿਲੇ ਅੰਦਰ ਲਗਾਏ ਦੂਸਰੇ ਮੈਗਾ ਰੋਜ਼ਗਾਰ ਮੇਲੇ ਵਿਚ ਪ੍ਰਾਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ । ਉਨਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਲਗਾਏ ਜਾ ਰਹੇ ਰੋਜ਼ਗਾਰ ਮੇਲਿਆਂ ਵਿਚ ਵੱਧ ਤੋਂ ਸ਼ਿਰਕਤ ਕਰਨ।

ਉਨਾਂ ਅੱਗੇ ਦੱਸਿਆ ਕਿ ਤੀਸਰਾ ਮੈਗਾ ਰੋਜ਼ਗਾਰ ਮੇਲਾ 14 ਸਤੰਬਰ ਨੂੰ ਐਸ.ਐਸ.ਐਮ ਕਾਲਜ ਦੀਨਾਨਗਰ, ਚੋਥਾ ਅਤੇ ਪੰਜਾਵਾਂ ਰੋਜ਼ਗਾਰ ਮੇਲਾ 16 ਅਤੇ 17 ਸਤੰਬਰ ਨੂੰ ਸਰਕਾਰੀ ਕਾਲਜ ਬਟਾਲਾ ਵਿਖੇ ਲੱਗੇਗਾ। ਇਨਾਂ ਰੋਜ਼ਗਾਰ ਮੇਲਿਆਂ ਵਿਚ ਅੱਠਵੀਂ ਜਮਾਤ ਪਾਸ ਤੋਂ ਲੈ ਕੇ ਪੋਸਟ ਗਰੇਜ਼ੂਏਸ਼ਨ ਤੱਕ ਦੀ ਯੋਗਤਾ ਵਾਲੇ ਸਾਰੇ ਪ੍ਰਾਰਥੀ ਹਿੱਸਾ ਲੈ ਸਕਦੇ ਹਨ

RELATED ARTICLES
- Advertisment -spot_img

Most Popular

Recent Comments