spot_img
Homeਮਾਝਾਗੁਰਦਾਸਪੁਰਫੌਜ ਦੀ ਭਰਤੀ ਸਬੰਧੀ ਭਾਗ ਲੈਣ ਵਾਲੇ ਨੋਜਵਾਨਾ ਲਈ RTPCR ਟੈਸਟ...

ਫੌਜ ਦੀ ਭਰਤੀ ਸਬੰਧੀ ਭਾਗ ਲੈਣ ਵਾਲੇ ਨੋਜਵਾਨਾ ਲਈ RTPCR ਟੈਸਟ ਅਤੇ COVID-19 ਦਾ ਸਰਟੀਫਿਕੇਟ ਜਰੂਰੀ

ਗੁਰਦਾਸਪੁਰ, 8 ਸਤੰਬਰ (ਮੁਨੀਰਾ ਸਲਾਮ ਤਾਰੀ) ਜਿਲਾ ਟੀਕਾਕਰਨ ਅਫਸਰ ਡਾ ਅਰਵਿੰਦ ਕੁਮਾਰ ਨੇ ਦੱਸਿਆ ਕੇ 06 ਸਤੰਬਰ ਤੋ ਲੈ ਕੇ 25 ਸਤੰਬਰ ਤੱਕ Military Station Khasa, Amritsar ਵਿਖੇ ਹੋ ਰਹੀ ਫੌਜ ਦੀ ਭਰਤੀ ਸਬੰਧੀ ਭਾਗ ਲੈਣ ਵਾਲੇ ਨੋਜਵਾਨਾ ਲਈ RTPCR ਟੈਸਟ ਅਤੇ Covid-19 ਵੈਕਸੀਨੇਸ਼ਨ ਦਾ ਸਰਟੀਫਿਕੇਟ ਬਹੁਤ ਜਰੂਰੀ ਹੈ।

ਜਿਲਾ ਟੀਕਾਕਰਨ ਅਫਸਰ ਡਾ ਅਰਵਿੰਦ ਕੁਮਾਰ ਨੇ ਦੱਸਿਆ ਕੇ ਫੌਜ ਦੀ ਭਰਤੀ ਵਿੱਚ ਜਿਲਾ Gurdaspur, Amritsar, Pathankot ਦੀ ਨੋਜਵਾਨ ਫੌਜ ਦੀ ਭਰਤੀ ਲਈ ਜਾ ਰਹੇ ਹਨ । ਉਹਨਾ ਨੇ ਦਸਿਆ ਕੇ ਜਿਲਾ ਗੁਰਦਾਸਪੁਰ ਦੇ ਵਸਨੀਕ ਨੋਜਵਾਨ ਜਿਹੜੇ ਵੀ ਨੋਜਵਾਨ ਫੌਜ ਦੀ ਭਰਤੀ ਲਈ ਜਾ ਰਹੇ ਹਨ, ਉਹ ਆਪਣੀ ਭਰਤੀ ਦਾ Admit card ਦਿਖਾ ਕੇ ਪਹਿਲ ਦੇ ਅਧਾਰ ਤੇ ਕੋਵਿਡ ਦਾ RTPCR ਟੈਸਟ ਦਾ ਸੈਂਪਲ ਆਪਣੀ ਭਰਤੀ ਦੀ ਮਿਤੀ ਤੋ ਦੋ ਜਾ ਤਿੰਨ ਦਿਨ ਪਹਿਲਾ ਸਿਵਲ ਹਸਪਤਾਲ ਗੁਰਦਾਸਪੁਰ ਜਾ ਕਿਸੇ ਵੀ ਸਰਕਾਰੀ ਸਿਹਤ ਸੰਸਥਾ ਵਿੱਚ ਦਿੱਤਾ ਜਾਵੇ, ਤਾ ਕਿ ਸਮੇ ਸਿਰ ਉਹਨਾ ਨੂੰ Negative ਰਿਪੋਰਟ ਮਿਲ ਜਾਵੇ ਅਤੇ ਫੌਜ ਦੀ ਭਰਤੀ ਦੀ ਰੈਲੀ ਵਿੱਚ ਹਾਜਰ ਹੋ ਸਕਣ ਜਾ ਇਸ ਤੋ ਇਲਾਵਾ ਨੋਜਵਾਨ ਕੋਵਿਡ-19 ਵੈਕਸੀਨੇਸ਼ਨ ਦੀ ਦੂਸਰੀ ਡੋਜ ਦਾ ਸਰਟੀਫਿਕੇਟ ਲੈਕੇ ਫੌਜ ਭਰਤੀ ਦੀ ਰੈਲੀ ਵਿੱਚ ਹਾਜਰ ਹੋ ਸਕਦੇ ਹਨ। ਸਾਰੇ ਨੋਜਵਾਨ ਕੋਵਿਡ -19 ਦੀਆ ਸਾਵਧਾਨੀਆ ਮਾਸਕ ਪਹਿਨਣਾ, ਹੱਥਾ ਦੀ ਸਫਾਈ ਅਤੇ ਸਮਾਜਿਕ ਦੂਰੀ ਬਣਾ ਕੇ ਰਖਣ।

RELATED ARTICLES
- Advertisment -spot_img

Most Popular

Recent Comments