spot_img
Homeਮਾਝਾਗੁਰਦਾਸਪੁਰਸਰਕਾਰੀ ਹਾਈ ਸਕੂਲ ਬਸਰਾਵਾਂ ਵਿਖੇ ਪ੍ਰੋਗਰਾਮ ਦਾ ਆਯੋਜਨ

ਸਰਕਾਰੀ ਹਾਈ ਸਕੂਲ ਬਸਰਾਵਾਂ ਵਿਖੇ ਪ੍ਰੋਗਰਾਮ ਦਾ ਆਯੋਜਨ

ਕਾਦੀਆ 7 ਸਤੰਬਰ (ਮੁਨੀਰਾ ਸਲਾਮ ਤਾਰੀ) ਅੱਜ ਸਰਕਾਰੀ ਹਾਈ ਸਕੂਲ ਬਸਰਾਵਾਂ ਵਿੱਚ ਬੱਚਿਆਂ ਨਾਲ ਮੋਹ ਦੀ ਭਾਵਨਾ ਨੂੰ ਪੇਸ਼ ਕਰਦਾ ਪ੍ਰੋਗਰਾਮ ਕਰਵਾਇਆ ਗਿਆ ਜੋ ਕਿ ਸਕੂਲ ਲਈ ਮਿਸ਼ਾਲ ਬਣ ਗਿਆ। ਹੈੱਡ ਮਾਸਟਰ ਵਿਜੈ ਕੁਮਾਰ ਨੇ ਦੱਸਿਆ ਕਿ ਲਖਵਿੰਦਰ ਸਿੰਘ ਮੈਥ ਮਾਸਟਰ, ਜੋ ਸਕੂਲ ਅਤੇ ਜਿਲ੍ਹੇ ਪੱਧਰ ਤੇ ਸਨਮਾਨ ਪ੍ਰਾਪਤ ਕਰ ਚੁੱਕੇ ਹਨ ,ਉਨਾਂ ਨੇ ਸਤਵੀ ਕਲਾਸ ਦੇ ਸਮੂਹ ਵਿਦਿਆਰਥੀਆਂ ਨੂੰ ਕਾਪੀਆਂ, ਪੈਨ, ਮੈਡਲ ਤੇ ਮਿਠਾਈਆਂ ਵੰਡ ਕੇ, ਆਪਣੀ ਪ੍ਰਾਪਤੀ ਦੀ ਖੁਸ਼ੀ ਵਿੱਚ ਵਾਧਾ ਕੀਤਾ, ਜੋ ਕਿ ਸਕੂਲ ਲਈ ਪ੍ਰੇਰਨਾ ਯੋਗ ਕੰਮ ਕੀਤਾ। ਹੈੱਡ ਮਾਸਟਰ ਵਲੋਂ ਲਖਵਿੰਦਰ ਸਿੰਘ ਵੱਲੋਂ ਕੀਤੇ,ਇਸ ਕਾਰਜ਼ ਦੀ ਭਰਪੂਰ ਸ਼ਲਾਘਾ ਕੀਤੀ ਜੋ ਸਕੂਲ ਲਈ ਮਾਰਗ ਦਰਸ਼ਨ ਦਾ ਕੰਮ ਕਰੇਗਾ।ਇਸ ਤੋਂ ਇਲਾਵਾ ਹੈੱਡ ਮਾਸਟਰ ਅਤੇ ਸਮੂਹ ਸਟਾਫ਼ ਨੂੰ ਵੀ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਇਸ ਸਮੇਂ ਸਮੂਹ ਸਟਾਫ ਹਾਜ਼ਰ ਸੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments