spot_img
Homeਮਾਝਾਗੁਰਦਾਸਪੁਰਰੱਤੇ ਰੋਗ ਤੋਂ ਗੰਨੇ ਦੀ ਫਸਲ ਨੂੰ ਬਚਾਉਣ ਲਈ ਗੰਨਾ ਕਾਸ਼ਤਕਾਰਾਂ ਨੂੰ...

ਰੱਤੇ ਰੋਗ ਤੋਂ ਗੰਨੇ ਦੀ ਫਸਲ ਨੂੰ ਬਚਾਉਣ ਲਈ ਗੰਨਾ ਕਾਸ਼ਤਕਾਰਾਂ ਨੂੰ ਘਬਰਾਉਣ ਦੀ ਬਿਜਾਏ ਸੁਚੇਤ ਹੋਣ ਦੀ ਜਰੂਰਤ : ਗੰਨਾ ਮਾਹਿਰ

ਬਟਾਲਾ, 6 ਸਤੰਬਰ (ਮੁਨੀਰਾ ਸਲਾਮ ਤਾਰੀ) – ਪੋਕਾ ਬੋਇੰਗ ਤੋਂ ਬਾਅਦ ਇਸ ਵਾਰ ਗੰਨੇ ਦੀ ਕਿਸਮ ਸੀ ਓ 0238 ਨੂੰ ਰੱਤਾ ਰੋਗ ਨੇ ਪ੍ਰਭਾਵਤ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਤ ਤੋਂ ਸਮੂਹ ਗੰਨਾ ਕਾਸ਼ਤਕਾਰਾਂ ਨੂੰ ਘਬਰਾਉਣ ਦੀ ਬਿਜਾਏ ਸੁਚੇਤ ਹੋਣ ਦੀ ਜ਼ਰੂਰਤ ਹੈ। ਗੰਨੇ ਦੀ ਫਸਲ ਵਿੱਚ ਆਈ ਇਸ ਨਵੀਂ ਸਮੱਸਿਆ ਦਾ ਜਾਇਜਾ ਲੈਣ ਲਈ ਚੱਡਾ ਖੰਡ ਮਿੱਲ ਕੀੜੀ ਅਫਗਾਨਾ ਵੱਲੋਂ ਗੰਨਾ ਕਾਸ਼ਤਕਾਰਾਂ ਦੇ ਹਿੱਤ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਗੰਨਾ ਸ਼ਾਖਾ ਖੇਤੀਬਾੜੀ ਵਿਭਾਗ ਗੁਰਦਾਸਪੁਰ ਦੀ ਸਾਂਝੀ ਟੀਮ ਦੀ ਅਗਵਾਈ ਹੇਠ ਆਪਣੇ ਅਧਿਕਾਰਤ ਖੇਤਰ ਦੇ ਪਿੰਡਾਂ ਰੱਤਾ ਰੋਗ ਤੋਂ ਪ੍ਰਭਾਵਿਤ ਫਸਲ ਵਾਲੇ ਪਿੰਡਾ ਜਿਵੇਂ ਫੱਤੂਬਰਕਤ, ਮਿਆਣੀ ਮਲਾਅ ਅਤੇ ਚੋਚਨਾ ਦਾ ਨਿਰੀਖਣ ਕੀਤਾ ਗਿਆ।

ਗੰਨਾ ਮਾਹਿਰਾਂ ਦੀ ਸਾਂਝੀ ਟੀਮ ਵਿੱਚ ਡਾ. ਅਮਰੀਕ ਸਿੰਘ (ਸਹਾਇਕ ਗੰਨਾ ਵਿਕਾਸ ਅਫਸਰ ਗੁਰਦਾਸਪੁਰ), ਡਾ. ਗੁਲਜਾਰ ਸਿੰਘ ( ਸੀਨੀਅਰ ਸ਼ੂਗਰ ਕੇਨ ਬਰੀਡਰ, ਪੀ. ਏ. ਯੂ ਗੰਨਾ ਖੋਜ਼ ਕੇਂਦਰ ਕਪੂਰਥਲਾ ), ਡਾ. ਰਜਿੰਦਰ (ਸੀਨੀਅਰ ਕੀਟ ਵਿਗਿਆਨੀ ਪੀ. ਏ. ਯੂ ਗੰਨਾ ਖੋਜ਼ ਕੇਂਦਰ ਕਪੂਰਥਲਾ) ਡਾ. ਅਨੁਰਾਧਾ (ਸੀਨੀਅਰ ਪੋਦ ਰੋਗ ਵਿਗਿਆਨੀ ਪੀ. ਏ. ਯੂ ਗੰਨਾ ਖੋਜ਼ ਕੇਂਦਰ ਕਪੂਰਥਲਾ) ਡਾ. ਪਰਮਿੰਦਰ ਸਿੰਘ ਏ.ਡੀ. ਓ (ਕੇਨ) ਡਾ. ਹਰਮਨਦੀਪ ਸਿੰਘ ਏ.ਡੀ.ਓ (ਕਾਦੀਆਂ), ਮਿੱਲ ਦੇ ਵਾਈਸ ਪ੍ਰੈਜ਼ੀਡੈਂਟ ਸ੍ਰੀ ਵਾਈ. ਪੀ. ਸਿੰਘ, ਸਤਿੰਦਰ ਸਿੰਘ ਏ.ਜੀ. ਐਮ (ਕੇਨ), ਵਿਕਾਸ ਬਾਲੀਆਨ ਮੈਨੇਜਰ (ਕੇਨ), ਸੰਤੋਖ ਸਿੰਘ ਸਿੱਧੂ ਮੈਨੇਜਰ(ਕੇਨ) ਅਤੇ ਸਮੂਹ ਫੀਲਡ ਸਟਾਫ ਸ਼ਾਮਿਲ ਸਨ।

ਪਿੰਡ ਫੱਤੂਬਰਕਤ ਵਿੱਚ ਗੰਨਾ ਕਾਸ਼ਤਕਾਰਾਂ ਨਾਲ ਗਲਬਾਤ ਕਰਦਿਆਂ ਡਾ. ਗੁਲਜਾਰ ਸਿੰਘ ਸੰਘੇੜਾ ਦੱਸਿਆ ਕਿ ਗੰਨ ਦੀ ਫਸਲ ਨੂੰ ਕਈ ਤਰਾਂ ਦੀਆਂ ਬਿਮਾਰੀਆਂ ਨੁਕਸਾਨ ਕਰਦੀਆਂ ਹਨ ਪਰ ਗੰਨੇ ਦਾ ਰੱਤਾ ਰੋਗ ਨਾਮ ਦੀ ਬਿਮਾਰੀ ਸਭ ਤੋਂ ਖਤਰਨਾਕ ਬਿਮਾਰੀ ਹੈ ਜਿਸ ਨੂੰ ਗੰਨੇ ਦਾ ਕੈਂਸਰ ਵੀ ਕਿਹਾ ਜਾਂਦਾ ਹੈ। ਪੰਜਾਬ ਵਿੱਚ ਗੰਨੇ ਦੀ ਫਸਲ ਵਿੱਚ ਰੱਤਾ ਰੋਗ ਇੱਕ ਉੱਲੀ ਕਰਕੇ ਹੁੰਦਾ ਹੈ। ਉਨਾਂ ਕਿਹਾ ਕਿ ਇਸ ਬਿਮਾਰੀ ਕਾਰਨ ਪੌਦੇ ਦੇ ਸਿਰੇ ਵਾਲੇ ਪੱਤਿਆਂ ਦਾ ਰੰਗ ਬਦਲ ਕੇ ਪੀਲਾ ਪੈ ਜਾਂਦਾ ਹੈ ਅਤੇ ਪੱਤੇ ਮੁਰਝਾ ਜਾਂਦੇ ਹਨ।ਉਨਾਂ ਕਿਹਾ ਕਿ ਇਹ ਬਿਮਾਰੀ ਜੁਲਾਈ ਤੋਂ ਫ਼ਸਲ ਦੀ ਕਟਾਈ ਤੱਕ ਮਾਰ ਕਰਦੀ ਹੈ।ਉਨਾਂ ਕਿਹਾ ਕਿ ਇਹ ਬਿਮਾਰੀ ਸਿਰੇ ਤੋਂ ਹੇਠਾਂ ਨੂੰ ਮਾਰ ਕਰਦੀ ਹੈ ਅਤੇ ਬਿਮਾਰੀ ਨਾਲ ਸਾਰਾ ਬੂਟਾ ਸੁੱਕ ਜਾਂਦਾ ਹੈ। ਉਨਾਂ ਕਿਹਾ ਕਿ ਚੀਰੇ ਹੋਏ ਗੰਨਿਆਂ ਦਾ ਅੰਦਰੋਂ ਗੁੱਦਾ ਲਾਲ ਹੋ ਜਾਂਦਾ ਹੈ ਪਰ ਇਹ ਲਾਲੀ ਇਕਸਾਰ ਨਹੀਂ ਹੁੰਦੀ ਸਗੋਂ ਇਸ ਵਿੱਚ ਚਿੱਟੇ ਲੰਬੂਤਰੇ ਧੱਬੇ ਗੰਨੇ ਦੀ ਚੌੜਾਈ ਦੇ ਰੁੱਖ ਕੱਟਦੇ ਨਜ਼ਰ ਆਉਂਦੇ ਹਨ। ਉਨਾਂ ਕਿਹਾ ਕਿ ਇਹਨਾਂ ਚੀਰੇ ਹੋਏ ਗੰਨਿਆਂ ਵਿੱਚੋਂ ਸ਼ਰਾਬ ਵਰਗੀ ਬੂ ਆਉਂਦੀ ਹੈ। ਉਨਾਂ ਗੰਨਾ ਕਾਸਤਕਾਰਾਂ ਨੂੰ ਅਪੀਲ ਕੀਤੀ ਕਿ ਗੰਨੇ ਦੀ ਬਿਜਾਈ ਲਈ ਸੀ ਓ 0238 ਦਾ ਬੀਜ ਕਿਸੇ ਭਰੋਸੇਯੋਗ ਵਸੀਲੇ ਤੋਂ ਲੈਣ ਉਪਰੰਤ ਸੋਧ ਕਰਕੇ ਹੀ ਬਿਜਾਈ ਕੀਤੀ ਜਾਵੇ ਤਾਂ ਜੋ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।ਉਨਾਂ ਕਿਹਾ ਕਿ ਜਿਸ ਖੇਤ ਵਿੱਚ ਇਸ ਬਿਮਾਰੀ ਦਾ ਹਮਲਾ ਹੋਵੇ ,ਉਸ ਖੇਤ ਵਿੱਚ ਅਗਲੇ ਇੱਕ ਸਾਲ ਗੰਨੇ ਦੀ ਫਸਲ ਦੀ ਬਿਜਾਈ ਨਾਂ ਕੀਤੀ ਜਾਵੇ।

ਡਾ. ਅਮਰੀਕ ਸਿੰਘ ਨੇ ਕਿਹਾ ਕਿ ਗੰਨੇ ਦੀ ਫਸਲ ਦੇ ਪ੍ਰਭਾਵਤ ਬੂਟਿਆਂ ਨੂੰ ਜੜੋਂ ਪੁੱਟ ਕੇ ਸਾੜ ਦੇਣਾ ਚਾਹੀਦਾ ਹੈ, ਰੋਗੀ ਫ਼ਸਲ ਅਗੇਤੀ ਪੀੜ ਲੈਣੀ ਚਾਹੀਦੀ ਹੈ ਅਤੇ ਖੇਤ ਛੇਤੀ ਤੋਂ ਛੇਤੀ ਵਾਹ ਕੇ ਮੁੱਢ ਇਕੱਠੇ ਕਰਕੇ ਨਸ਼ਟ ਕਰ ਦੇਣੇ ਚਾਹੀਦੇ ਹਨ।ਉਨਾਂ ਕਿਹਾ ਕਿ ਬਿਮਾਰੀ ਤੋਂ ਪ੍ਰਭਾਵਤ ਖੇਤਾਂ ਵਿਚੋਂ ਸਿੰਚਾਈ ਵਾਲਾ ਪਾਣੀ ਰੋਗ ਰਹਿਤ ਫਸਲ ਵਾਲੇ ਖੇਤਾਂ ਨਹੀਂ ਜਾਣਾ ਚਾਹੀਦਾ ਅਤੇ ਰੋਗ ਵਾਲੀ ਫ਼ਸਲ ਮੋਢੀ ਨਹੀਂ ਰੱਖਣੀ ਚਾਹੀਦੀ। ਸ਼੍ਰੀ ਵਾਈ ਪੀ ਸਿੰਘ ਨੇ ਗੰਨਾ ਕਾਸ਼ਤਕਾਰਾਂ ਨੂੰ ਅਪੀਲ ਕਿ ਜੇਕਰ ਕਿਸੇ ਖੇਤ ਵਿਚ ਰੱਤੇ ਰੋਗ ਦੀਆਂ ਨਿਸ਼ਾਨੀਆਂ ਦਿਖਾਈ ਦੇਣ ਤਾਂ ਘਬਰਾਉਣ ਦੀ ਬਿਜਾਏ ਸੁਚੇਤ ਹੋਣ ਦੀ ਜ਼ਰੂਰਤ ਹੈ ਸਗੋਂ ਆਪਣੇ ਹਲਕੇ ਦੇ ਖੰਡ ਮਿਲ ਸਰਵੇਅਰ ਜਾਂ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਸਹੀ ਤਕਨੀਕੀ ਜਾਣਕਾਰੀ ਦਿੱਤੀ ਜਾ ਸਕੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments