spot_img
Homeਮਾਝਾਗੁਰਦਾਸਪੁਰਚੌਕੀ ਇੰਚਾਰਜ ਵੱਲੋਂ ਸਪੈਸ਼ਲ ਨਾਕੇ ਦੌਰਾਨ ਵਾਹਨਾਂ ਦੇ ਚਲਾਣ ਕੱਟੇ

ਚੌਕੀ ਇੰਚਾਰਜ ਵੱਲੋਂ ਸਪੈਸ਼ਲ ਨਾਕੇ ਦੌਰਾਨ ਵਾਹਨਾਂ ਦੇ ਚਲਾਣ ਕੱਟੇ

ਨੌਸ਼ਹਿਰਾ ਮੱਝਾ ਸਿੰਘ, 4 ਸਤੰਬਰ (ਰਵੀ ਭਗਤ)-ਥਾਣਾ ਸੇਖਵਾਂ ਦੇ ਅਧੀਨ ਆਉਂਦੀ ਪੁਲਿਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਦੇ ਇੰਚਾਰਜ ਏ.ਐਸ.ਆਈ ਹਰਜਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਸਥਾਨਕ ਬਿਧੀਪੁਰ ਫਾਟਕ ਤੇ ਸਪੈਸ਼ਲ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਅਧੂਰੇ ਕਾਗਜ਼ਾਤ, ਟ੍ਰਿਪਲ ਰਾਈਡਿੰਗ ਤੇ ਬੁਲੇਟ ਮੋਟਰਸਾਈਕਲ ਦੇ ਪਟਾਕੇ ਮਾਰਨ ਵਾਲਿਆਂ ਦੇ ਚਲਾਣ ਵੀ ਕੱਟੇ ਇਸ ਦੌਰਾਨ ਚੌਕੀ ਇੰਚਾਰਜ ਹਰਜਿੰਦਰ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਣਯੋਗ ਐਸ.ਐਸ.ਪੀ ਬਟਾਲਾ ਅਸ਼ਵਨੀ ਕਪੂਰ ਤੇ ਥਾਣਾ ਮੁੱਖੀ ਸੇਖਵਾਂ ਖੁਸ਼ਬੀਰ ਕੌਰ ਦੇ ਹੁਕਮਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਇਲਾਕੇ ਵਿੱਚ ਵੱਖ-ਵੱਖ ਚੌਕਾਂ ਤੇ ਟੀ ਪੁਆਇੰਟਾਂ ਵਿਖੇ ਸਪੈਸ਼ਲ ਨਾਕੇ ਲਗਾਕੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਨਸ਼ਿਆਂ ਦੇ ਸੌਦਾਗਰਾਂ, ਲੁਟੇਰਿਆਂ, ਝਪਟਮਾਰਾਂ ਤੇ ਹੋਰ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਸਮਾਜ ਵਿਰੋਧੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਪਬਲਿਕ ਤੋਂ ਸਹਿਯੋਗ ਮੰਗਦਿਆਂ ਕਿਹਾ ਕਿ ਪਿੰਡਾਂ ਵਿੱਚ ਧੜੇਬੰਦੀ ਤੋਂ ਉੱਪਰ ਉੱਠ ਕੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਗ਼ੈਰ-ਕਾਨੂੰਨੀ ਕੰਮਾਂ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਇਸ ਮੌਕੇ ਏ.ਐਸ.ਆਈ ਬਲਜੀਤ ਸਿੰਘ, ਹਰਤੇਜ ਸਿੰਘ, ਗੁਰਮੁੱਖ ਸਿੰਘ, ਐਚ.ਸੀ ਪਵਨਦੀਪ ਸਿੰਘ ਪੁਲਿਸ ਪਾਰਟੀ ਸਮੇਤ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments