spot_img
Homeਮਾਝਾਗੁਰਦਾਸਪੁਰਸਿੱਖਿਆ ਅਧਿਕਾਰੀਆਂ ਵੱਲੋਂ ਨੈਸ ਦੀ ਤਿਆਰੀ ਸਬੰਧੀ ਸਕੂਲ ਮੁਖੀਆਂ ਨਾਲ ਅਹਿਮ ਮੀਟਿੰਗ

ਸਿੱਖਿਆ ਅਧਿਕਾਰੀਆਂ ਵੱਲੋਂ ਨੈਸ ਦੀ ਤਿਆਰੀ ਸਬੰਧੀ ਸਕੂਲ ਮੁਖੀਆਂ ਨਾਲ ਅਹਿਮ ਮੀਟਿੰਗ

ਗੁਰਦਾਸਪੁਰ 01 ਸਤੰਬਰ (ਸਲਾਮ ਤਾਰੀ )

ਨੈਸ਼ਨਲ ਅਚੀਵਮੈਂਟ ਸਰਵੇ ਨੂੰ ਲੈ ਕੇ ਜਿੱਥੇ ਅਧਿਆਪਕ ਪੱਬਾਂ ਭਾਰ ਹੋਏ ਹਨ , ਉੱਥੇ ਸਿੱਖਿਆ ਅਧਿਕਾਰੀਆਂ ਵੱਲੋਂ ਸਕੂਲ ਮੁਖੀਆਂ ਅਤੇ ਅਧਿਆਪਕਾਂ ਨਾਲ ਲਗਾਤਾਰ ਮੀਟਿੰਗਾਂ ਕਰਕੇ ਨੈਸ ਵਿੱਚ ਚੰਗੀ ਕਾਰਗੁਜ਼ਾਰੀ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਅੱਜ ਡੀ.ਈ.ਓ. ਐਲੀ: ਮਦਨ ਲਾਲ ਸ਼ਰਮਾ ਵੱਲੋਂ ਬਲਾਕ ਕਲਾਨੌਰ , ਡੇਰਾ ਬਾਬਾ ਨਾਨਕ 1 , ਡੇਰਾ ਬਾਬਾ ਨਾਨਕ 2 , ਫਤਿਹਗੜ੍ਹ ਚੂੜੀਆਂ ਅਤੇ ਧਿਆਨਪੁਰ ਅਤੇ ਡਿਪਟੀ ਡੀ.ਈ.ਓ. ਐਲੀ: ਬਲਬੀਰ ਸਿੰਘ ਵੱਲੋਂ ਬਲਾਕ ਦੋਰਾਗਲਾ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ , ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ, ਸੈਂਟਰ ਮੁੱਖ ਅਧਿਆਪਕਾਂ ਅਤੇ ਰਿਸੋਰਸ ਟੀਮ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਡੀ.ਈ.ਓ. ਮਦਨ ਲਾਲ ਸ਼ਰਮਾ ਨੇ ਕਿਹਾ ਕਿ ਪੀ.ਜੀ.ਆਈ. ਸਰਵੇ ਵਿੱਚ ਪੰਜਾਬ ਦੇ ਸਿੱਖਿਆ ਵਿਭਾਗ ਜਿੱਥੇ ਪੂਰੇ ਭਾਰਤ ਦੇ ਰਾਜਾਂ ਵਿੱਚ ਅੱਵਲ ਰਿਹਾ ਹੈ , ਉੱਥੇ ਨੈਸ਼ਨਲ ਪ੍ਰਾਪਤੀ ਸਰਵੇਖਣ ਲਈ ਵੀ ਅਧਿਆਪਕਾਂ ਵੱਲੋਂ ਬੱਚਿਆਂ ਤੇ ਫੋਕਸ ਕਰਦੇ ਹੋਏ ਹਰ ਪੱਖੋਂ ਤਿਆਰੀ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨੈਸ ਸਬੰਧੀ ਸਾਰੀ ਜਾਣਕਾਰੀ ਐਜੂਕੇਅਰ ਐਪ ਤੇ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਅਚੀਵਮੈਂਟ ਸਰਵੇਖਣ ਸੰਬੰਧੀ ਸਾਰੇ ਸਿੱਖਿਆ ਅਧਿਕਾਰੀਆਂ ਤੇ ਅਧਿਆਪਕਾਂ ਦੀ ਟ੍ਰੇਨਿੰਗ ਲਗਾਈ ਜਾ ਚੁੱਕੀ ਹੈ ਅਤੇ ਸਕੂਲ ਪੱਧਰ ਤੇ ਅਧਿਆਪਕਾਂ ਵੱਲੋਂ ਯੋਜਨਾਬੰਦ ਤਰੀਕੇ ਨਾਲ ਤਿਆਰੀ ਕਰਵਾਈ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਨੈਸ ਦੀ ਤਿਆਰੀ ਸੰਬੰਧੀ ਸਿੱਖਿਆ ਵਿਭਾਗ ਵੱਲੋਂ ਹਰ ਹਫ਼ਤੇ ਪੇਪਰ ਭੇਜਿਆ ਜਾਂਦਾ ਹੈ ਤਾਂ ਜੋ ਬੱਚੇ ਹਰ ਪੱਖੋਂ ਤਿਆਰੀ ਕਰ ਸਕਣ। ਇਸ ਦੌਰਾਨ ਡਿਪਟੀ ਡੀ.ਈ.ਓ. ਬਲਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਅਧਿਆਪਕਾਂ ਵੱਲੋਂ ਜੋ ਤਿਆਰੀ ਕਰਵਾਈ ਜਾ ਰਹੀ ਹੈ ਉਹ ਕਾਬਲੇ ਤਾਰੀਫ਼ ਹੈ। ਇਸ ਨੂੰ ਹੋਰ ਪਰਪੱਕ ਕਰਨ ਲਈ ਇਸ ਤਿਆਰੀ ਦਾ ਸਵੈ ਮੁਲੰਕਣ ਵੀ ਜ਼ਰੂਰੀ ਹੈ। ਇਸ ਲਈ ਹਰ ਸਕੂਲ ਦੇ ਹਰ ਬੱਚੇ ਤੱਕ ਸਾਕਾਰਤਮਕ ਪਹੁੰਚ ਕਰਕੇ ਉਸ ਦੀ ਤਿਆਰੀ ਕਰਵਾਈ ਜਾਵੇ ਤਾਂ ਜੋ ਕੋਈ ਵੀ ਬੱਚਾ ਕਿਸੇ ਗੱਲੋਂ ਪਿੱਛੇ ਨਾ ਰਹੇ। ਇਸ ਦੌਰਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੀਰਜ ਕੁਮਾਰ , ਸੁਦੇਸ਼ ਖੰਨਾ , ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ, ਜਿਲ੍ਹਾ ਕੋਆਰਡੀਨੇਟਰ ਲਖਵਿੰਦਰ ਸਿੰਘ ਸੇਖੋਂ , ਸਹਾਇਕ ਕੋਆਰਡੀਨੇਟਰ ਵਿਕਾਸ ਸ਼ਰਮਾ, ਨਿਸਚਿੰਤ ਕੁਮਾਰ , ਬੀ.ਐਮ.ਟੀ. ਲਵਪ੍ਰੀਤ ਸਿੰਘ , ਗੁਰਜੀਤ ਸਿੰਘ , ਮਨਦੀਪ ਸਿੰਘ , ਸੈਂਟਰ ਮੁੱਖ ਅਧਿਆਪਕ ਜੰਗਬਹਾਦਰ , ਸ਼ਿਖਾ , ਜੀਵਨ , ਗੁਰਪ੍ਰੀਤ ਸਿੰਘ , ਕਮਲਦੀਪ , ਨਿਧੀ , ਬਲਜੀਤ ਸਿੰਘ ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments