spot_img
Homeਮਾਝਾਗੁਰਦਾਸਪੁਰਦਲਿਤ ਪ੍ਰੀਵਾਰ ਨਾਲ ਹੋਈ ਵਧੀਕੀ ਦਾ ਮਾਮਲਾ ਪੰਜਾਬ ਰਾਜ ਐੱਸ.ਸੀ. ਕਮਿਸ਼ਨ ਕੋਲ...

ਦਲਿਤ ਪ੍ਰੀਵਾਰ ਨਾਲ ਹੋਈ ਵਧੀਕੀ ਦਾ ਮਾਮਲਾ ਪੰਜਾਬ ਰਾਜ ਐੱਸ.ਸੀ. ਕਮਿਸ਼ਨ ਕੋਲ ਪਹੁੰਚਾ 21 ਜੂਨ ਤੱਕ ਐੱਸ.ਐੱਸ.ਪੀ ਬਟਾਲਾ ਤੋਂ ਰਿਪੋਰਟ ਤਲਬ

ਬਟਾਲਾ, 8 ਜੂਨ (ਸਲਾਮ ਤਾਰੀ ) – ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਸਿਵਲ ਲਾਈਨ ਆਉਂਦੇ ਪਿੰਡ ਮੜ੍ਹੀਆਂਵਾਲਾ ’ਚ ਇੱਕ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਦਲਿਤ ਪ੍ਰੀਵਾਰ ਦੇ ਮੈਂਬਰਾਂ ਦੀ ਕੀਤੀ ਗਈ ਕੁਟਮਾਰ ਦਾ ਮਾਮਲਾ ਪੰਜਾਬ ਰਾਜ ਐੱਸ.ਸੀ. ਕੋਲ ਪੁੱਜਾ ਹੈ।

ਪਿੰਡ ਮੜ੍ਹੀਆਂਵਾਲਾ ਦੀ ਵਸਨੀਕ ਹਰਭਜਨ ਕੌਰ ਪਤਨੀ ਸੁਰਿੰਦਰ ਸਿੰਘ ਨੇ ਪੰਜਾਬ ਰਾਜ ਐੱਸ.ਸੀ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੂੰ ਸ਼ਿਕਾਇਤ ਦੀ ਕਾਪੀ ਸੌਂਪਦਿਆਂ ਇਨਸਾਫ ਦੀ ਗੁਹਾਰ ਲਗਾਈ ਹੈ। ਸ਼ਿਕਾਇਤ ਦੀ ਕਾਪੀ ਪ੍ਰਾਰਥਣ ਤੋਂ ਪ੍ਰਾਪਤ ਕਰਦਿਆਂ ਡਾ. ਤਰਸੇਮ ਸਿੰਘ ਸਿਆਲਕਾ ਨੇ ਪ੍ਰੈੱਸ ਨੂੰ ਦੱਸਿਆ ਕਿ ਮੜ੍ਹੀਆਂਵਾਲਾ ਪਿੰਡ ਦੇ ਇੱਕ ਵਿਅਕਤੀ ਵੱਲੋਂ ਦਲਿਤ ਪਰਿਵਾਰ ਦੀ ਕੁੱਟਮਾਰ ਕਰਨ ਦੇ ਮਾਮਲੇ ’ਚ ਪੁਲਿਸ ਥਾਣਾ ਸਿਵਲ ਲਾਈਨ ਨੂੰ ਸ਼ਿਕਾਇਤ ਕੀਤੀ ਗਈ ਸੀ, ਜਿਸ ਉਪਰ ਪੀੜ੍ਹਤ ਧਿਰ ਨੇ ਇਨਸਾਫ਼ ਨਾ ਮਿਲਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਐੱਸ.ਸੀ ਕਮਿਸ਼ਨ ਨੇ ਇਸ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ 21 ਜੂਨ 2021 ਤੱਕ ਐੱਸ.ਐੱਸ.ਪੀ. ਬਟਾਲਾ ਤੋਂ ਇਸ ਸਾਰੇ ਮਾਮਲੇ ਦੀ ਸਟੇਟਸ ਰਿਪੋਰਟ ਮੰਗ ਲਈ ਗਈ ਹੈ। ਉਨ੍ਹਾਂ ਕਿਹਾ ਕਿ ਪੀੜ੍ਹਤ ਧਿਰ ਨੂੰ ਇਨਸਾਫ਼ ਦਿਵਾਇਆ ਜਾਵੇਗਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments