spot_img
Homeਮਾਝਾਗੁਰਦਾਸਪੁਰਜ਼ਿਲ੍ਹੇ ਅੰਦਰ 9 ਤੋਂ 17 ਸਤੰਬਰ ਤੱਕ ਪੰਜ ਦਿਨ ਲੱਗਣਗੇ ਮੈਗਾ ਰੋਜ਼ਗਾਰ...

ਜ਼ਿਲ੍ਹੇ ਅੰਦਰ 9 ਤੋਂ 17 ਸਤੰਬਰ ਤੱਕ ਪੰਜ ਦਿਨ ਲੱਗਣਗੇ ਮੈਗਾ ਰੋਜ਼ਗਾਰ ਮੇਲੇ-ਪ੍ਰਸ਼ੋਤਮ ਸਿੰਘ

ਗੁਰਦਾਸਪੁਰ, 30 ਅਗਸਤ (ਸਲਾਮ ਤਾਰੀ ) ਪਰਸ਼ੋਤਮ ਸਿੰਘ ਜਿਲਾ ਰੋਜ਼ਗਾਰ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ‘ਘਰ-ਘਰ ਰੋਜ਼ਗਾਰ ਮਿਸ਼ਨ’ ਤਹਿਤ 9 ਸਤੰਬਰ ਤੋਂ 17 ਸਤੰਬਰ 2021 ਤਕ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜਿਲੇ ਅੰਦਰ 5 ਸਥਾਨਾਂ ਤੇ ‘ਮੈਗਾ ਜਾਬ ਫੇਅਰ’ ਲਗਾਏ ਜਾਣਗੇ।

ਉਨਾਂ ਅੱਗੇ ੱਦਸਿਆ ਕਿ ਪਹਿਲਾ ਅਤੇ ਦੂਜਾ ਰੋਜ਼ਗਾਰ ਮੇਲਾ 9 ਅਤੇ 10 ਸਤੰਬਰ ਨੂੰ ਗੋਲਡਨ ਕਾਲਜ ਆਫ ਇੰਜੀ.ਐਂਡ ਟੈਕਨਾਲੋਜੀ ਗੁਰਦਾਸਪੁਰ ਵਿਖੇ, ਤੀਜਾ ਰੋਜ਼ਗਾਰ ਮੇਲਾ 14 ਸਤੰਬਰ ਨੂੰ ਐਸ.ਐਸ.ਐਮ ਕਾਲਜ ਦੀਨਾਨਗਰ, ਚੋਥਾ ਅਤੇ ਪੰਜਾਵਾਂ ਰੋਜ਼ਗਾਰ ਮੇਲਾ 16 ਅਤੇ 17 ਸਤੰਬਰ ਨੂੰ ਸਰਕਾਰੀ ਕਾਲਜ ਬਟਾਲਾ ਵਿਖੇ ਲੱਗੇਗਾ।

ਉਨਾਂ ਅੱਗੇ ਦੱਸਿਆ ਕਿ ਇਨਾਂ ਰੋਜ਼ਗਾਰ ਮੇਲਿਆਂ ਵਿਚ ਬੇਰੁਜ਼ਗਾਰ ਨੋਜਵਾਨ ਵੱਧ ਤੋਂ ਵੱਧ ਤੋਂ ਰੋਜ਼ਾਗਰ ਪ੍ਰਾਪਤ ਕਰ ਸਕਣ, ਇਸ ਮਕਸਦ ਲਈ ਡਿਪਟੀ ਕਮਿਸ਼ਨਰ ਵਲੋਂ ਪਿੰਡਾਂ ਦੇ ਸਰਪੰਚਾਂ ਨਾਲ ਜੂਮ ਮੀਟਿੰਗ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਨੋਜਵਾਨ ਵੱਧ ਤੋਂ ਵੱਧ ਇਨਾਂ ਰੋਜਗਾਰ ਮੇਲਿਆਂ ਦਾ ਲਾਭ ਹਾਸਲ ਕਰ ਸਕਣ। ਡਿਪਟੀ ਕਮਿਸ਼ਨਰ ਵਲੋਂ ਬੀਡੀਪੀ.ਓਜ਼ ਅਤੇ ਨਗਰ ਕੌਂਸ਼ਲ ਦੇ ਅਧਿਕਾਰੀਆਂ ਸਮੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ-ਆਪਣੇ ਖੇਤਰ ਵਿਚ ਇਨਾਂ ਰੋਜਗਾਰ ਮੇਲਿਆਂ ਬਾਬਤ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ। ਵਧੇਰੇ ਜਾਣਕਾਰੀ ਲੈਣ ਲਈ ਪ੍ਰਾਰਥੀ ਜਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਬਲਾਕ ਬੀ, ਕਮਰਾ ਨੰਬਰ 217, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਆ ਕੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments