spot_img
Homeਮਾਝਾਗੁਰਦਾਸਪੁਰਗੰਨੇ ਦੀ ਫ਼ਸਲ ਨੂੰ ਦਰਪੇਸ਼ ਨਵੀਆਂ ਚੁਣੌਤੀਆਂ ਨੂੰ ਮੁੱਖ ਰੱਖਦਿਆਂ ਕਿਸਮਾਂ ਵਿੱਚ...

ਗੰਨੇ ਦੀ ਫ਼ਸਲ ਨੂੰ ਦਰਪੇਸ਼ ਨਵੀਆਂ ਚੁਣੌਤੀਆਂ ਨੂੰ ਮੁੱਖ ਰੱਖਦਿਆਂ ਕਿਸਮਾਂ ਵਿੱਚ ਵਿਭਿੰਨਤਾ ਲਿਆਉਣ ਦੀ ਜ਼ਰੂਰਤ : ਕੇਨ ਕਮਿਸ਼ਨਰ

ਬਟਾਲਾ, 28 ਅਗਸਤ (ਸਲਾਮ ਤਾਰੀ ) – ਕਰੋਨਾ ਮਹਾਮਾਰੀ ਦੇ ਚੱਲਦਿਆਂ ਅਤੇ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਡਾ. ਸੁਰਿੰਦਰ ਪਾਲ ਸਿੰਘ ਜਨਰਲ ਮੈਨੇਜਰ ਦਾ ਬਟਾਲਾ ਸਹਿਕਾਰੀ ਖੰਡ ਮਿੱਲ ਲਿਮਟਿਡ ਦੇ ਸਹਿਯੋਗ ਨਾਲ ਮਿੱਲ ਦੇ ਅਧਿਕਾਰ ਖੇਤਰ ਦੇ ਗੰਨਾ ਕਾਸਤਕਾਰਾਂ ਨਾਲ ਨਵੀਨਤਮ ਤਕਨੀਕਾਂ ਗੰਨਾ ਕਾਸ਼ਤਕਾਰਾਂ ਨਾਲ ਸਾਂਝਿਆਂ ਕਰਨ ਦੇ ਉਦੇਸ਼ ਨਾਲ ਗੰਨਾ ਸ਼ਾਖਾ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਗੰਨਾ ਕਾਸਤਕਾਰਾਂ ਲਈ ਆਨਲਾਈਨ ਵੈਬੀਨਾਰ ਕਰਵਾਇਆ ਗਿਆ।

ਗੰਨਾ ਸ਼ਾਖਾ ਵੱਲੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਲਗਾਏ ਗਏ ਵੈਬੀਨਾਰ ਵਿੱਚ ਡਾ. ਗੁਰਵਿੰਦਰ ਸਿੰਘ, ਕੇਨ ਕਮਿਸ਼ਨਰ ਪੰਜਾਬ, ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ, ਡਾ.ਗੁਲਜ਼ਾਰ ਸਿੰਘ ਸੰਘੇੜਾ ਪ੍ਰਮੁੱਖ ਖੋਜਕਾਰੀ ਗੰਨਾ ਖੋਜ ਕੇਂਦਰ ਕਪੂਰਥਲਾ, ਡਾ. ਕੁਲਦੀਪ ਸਿੰਘ ਫਸਲ ਵਿਗਿਆਨੀ ਖੋਜ ਕੇਂਦਰ ਫਰੀਦਕੋਟ, ਡਾ. ਹਰਪਾਲ ਸਿੰਘ ਰੰਧਾਵਾ ਕੀਟ ਵਿਗਿਆਨੀ ਖੋਜ ਕੇਂਦਰ ਗੁਰਦਾਸਪੁਰ ਨੇ ਅੱਸੂ ਕੱਤਕ ਰੁੱਤੇ ਗੰਨੇ ਦੀ ਫਸਲ ਦੀਆ ਕਾਸਤਕਾਰੀ ਤਕਨੀਕਾਂ ਬਾਰੇ ਜਾਣੂ ਕਰਵਾਇਆ ਅਤੇ ਕਿਸਾਨਾਂ ਦੇ ਸੁਆਲਾ ਦੇ ਜੁਆਬ ਦਿੱਤੇ। ਵੈਬੀਨਾਰ ਦਾ ਸੰਚਾਲਨ ਡਾ. ਅਮਰੀਕ ਸਿੰਘ ਸਹਾਇਕ ਗੰਨਾ ਵਿਕਾਸ ਅਫਸਰ ਨੇ ਕੀਤਾ। ਵੈਬੀਨਾਰ ਵਿੱਚ ਹੋਰਨਾਂ ਤੋਂ ਇਲਾਵਾ ਡਾ. ਹਰਪਿੰਦਰ ਸਿੰਘ ਸਹਾਇਕ ਗੰਨਾ ਵਿਕਾਸ ਅਫਸਰ ਨਵਾਂ ਸ਼ਹਿਰ, ਡਾ. ਹੰਸਪ੍ਰੀਤ ਸਿੰਘ ਸੋਹੀ ਮੁੱਖ ਗੰਨਾ ਵਿਕਾਸ ਅਫਸਰ, ਸ੍ਰ ਸੁਖਵਿੰਦਰ ਸਿੰਘ ਕਾਹਲੋਂ ਚੇਅਰਮੈਨ ਬਟਾਲਾ ਖੰਡ ਮਿੱਲ, ਡਾ.ਪਰਮਿੰਦਰ ਕੁਮਾਰ ਖੇਤੀ ਵਿਕਾਸ ਅਫਸਰ, ਸ੍ਰੀ ਪਲਵਿੰਦਰ ਸਿੰਘ ਸਹਾਰੀ ਸਮੇਤ ਵੱਡੀ ਗਿਣਤੀ ਵਿੱਚ ਗੰਨਾ ਕਾਸ਼ਤਕਾਰਾਂ ਅਤੇ ਤਕਨੀਕੀ ਸਟਾਫ ਹਾਜ਼ਰ ਸਨ।

ਗੰਨਾ ਕਾਸਤਕਾਰਾਂ ਨੂੰ ਸੰਬੋਧਨ ਕਰਦਿਆਂ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੰਨਾ ਕਾਸਤਕਾਰਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਗੰਨਾ ਦੀ ਕੀਮਤ 360/-ਪ੍ਰਤੀ ਕੁਇੰਟਲ ਮੁਕੱਰਰ ਕੀਤੀ ਗਈ ਹੈ ਜਿਸ ਨਾਲ ਗੰਨਾ ਕਾਸਤਕਾਰਾਂ ਨੂੰ ਬਹੁਤ ਫਾਇਦਾ ਹੋਵੇਗਾ। ਉਨਾਂ ਕਿਹਾ ਕਿ ਗੰਨਾ ਕਾਸਤਕਾਰਾਂ ਦੀ ਵੀ ਜਿੰਮੇਵਾਰੀ ਬਣਦੀ ਹੈ ਕਿ ਉਹ ਗੰਨਾ ਮਿੱਲਾਂ ਨੂੰ ਗੰਨੇ ਦੀ ਫਸਲ ਨੂੰ ਪੂਰੀ ਤਰਾਂ ਪੱਕਣ ਤੇ ਹੀ ਸਪਲਾਈ ਕਰਨ ਤਾਂ ਜੋ ਖੰਡ ਰਿਕਵਰੀ ਬੇਹਤਰ ਕੀਤੀ ਜਾ ਸਕੇ। ਉਨਾਂ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਦੀ ਆਮਦਨ ਵਧਾਉਣ ਲਈ ਬਟਾਲਾ ਅਤੇ ਭੋਗਪੁਰ ਸਹਿਕਾਰੀ ਖੰਡ ਮਿੱਲਾਂ ਵਿੱਚ ਨਿੱਜੀ ਭਾਈਵਾਲੀ ਤਹਿਤ ਬਾਇਉ ਸੀ.ਐਨ.ਜੀ ਪ੍ਰੋਜੈਕਟ, ਗੁਰਦਾਸਪੁਰ ਸਹਿਕਾਰੀ ਮਿੱਲ ਵਿੱਚ ਈਥਾਨੋਲ ਪ੍ਰੋਜੈਕਟ ਤੋਂ ਇਲਾਵਾ ਖੰਡ ਮਿੱਲਾਂ ਦੀ ਸਮਰੱਥਾ ਵੀ ਵਧਾਈ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਇਨਾਂ ਪ੍ਰੋਜੈਕਟਾਂ ਦੇ ਲੱਗਣ ਨਾਲ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਅਦਾਇਗੀ ਸਮੇਂ ਸਿਰ ਕਰਨ ਵਿੱਚ ਮਦਦ ਮਿਲੇਗੀ।

ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਕਿਹਾ ਕਿ ਸਤੰਬਰ-ਅਕਤੂਬਰ ਦਾ ਮਹੀਨਾ ਗੰਨੇ ਦੀ ਫਸਲ ਲਈ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਅਤੇ ਸਮੇਂ ਸਿਰ ਗੰਨੇ ਦੀ ਬਿਜਾਈ ਕਰਨੀ ਚਾਹੀਦੀ ਹੈ। ਡਾ. ਗੁਲਜ਼ਾਰ ਸਿੰਘ ਸੰਘੇੜਾ ਨੇ ਕਿਹਾ ਕਿ ਪੰਜਾਬ ਵਿੱਚ ਗੰਨੇ ਦੀ ਫਸਲ ਹੇਠ ਤਕਰੀਬਨ 99 ਲੱਖ ਰਕਬੇ ਦੇ 70 ਫੀਸਦੀ ਰਕਬੇ ਵਿੱਚ ਸੀ ਓ 0238 ਕਿਸਮ ਦੀ ਕਾਸਤ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਕਿਸਮ ਦੀ ਕਾਸ਼ਤ ਹੋਣ ਨਾਲ ਹੁਣ ਇਸ ਕਿਸਮ ਉੱਪਰ ਕਈ ਬਿਮਾਰੀਆਂ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ,ਜਿਸ ਕਾਰਨ ਗੰਨੇ ਦੀ ਕਾਸ਼ਤ ਚਿਰਸਥਾਈ ਕਰਨ ਲਈ ਹੋਰ ਅਗੇਤੀਆ ਪੱਕਣ ਵਾਲੀਆਂ ਕਿਸਮਾਂ ਸੀ ਓ ਪੀ ਬੀ 95,96,92 ਅਤੇ ਸੀ ਉ 15023 ਹੇਠ ਰਕਬਾ ਲਿਆਉਣ ਦੀ ਜ਼ਰੂਰਤ ਹੈ। ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਗੰਨੇ ਦੀ ਫਸਲ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਅਤੇ ਖੰਡ ਦੀ ਰਿਕਵਰੀ ਵਿੱਚ ਵਾਧਾ ਕਾਰਨ ਲਈ ਜ਼ਰੂਰੀ ਹੈ ਕਿ ਖੇਤੀ ਮਾਹਿਰਾਂ ਵੱਲੋਂ ਕੀਤੀਆ ਸਿਫਾਰਸ਼ਾਂ ਅਨੁਸਾਰ ਗੰਨੇ ਦੀ ਕਾਸਤ ਕਰਨ ਦੀ ਜ਼ਰੂਰਤ ਹੈ। ਡਾ. ਹਰਪਾਲ ਸਿੰਘ ਰੰਧਾਵਾ ਨੇ ਗੰਨੇ ਦੀ ਫਸਲ ਵਿੱਚ ਕੀੜਿਆਂ ਦੀ ਰੋਕਥਾਮ ਲਈ ਸਰਬਪੱਖੀ ਕੀਟ ਪ੍ਰਬੰਧ ਤਕਨੀਕ ਅਪਨਾਉਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਘੱਟ ਲਾਗਤ ਲਗਾ ਕੇ, ਕੀਟਾਨਾਸ਼ਕਾਂ ਦੀ ਵਰਤੋਂ ਕੀਤਿਆਂ ਬਗੈਰ ,ਕੀੜਿਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਸ੍ਰ ਸੁਖਵਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਗੰਨੇ ਦੀ ਪ੍ਰਤੀ ਹੈਕਟੇਅਰ ਆਮਦਨ ਵਧਾਉਣ ਲਈ ਅੰਤਰ ਫਸਲਾਂ ਦੀ ਕਾਸਤ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨਾਂ ਕਿਹਾ ਕਿ ਗੰਨੇ ਦੀ ਕਾਸ਼ਤ ਵਿੱਚ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ। ਗੰਨਾ ਕਾਸਤਕਾਰ ਗੁਰਦੇਵ ਸਿੰਘ ਨੇ ਖੇਤਾਂ ਵਿੱਚੋਂ ਲਾਈਵ ਹੋ ਕੇ ਗੰਨੇ ਦੀ ਪਸਲ ਨਾਲ ਅੰਤਰ ਫਸਲਾਂ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ। ਡਾ. ਹੰਸਪ੍ਰੀਤ ਸਿੰਘ ਸੋਹੀ ਨੇ ਗੰਨਾ ਮਾਹਿਰਾਂ ਅਤੇ ਗੰਨਾ ਕਾਸ਼ਤਕਾਰਾਂ ਦਾ ਧੰਨਵਾਦ ਕੀਤਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments