ਵਿਸ਼ਵ ਵਾਤਾਵਰਣ ਦਿਵਸ ਮੌਕੇ 43 ਕਲੱਬਾਂ ਦੇ 1500 ਤੋਂ ਵੱਧ ਵਲੰਟੀਅਰਾਂ ਨੇ ਲਾਏ 9320 ਤੋਂ ਉਪਰ ਪੌਦੇ

0
226

 

ਕਪੂਰਥਲਾ, 7 ਜੂਨ ( ਅਸ਼ੋਕ ਸਡਾਨਾ )

ਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਦੁਆਰਾ ਡਿਪਟੀ ਕਮਿਸ਼ਸਨਰ ਸ੍ਰੀਮਤੀ ਦੀਪਤੀ ਉੱਪਲ ਦੀ ਸਰਪ੍ਰਸਤੀ ਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ ਦੀ ਅਗਵਾਈ ਹੇਠ ਜਿਲਾ ਕਪੂਰਥਲਾ ਵਿਚ ਯੁਵਕ ਸੇਵਾਵਾਂ ਵਿਭਾਗ ਨਾਲ ਸਬੰਧਿਤ ਯੂਥ ਕਲੱਬਾਂ , ਐਨ ਐਸ ਐਸ ਯੂਨਿਟਾਂ , ਰੈਡ ਰੀਬਨ ਕਲੱਬਾਂ ਦੇ ਮੈਂਬਰਾਂ ਦੀ ਮਦਦ ਨਾਲ ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ 9320 ਪੌਦੇ ਲਗਾਏ ਗਏ।
ਜਿਲੇ੍ ਭਰ ਦੇ ਵਲੰਟੀਅਰਾਂ ਵਲੋਂ ਲਾਕਡਾਊਨ ਦੇ ਕਾਰਨ ਇਹ ਪੌਦੇ ਆਪੋ-ਆਪਣੇ ਘਰ, ਗਲੀ, ਮੁਹੱਲੇ ਅਤੇ ਕੁੱਝ ਇੱਕ ਸਾਂਝੀਆਂ ਥਾਵਾਂ ’ਤੇ ਲਗਾਏ ਗਏ ਜਿਨ੍ਹਾਂ ਦੀ ਦੇਖਭਾਲ ਵੀ ਕਲੱਬਾਂ ਵਲੋਂ ਕੀਤੀ ਜਾਵੇਗੀ।

ਸ੍ਰੀ ਪ੍ਰੀਤ ਕੋਹਲੀ ਨੇ ਦਸਿਆ ਕਿ ਲਾਕਡਾਊਨ ਕਾਰਨ ਸਮੂਹ ਸਕੂਲ/ਕਾਲਜ ਬੰਦ ਸਨ ਇਸ ਲਈ ਸਕੂਲਾਂ ਕਾਲਜਾਂ ਦੇ ਪ੍ਰੋਗਰਾਮ ਅਫਸਰਾਂ ਨੂੰ ਵਟਸਐਪ ਗਰੱਪ ਰਾਹੀਂ ਇੱਕਠਾ ਕੀਤਾ ਗਿਆ ਤੇ ਉਹਨਾਂ ਨਾਲ ਆਨਲਾਈਨ ਮੀਟਿੰਗ ਕੀਤੀ ਗਈ ਅਤੇ ਪੌਦੇ ਲਗਾਕੇ
ਵਾਤਾਵਰਨ ਦਿਵਸ ਮਨਾਉਣ ਦੀ ਜੋ ਸ਼ੂਰੂਆਤ ਕੀਤੀ ਗਈ।

ਇਸ ਮੁਹਿੰਮ ਵਿੱਚ ਹਿੱਸਾ ਲੈਣ ਵਾਲੀਆਂ ਪ੍ਰਮੁੱਖ ਸੰਸਥਾਵਾਂ ਸਨ ਸਸਸਸ ਨੂਰਪੁਰ
ਲੁਬਾਣਾ, ਸਸਸਸ ਕਾਜਲੀ,, ਸਸਸਸ ਲੜਕੇ ਫਗਵਾੜਾ, ਖਾਲਸਾ ਕਾਲਜ ਕਪੂਰਥਲਾ, ਡਿਪਸ ਕਾਲਜ ਆਫ ਐਜੂਕੇਸਨ ਢਿਲਵਾਂ, ਸਸਸਸ ਡਡਵਿੰਡੀ, ਹਿੰਦੂ ਕੰਨਿਆ ਕਾਲਜ ਕਪੂਰਥਲਾ, ਹਿੰਦੂ ਕੰਨਿਆ ਕਾਲਜੀਏਟ ਸਕੂਲ ਕਪੂਰਥਲਾ, ਗੁਰੂ ਨਾਨਕ ਨਾਲ ਸੁਖਚੈਨਆਣਾ ਸਾਹਿਬ ,ਸਸਸਸ ਖੈੜਾ ਦੋਨਾ, ਸਸਸਸ ਰਾਣੀਪੁਰ, ਗੁਰੂ ਨਾਨਕ ਕਾਲਜ ਨਡਾਲਾ, ਸਸਸਸ ਖੀਰਾਂਵਾਲੀ, ਸਸਸਸ ਦਿਆਲਪੁਰ, ਆਨੰਦ ਕਾਲਜ ਆਫ ਇੰਜਨੀਰਿੰਗ ਕਪੂਰਥਲਾ, ਰਾਮਗੜੀਆ ਪੋਲੀਟੈਕਨਿਕ ਫਗਵਾੜਾ , ਕਮਲਾ ਨਹਿਰੂ ਕਾਲਜ ਆਫ ਐਜੂਕੇਸਨ, ਸਸਸਸ ਕਾਲਾ ਸੰਘਿਆਂ, ਸਸਸਸ ਫਗਵਾੜਾ ਲੜਕੇ, ਆਰਮੀ ਪਬਲਿਕ ਸਕੂਲ ਬਿਆਸ ਸਸਸਸ ਸਿਧਵਾਂ ਦੋਨਾ, ਸਸਸਸ ਲੜਕੇ ਕਪੂਰਥਲਾ, ਸੈਫਰਨ ਪਬਲਿਕ ਸਕੂਲ ਫਗਵਾੜਾ, ਯੂਥ ਕਲਬ ਸਰਦੁਲਾਪੁਰ, ਲਹੋਰੀਗੇਟ, ਬੁਲੋਵਾਲ, ਬਿਧੀਪੁਰ, ਚੰਨਾ ਸੇਰ ਸਿੰਘ ਬੂੜੇਵਾਲ, ਕੋਕਲਪੁਰ, ਬੰਬੇਲੀ, ਜਾਤੀਕੇ ਪਿੰਡ , ਇਬਰਾਹਿਮਵਾਲ ਨੇ ਸਾਥ ਦਿੱਤਾ।

ਕੈਪਸ਼ਨ-ਵਿਸ਼ਵ ਵਾਤਾਵਰਣ ਦਿਵਸ ਮੌਕੇ ਪੌਦੇ ਲਾਉਂਦੇ ਹੋਏ ਵੱਖ-ਵੱਖ ਯੂਥ ਕਲੱਬਾਂ ਦੇ ਬੱਚੇ।

Previous articleਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਸਬੰਧੀ ਵਿੱਤ ਮੰਤਰੀ ਪੰਜਾਬ ਦਾ ਬਿਆਨ ਅਫ਼ਸੋਸਨਾਕ
Next articleਐਸ.ਸੀ. ਭਾਈਚਾਰਾ ਅਕਾਲੀ ਦਲ ਨਾਲ ਚਟਾਨ ਵਾਂਗ ਖੜ੍ਹਾ – ਦਕੋਹਾ

LEAVE A REPLY

Please enter your comment!
Please enter your name here