spot_img
Homeਮਾਝਾਗੁਰਦਾਸਪੁਰਪੰਜਾਬ ਸਰਕਾਰ ਨੇ 13224 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ...

ਪੰਜਾਬ ਸਰਕਾਰ ਨੇ 13224 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ – ਬਾਜਵਾ

ਬਟਾਲਾ, 27 ਅਗਸਤ (ਸਲਾਮ ਤਾਰੀ ) – ਸੂਬੇ ਦੇ ਵੱਖ ਵੱਖ ਸਕੂਲਾਂ ਦੀਆਂ ਸਾਇੰਸ ਅਤੇ ਕੰਪਿਊਟਰ ਲੈਬਜ਼ ਦਾ ਪੱਧਰ ਹੋਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ 1400 ਤੋਂ ਵੱਧ ਸਰਕਾਰੀ ਸਕੂਲਾਂ ਲਈ 4 ਕਰੋੜ ਤੇ 21 ਲੱਖ ਤੋਂ ਵਧੇਰੇ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਸ. ਫ਼ਤਹਿਜੰਗ ਸਿੰਘ ਬਾਜਵਾ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਤੋਂ ਬਾਅਦ ਵਿਭਾਗ ਨੇ ਇਨਾਂ ਸਕੂਲਾਂ ਦੀਆਂ ਸਾਇੰਸ ਅਤੇ ਕੰਪਿਊਟਰ ਲੈਬਜ਼ ਦੀ ਕਾਇਆ-ਕਲਪ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਸ਼ਾਨਦਾਰ ਲੈਬ ਸਹੂਲਤਾਂ ਪ੍ਰਾਪਤ ਹੋ ਸਕਣ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਦੌਰਾਨ ਕੁੱਲ 1406 ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਲਈ 4,21,80,000 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਪੜਾਅ ਦੌਰਾਨ ਸਮਾਰਟ ਸਕੂਲਾਂ ਦੀਆਂ 554 ਸਾਇੰਸ ਅਤੇ 852 ਕੰਪਿਊਟਰ ਲੈਬਜ਼ ਦੀ ਦਿੱਖ ਬਦਲੀ ਜਾਣੀ ਹੈ। ਹੁਣ ਤੱਕ ਪੰਜਾਬ ਸਰਕਾਰ ਵੱਲੋਂ 13224 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰ ਦਿੱਤਾ ਹੈ।

ਵਿਧਾਇਕ ਸ. ਫ਼ਤਹਿ ਜੰਗ ਸਿੰਘ ਬਾਜਵਾ ਨੇ ਦੱਸਿਆ ਕਿ ਕੰਪਿਊਟਰ ਲੈਬਜ਼ ਵਿੱਚ ਸੁਧਾਰ ਲਿਆਉਣ ਲਈ ਅੰਮਿ੍ਰਤਸਰ ਜ਼ਿਲੇ ਦੇ ਕੁੱਲ 113 ਸਕੂਲਾਂ ਲਈ 33.90 ਲੱਖ ਰੁਪਏ, ਬਰਨਾਲਾ ਦੇ 14 ਸਕੂਲਾਂ ਲਈ 4.20 ਲੱਖ ਰੁਪਏ, ਬਠਿੰਡਾ ਦੇ 85 ਸਕੂਲਾਂ ਲਈ 25.50 ਲੱਖ ਰੁਪਏ, ਫਰੀਦਕੋਟ ਦੇ 24 ਸਕੂਲਾਂ ਲਈ 7.20 ਲੱਖ ਰੁਪਏ, ਫ਼ਤਹਿਗੜ ਸਾਹਿਬ ਦੇ 30 ਸਕੂਲਾਂ ਲਈ 9.00 ਲੱਖ ਰੁਪਏ, ਫ਼ਾਜ਼ਿਲਕਾ ਦੇ 32 ਸਕੂਲਾਂ ਲਈ 9.60 ਲੱਖ ਰੁਪਏ, ਫ਼ਿਰੋਜ਼ਪੁਰ ਦੇ 31 ਸਕੂਲਾਂ ਲਈ 9.30 ਲੱਖ ਰੁਪਏ, ਗੁਰਦਾਸਪੁਰ ਦੇ 2 ਸਕੂਲਾਂ ਲਈ 0.60 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲੇ ਦੇ 63 ਸਕੂਲਾਂ ਲਈ 18.90 ਲੱਖ ਰੁਪਏ, ਜਲੰਧਰ ਦੇ 62 ਸਕੂਲਾਂ ਲਈ 18.60 ਲੱਖ ਰੁਪਏ, ਕਪੂਰਥਲਾ ਦੇ 23 ਸਕੂਲਾਂ ਲਈ 6.90 ਲੱਖ ਰੁਪਏ, ਲੁਧਿਆਣਾ ਦੇ 11 ਸਕੂਲਾਂ ਲਈ 3.30 ਲੱਖ ਰੁਪਏ, ਮਾਨਸਾ ਦੇ 22 ਸਕੂਲਾਂ ਲਈ 6.60 ਲੱਖ ਰੁਪਏ, ਮੋਗਾ ਦੇ 55 ਸਕੂਲਾਂ ਲਈ 16.50 ਲੱਖ ਰੁਪਏ, ਪਠਾਨਕੋਟ ਦੇ 35 ਸਕੂਲਾਂ ਲਈ 10.50 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਸੇ ਤਰਾਂ ਹੀ ਪਟਿਆਲਾ ਜ਼ਿਲੇ ਦੇ 46 ਸਕੂਲਾਂ ਲਈ 13.80 ਲੱਖ ਰੁਪਏ, ਰੂਪਨਗਰ ਦੇ 11 ਸਕੂਲਾਂ ਲਈ 3.30 ਲੱਖ ਰੁਪਏ, ਸੰਗਰੂਰ ਦੇ 45 ਸਕੂਲਾਂ ਲਈ 13.50 ਲੱਖ ਰੁਪਏ, ਐਸ.ਏ.ਐਸ. ਨਗਰ ਦੇ 33 ਸਕੂਲਾਂ ਲਈ 9.90 ਲੱਖ ਰੁਪਏ , ਐਸ.ਬੀ.ਐਸ. ਨਗਰ ਦੇ 16 ਸਕੂਲਾਂ ਲਈ 4.80 ਲੱਖ ਰੁਪਏ, ਮੁਕਤਸਰ ਦੇ 33 ਸਕੂਲਾਂ ਲਈ 9.90 ਲੱਖ ਰੁਪਏ ਅਤੇ ਤਰਨ ਤਾਰਨ ਦੇ 66 ਸਕੂਲਾਂ ਲਈ 19.80 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।

ਇਸੇ ਤਰਾਂ ਹੀ ਸਾਇੰਸ ਲੈਬਜ਼ ਦੀ ਕਾਇਆ-ਕਲਪ ਲਈ ਗੁਰਦਾਸਪੁਰ ਜ਼ਿਲ੍ਹੇ ਦੇ ਦੇ 42 ਸਕੂਲਾਂ ਲਈ 12.60 ਲੱਖ ਰੁਪਏ, ਅੰਮਿ੍ਰਤਸਰ ਜ਼ਿਲੇ ਦੇ ਕੁੱਲ 54 ਸਕੂਲਾਂ ਲਈ 16.20 ਲੱਖ ਰੁਪਏ, ਬਰਨਾਲਾ ਦੇ 9 ਸਕੂਲਾਂ ਲਈ 2.70 ਲੱਖ ਰੁਪਏ, ਬਠਿੰਡਾ ਦੇ 25 ਸਕੂਲਾਂ ਲਈ 7.50 ਲੱਖ ਰੁਪਏ, ਫਰੀਦਕੋਟ ਦੇ 10 ਸਕੂਲਾਂ ਲਈ 3.00 ਲੱਖ ਰੁਪਏ, ਫ਼ਤਹਿਗੜ ਸਾਹਿਬ ਦੇ 9 ਸਕੂਲਾਂ ਲਈ 2.70 ਲੱਖ ਰੁਪਏ, ਫ਼ਾਜ਼ਿਲਕਾ ਦੇ 21 ਸਕੂਲਾਂ ਲਈ 6.30 ਲੱਖ ਰੁਪਏ, ਫ਼ਿਰੋਜ਼ਪੁਰ ਦੇ 37 ਸਕੂਲਾਂ ਲਈ 11.10 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਸ. ਬਾਜਵਾ ਨੇ ਅੱਗੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲੇ ਦੇ 38 ਸਕੂਲਾਂ ਲਈ 11.40 ਲੱਖ ਰੁਪਏ, ਜਲੰਧਰ ਦੇ 72 ਸਕੂਲਾਂ ਲਈ 28.60 ਲੱਖ ਰੁਪਏ, ਕਪੂਰਥਲਾ ਦੇ 12 ਸਕੂਲਾਂ ਲਈ 3.60 ਲੱਖ ਰੁਪਏ, ਲੁਧਿਆਣਾ ਦੇ 29 ਸਕੂਲਾਂ ਲਈ 8.70 ਲੱਖ ਰੁਪਏ, ਮਾਨਸਾ ਦੇ 16 ਸਕੂਲਾਂ ਲਈ 4.80 ਲੱਖ ਰੁਪਏ, ਮੋਗਾ ਦੇ 24 ਸਕੂਲਾਂ ਲਈ 7.20 ਲੱਖ ਰੁਪਏ, ਮੁਕਤਸਰ ਦੇ 20 ਸਕੂਲਾਂ ਲਈ 6.00 ਲੱਖ ਰੁਪਏ ਪਠਾਨਕੋਟ ਦੇ 21 ਸਕੂਲਾਂ ਲਈ 6.30 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਸੇ ਤਰਾਂ ਹੀ ਪਟਿਆਲਾ ਜ਼ਿਲੇ ਦੇ 15 ਸਕੂਲਾਂ ਲਈ 4.50 ਲੱਖ ਰੁਪਏ, ਰੂਪਨਗਰ ਦੇ 20 ਸਕੂਲਾਂ ਲਈ 6.00 ਲੱਖ ਰੁਪਏ, ਸੰਗਰੂਰ ਦੇ 23 ਸਕੂਲਾਂ ਲਈ 6.90 ਲੱਖ ਰੁਪਏ, ਐਸ.ਏ.ਐਸ. ਨਗਰ ਦੇ 21 ਸਕੂਲਾਂ ਲਈ 6.30 ਲੱਖ ਰੁਪਏ , ਐਸ.ਬੀ.ਐਸ. ਨਗਰ ਦੇ 20 ਸਕੂਲਾਂ ਲਈ 6.00 ਲੱਖ ਰੁਪਏ ਅਤੇ ਤਰਨ ਤਾਰਨ ਦੇ 16 ਸਕੂਲਾਂ ਲਈ 4.80 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments