spot_img
Homeਮਾਝਾਗੁਰਦਾਸਪੁਰਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਮਰੀ ਰੀਵੀਜ਼ਨ...

ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਮਰੀ ਰੀਵੀਜ਼ਨ ਪ੍ਰੋਗਰਾਮ ਜਾਰੀ

ਗੁਰਦਾਸਪੁਰ, 26 ਅਗਸਤ (ਸਲਾਮ ਤਾਰੀ ) ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ -ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਮਰੀ ਰੀਵੀਜ਼ਨ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ।

ਉਨਾਂ ਅੱਗੇ ਦੱਸਿਆ ਕਿ ਪ੍ਰੀ-ਰੀਵੀਜ਼ਨ ਗਤੀਵਿਧੀਆਂ ਤਹਿਤ 9 ਅਗਸਤ ਤੋਂ 09 ਸਤੰਬਰ 2021 ਤਕ ਬੀ.ਐਲ.ਓਜ਼ ਵਲੋਂ ਘਰ-ਘਰ ਜਾ ਵੈਰੀਫਿਕੇਸ਼ਨ ਕੀਤੀ ਜਾਵੇਗੀ ਅਤੇ ਫਾਰਮ ਨੰਬਰ 6ਏ, 7, 8 ਅਤੇ 8ਏ ਫਾਰਮ ਜਮ੍ਹਾ ਕਰਵਾਉਣਗੇ। 15 ਸਤੰਬਰ 2021 ਨੂੰ ਮਲਟੀਪਲਾਈ ਐਂਟਰੀਆਂ, ਲੋਜ਼ੀਕਲ ਐਰਰ ਨੂੰ ਖਾਰਜ ਕੀਤਾ ਜਾਵੇਗਾ, 15 ਸਤੰਬਰ ਨੂੰ ਫਾਰਮ ਡਿਜ਼ੀਟੇਸ਼ਨ ਕੀਤੇ ਜਾਣਗੇ, 09 ਅਗਸਤ ਤੋਂ 15 ਸਤੰਬਰ 2021 ਤਕ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ, 18 ਸਤੰਬਰ ਤੋਂ 20 ਸਤੰਬਰ 2021 ਤਕ ਕੰਟਰੋਲ ਟੇਬਲ ਡਾਟਾ, ਇਲੈਕਟੋਰ ਮੂਵਮੈਂਟ ਡਟੈਲ ਦੀ ਆਰਜ਼ੀ ਤੋਰ ਤੇ ਰਿਪੋਰਟ ਪ੍ਰਾਪਤ ਕਰਨਗੇ, 22 ਸਤੰਬਰ ਨੂੰ ਮਾਣਯੋਗ ਭਾਰਤ ਚੋਣ ਕਮਿਸ਼ਨਰ ਵਲੋਂ ਜ਼ਿਲੇ ਦੀਆਂ ਸਾਰੇ ਵਿਧਾਨ ਸਭਾ ਹਲਕੇ 117 ਦੇ ਪੋਲਿੰਗ ਸਟੇਸ਼ਨ ਦੀ ਰੈਸ਼ਨਲਾਈਜੇਸ਼ਨ ਦੀ ਪ੍ਰ੍ਰਵਾਨਗੀ ਦੇਣਗੇ,

ਉਨਾਂ ਅੱਗੇ ਦੱਸਿਆ ਕਿ 23 ਸਤੰਬਰ 2021 ਨੂੰ ਰੀਵੀਜ਼ਨ ਤਹਿਤ ਪ੍ਰਾਪਤ ਫਾਰਮ ਡਿਸਪੋਜ਼ ਕੀਤੇ ਜਾਣਗੇ, 24 ਸਤੰਬਰ 2021 ਨੂੰ ਨੈਸ਼ਨਲ ਡਾਟਾਬੇਸ ਤੋਂ ਸਟੇਟ ਡਾਟਾਬੇਸ ਵਲੋਂ ਪ੍ਰਾਪਤ ਐਰੋਨੈਟ ਡਾਟਾ ਦੀ ਕਾਰਵਾਈ ਕੀਤੀ ਜਾਵੇਗੀ, 25 ਸਤੰਬਰ ਨੂੰ ਡਾਟਾ ਵੈਰੀਫਿਕੇਸ਼ਨ ਹੋਵੇਗੀ, 27 ਸਤੰਬਰ ਨੂੰ ਪੀਡੀਐਫ ਫਾਈਲਜ਼, 28 ਸਤੰਬਰ 2021 ਤੋਂ 30 ਸਤੰਬਰ 2021 ਨੂੰ ਈ.ਆਰ.ਓ ਵਲੋਂ ਸੀਐਲਏ ਨੂੰ ਪ੍ਰਾਪਤ ਰਿਪੋਰਟਸ ਜਨਰੇਟ ਕੀਤੀਆਂ ਜਾਣਗੀਆਂ, 01 ਅਕਤੂਬਰ 2021 ਨੂੰ ਈ.ਆਰ.ਓ ਵਲੋਂ ਕੰਟੋਰੋਲ ਟੇਬਲ ਡਾਟਾ, ਇਲੈਕਟੋਰ ਮੂਵਮੈਂਟ, ਨਜ਼ਰੀ ਮੇਪ ਦੀ ਰਿਪੋਰਟ ਪ੍ਰਾਪਤ ਕਰਨ ਦੀ ਆਖਰੀ ਮਿਤੀ ਹੋਵੇਗੀ, 1 ਅਕਤੂਬਰ 2021 ਨੂੰ ਵੋਟਰ ਸੂਚੀ ਪਿ੍ਰਟਿੰਗ ਦੀ ਅਪਡੇਟ ਕੀਤੀ ਜਾਵੇਗੀ, 2 ਅਕਤੂਬਰ ਤੋਂ 15 ਅਕਤੂਬਰ 2021 ਤਕ ਰੈਸ਼ਨਲਾਈਜੇਸ਼ਨ ਅਤੇ ਇੰਟੀਗਰੇਸ਼ਨ ਦੀ ਪ੍ਰਕਿਰਿਆ ਹੋਵੇਗੀ, 10 ਅਕਤੂਬਰ ਤੋਂ 19 ਅਕਤੂਬਰ 2021 ਨੂੰ ਈ.ਆਰ.ਓਜ਼ ਵਲੋਂ ਡਰਾਫਟ ਸੂਚੀ ਸਮੇਤ ਫੋਟੋ ਜਨਰੇਸ਼ਨ ਅਤੇ ਚੈਕਿੰਗ ਹੋਵੇਗੀ, 15 ਅਕਤੂਬਰ ਤੋਂ 22 ਅਕਤੂਬਰ 2021 ਤਕ ਈ.ਆਰ.ਓਜ਼ ਵਲੋਂ ਡਰਾਫਟ ਸੂਚੀ ਬਿਨਾਂ ਫੋਟੋ ਜਨਰੇਸ਼ਨ ਅਤੇ ਚੈਕਿੰਗ ਹੋਵੇਗੀ, 17 ਅਕਤੂਬਰ ਨੂੰ ਐਸ.ਐਲ.ਏ ਵਲੋਂ ਰਿਪੋਟ ਜਨਰੇਸ਼ਨ ਕੀਤੀ ਜਾਵੇਗੀ, 14 ਅਕਤੂਬਰ ਤੋਂ 22 ਅਕਤੂਬਰ 2021 ਤਕ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਨੈਸ਼ਨਲ ਸਰਵਰ ਡਰਾਫਟ ਰੋਲ ਡਾਟਾ ਦੀ ਪ੍ਰਕਿਰਿਆ ਹੋਵੇਗੀ, 22 ਅਕਤੂਬਰ 2021 ਰੈਸ਼ਨਲਾਈਜੇਸ਼ਨ ਤੋਂ ਬਾਅਦ ਈ-ਰੋਲ ਜਨਰੇਸ਼ਨ ਕੀਤੀ ਜਾਵੇਗੀ, 16 ਅਕਤੂਬਰ ਤੋਂ 30 ਅਕਤੂਬਰ 2021 ਤਕ ਡਰਾਫਟ ਸੂਚੀ ਦੀ ਪਿ੍ਰੰਟਿੰਗ ਕੀਤੀ ਜਾਵੇਗੀ, 31 ਅਕਤੂਬਰ 2021 ਨੂੰ ਸੀ.ਈ.ਓ ਪੰਜਾਬ ਦੀ ਵੈਬਸਾਈਟ ’ਤੇ ਡਰਾਫਟ ਸੂਚੀ ਬਿਨਾਂ ਫੋਟੋ ਵਾਲੀ ਦੀ ਪੀਡੀਐਫ ਅਪਲੋਡ ਕੀਤੀ ਜਾਵੇਗੀ।

ਉਨਾਂ ਅੱਗੇ ਦੱਸਿਆ ਕਿ 1 ਨਵੰਬਰ 2021 ਨੂੰ ਡਰਾਫਟ ਸੂਚੀ ਪਬਲੀਕੇਸ਼ਨ (01-01-2022) ਕੀਤੀ ਜਾਵੇਗੀ, 01 ਨਵੰਬਰ ਤੋਂ 30 ਨਵੰਬਰ 2021 ਤਕ ਦਾਅਵੇ ਅਤੇ ਇਤਰਾਜ਼ ਭਰੇ ਜਾਣਗੇ ਅਤੇ ਸਵੀਪ ਗਤੀਵਿਧੀਆਂ ਕਰਵਾਈਆਂ ਜਾਣਗੀਆਂ, 20 ਦਸੰਬਰ 201 ਤੋਂ ਪਹਿਲਾਂ ਦਾਅਵੇ ਅਤੇ ਇਤਰਾਜ਼ ਡਿਸਪੋਜ਼ ਕੀਤੇ ਜਾਣਗੇ, 06, 07, 20 ਅਤੇ 21 ਨਵੰਬਰ 2021 ਨੂੰ ਸਪੈਸ਼ਲ ਕੰਪੇਨ ਚਲਾਈ ਜਾਵੇਗੀ, 21 ਦਸੰਬਰ 2021 ਨੂੰ ਡਾਟਾਬੇਸ ਵੈਰੀਫਿਕੇਸ਼ਨ ਅਤੇ ਕਲੀਨਿੰਗ ਕੀਤੀ ਜਾਵੇਗੀ, 22 ਦਸੰਬਰ ਤੋਂ 23 ਦਸੰਬਰ 2021 ਤਕ ਈ.ਆਰ.ਓਜ਼ ਵਲੋਂ ਡਰਾਫਟ ਸੂਚੀ ਸਮੇਤ ਫੋਟੋ ਜਨਰੇਸ਼ਨ ਅਤੇ ਚੈਕਿੰਗ ਹੋਵੇਗੀ, 22 ਤੋਂ 23 ਦਸੰਬਰ 2021 ਤਕ ਈ.ਆਰ.ਓਜ਼ ਵਲੋਂ ਡਰਾਫਟ ਸੂਚੀ ਬਿਨਾਂ ਫੋਟੋ ਜਨਰੇਸ਼ਨ ਅਤੇ ਚੈਕਿੰਗ ਹੋਵੇਗੀ, 22 ਦਸੰਬਰ 2021 ਨੂੰ ਐਸ.ਐਲ.ਏ ਵਲੋਂ ਰਿਪੋਟ ਜਨਰੇਸ਼ਨ ਕੀਤੀ ਜਾਵੇਗੀ, 23 ਦਸੰਬਰ ਤੋਂ 2 ਜਨਵਰੀ 2022 ਤਕ ਫਾਈਨਲ ਸੂਚੀ ਦੀ ਮਲਟੀਪਲਾਈ ਪਿ੍ਰੰਟਿੰਗ ਕੀਤੀ ਜਾਵੇਗੀ ਅਤੇ 05 ਜਨਵਰੀ 2022 ਨੂੰ ਵੋਟਰ ਸੂਚੀ ਦੀ ਫਾਈਨਲ ਪਬਲੀਕੇਸ਼ਨ ਕੀਤੀ ਜਾਵੇਗੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments