spot_img
Homeਮਾਝਾਗੁਰਦਾਸਪੁਰਪੀਰ ਬਾਬਾ ਬਹਾਰ ਸ਼ਾਹ ਦੀ ਦਰਗਾਹ ਤੇ ਸਾਲਾਨਾ ਸਮਾਗਮ ਕਰਵਾਇਆ

ਪੀਰ ਬਾਬਾ ਬਹਾਰ ਸ਼ਾਹ ਦੀ ਦਰਗਾਹ ਤੇ ਸਾਲਾਨਾ ਸਮਾਗਮ ਕਰਵਾਇਆ

ਨੌਸ਼ਹਿਰਾ ਮੱਝਾ ਸਿੰਘ, 26 ਅਗਸਤ (ਰਵੀ ਭਗਤ) ਸਥਾਨਕ ਪਿੰਡ ਕਲੇਰ ਕਲਾਂ ਵਿਖੇ ਬਾਬਾ ਬਹਾਰਸ਼ਾਹ ਪ੍ਰਬੰਧਕ ਕਮੇਟੀ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੀਰ ਬਾਬਾ ਬਹਾਰ ਸ਼ਾਹ ਦੀ ਦਰਗਾਹ ਤੇ ਦੋ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਦਰਗਾਹ ਤੇ ਚਾਦਰ ਚੜ੍ਹਾਉਣ ਦੀ ਰਸਮ ਤੇ ਧਾਰਮਿਕ ਸਮਾਗਮ ਕਰਵਾਉਣ ਤੋਂ ਉਪਰੰਤ ਸੇਵਾਦਾਰਾਂ ਵੱਲੋਂ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਤੇ ਲੰਗਰ ਵੀ ਵਰਤਾਏ ਗਏ। ਇਸ ਦੌਰਾਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਲੇਰ, ਡਾ. ਸੰਤਰਾਮ ਸਿੱਧਵਾਂ, ਰੂਹਾਨੀਅਤ, ਸੁਖਬੀਰ ਸਿੰਘ ਲਾਈਨਮੈਨ ਕਸ਼ਮੀਰ ਸਿੰਘ, ਬਲਵਿੰਦਰ ਸਿੰਘ, ਨਰਿੰਦਰ ਸਿੰਘ, ਗੋਗੀ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।

RELATED ARTICLES
- Advertisment -spot_img

Most Popular

Recent Comments