spot_img
Homeਮਾਝਾਗੁਰਦਾਸਪੁਰਡੀ.ਈ.ਓ.ਸੈਕੰ: ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਸਕੂਲ ਮੁਖੀਆਂ ਨਾਲ ਬਲਾਕ ਪੱਧਰੀ ਅਹਿਮ...

ਡੀ.ਈ.ਓ.ਸੈਕੰ: ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਸਕੂਲ ਮੁਖੀਆਂ ਨਾਲ ਬਲਾਕ ਪੱਧਰੀ ਅਹਿਮ ਮੀਟਿੰਗ

ਦੀਨਾਨਗਰ 25 ਅਗਸਤ (ਸਲਾਮ ਤਾਰੀ )

ਪੀ.ਜੀ.ਆਈ. ਸਰਵੇ ਵਿੱਚ ਪੰਜਾਬ ਦੇ ਸਿੱਖਿਆ ਵਿਭਾਗ ਜਿੱਥੇ ਪੂਰੇ ਭਾਰਤ ਦੇ ਰਾਜਾਂ ਵਿੱਚ ਅੱਵਲ ਰਿਹਾ ਹੈ , ਉੱਥੇ ਨੈਸ਼ਨਲ ਪ੍ਰਾਪਤੀ ਸਰਵੇਖਣ ਲਈ ਵੀ ਅਧਿਆਪਕਾਂ ਵੱਲੋਂ ਬੱਚਿਆਂ ਤੇ ਫੋਕਸ ਕਰਦੇ ਹੋਏ ਹਰ ਪੱਖੋਂ ਤਿਆਰੀ ਕਰਵਾਈ ਜਾ ਰਹੀ ਹੈ। ਇਸੇ ਸਬੰਧੀ ਸਿੱਖਿਆ ਅਧਿਕਾਰੀਆਂ ਵੱਲੋਂ ਸਕੂਲ ਮੁਖੀਆਂ ਨੂੰ ਪ੍ਰੇਰਿਤ ਕਰਨ ਲਈ ਬਲਾਕ ਪੱਧਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜ੍ਹੀ ਦੇ ਤਹਿਤ ਅੱਜ ਜਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਵੱਲੋਂ ਅੱਜ ਬਲਾਕ ਦੀਨਾਨਗਰ 1 ਅਤੇ ਦੀਨਾਨਗਰ 2 ਦੇ ਸਮੂਹ ਸਕੂਲ ਮੁਖੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਸ਼ਨਲ ਅਚੀਵਮੈਂਟ ਸਰਵੇਖਣ ਸੰਬੰਧੀ ਸਾਰੇ ਸਿੱਖਿਆ ਅਧਿਕਾਰੀਆਂ ਤੇ ਅਧਿਆਪਕਾਂ ਦੀ ਟ੍ਰੇਨਿੰਗ ਲਗਾਈ ਜਾ ਚੁੱਕੀ ਹੈ ਅਤੇ ਸਕੂਲ ਪੱਧਰ ਤੇ ਅਧਿਆਪਕਾਂ ਵੱਲੋਂ ਯੋਜਨਾਬੰਦ ਤਰੀਕੇ ਨਾਲ ਤਿਆਰੀ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 2 ਸਤੰਬਰ ਨੂੰ ਨੈਸ ਨਾਲ ਸੰਬੰਧਤ ਅਭਿਆਸ ਪੇਪਰ ਲਿਆ ਜਾ ਰਿਹਾ ਹੈ ਤਾਂ ਜੋ ਬੱਚਿਆ ਦੀ ਹਰ ਪੱਖੋਂ ਤਿਆਰੀ ਹੋ ਸਕੇ। ਇਸ ਦੌਰਾਨ ਡਿਪਟੀ ਡੀ.ਈ.ਓ. ਲਖਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਅਧਿਆਪਕਾਂ ਵੱਲੋਂ ਜੋ ਤਿਆਰੀ ਕਰਵਾਈ ਜਾ ਰਹੀ ਹੈ ਉਹ ਕਾਬਲੇ ਤਾਰੀਫ਼ ਹੈ। ਇਸ ਨੂੰ ਹੋਰ ਪਰਪੱਕ ਕਰਨ ਲਈ ਇਸ ਤਿਆਰੀ ਦਾ ਸਵੈ ਮੁਲੰਕਣ ਵੀ ਜ਼ਰੂਰੀ ਹੈ। ਇਸ ਲਈ ਹਰ ਸਕੂਲ ਦੇ ਹਰ ਬੱਚੇ ਤੱਕ ਸਾਕਾਰਤਮਕ ਪਹੁੰਚ ਕਰਕੇ ਉਸ ਦੀ ਤਿਆਰੀ ਕਰਵਾਈ ਜਾਵੇ ਤਾਂ ਜੋ ਕੋਈ ਵੀ ਬੱਚਾ ਕਿਸੇ ਗੱਲੋਂ ਪਿੱਛੇ ਨਾ ਰਹੇ।ਇਸ ਦੌਰਾਨ ਬੀ.ਐਨ. ਓ. ਦੀਨਾਨਗਰ 1 ਅਨਿਲ ਭੱਲਾ ਅਤੇ ਬੀ.ਐਨ.ਓ. ਅਮਨਦੀਪ ਕੁਮਾਰ ਵੱਲੋਂ ਬਲਾਕ ਪੱਧਰ ਤੇ ਨੈਸ ਸ਼ੀਟਾਂ ਦਾ ਅੰਕੜਾ ਮੁਲੰਕਣ ਕੀਤਾ। ਇਸ ਮੌਕੇ ਡੀ.ਐਸ.ਐਮ. ਮਨਜੀਤ ਸਿੰਘ ਸੰਧੂ ਵੱਲੋਂ ਹਾਜ਼ਰ ਸਕੂਲ ਮੁਖੀਆਂ ਨਾਲ ਸਮਾਰਟ ਸਕੂਲ ਪੈਰਾਮੀਟਰ ਸਬੰਧੀ ਵਿਸਥਾਰ ਸਾਹਿਤ ਗੱਲਬਾਤ ਕੀਤੀ ਅਤੇ ਸਿੱਖਿਆ ਵਿਭਾਗ ਵੱਲੋਂ ਭੇਜੀਆਂ ਜਾ ਰਹੀਆਂ ਗ੍ਰਾਟਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਡੀ.ਐਮ. ਸਪੋਰਟਸ ਇਕਬਾਲ ਸਿੰਘ ਸਮਰਾ ਨੇ ਸਰਕਾਰੀ ਸਕੂਲਾਂ ਵਿੱਚ ਬਣਾਏ ਜਾ ਰਹੇ ਸਮਾਰਟ ਖੇਡ ਮੈਦਾਨਾਂ ਬਾਰੇ ਵਿਚਾਰ ਚਰਚਾ ਕੀਤੀ। ਇਸ ਦੌਰਾਨ ਜਿਲ੍ਹਾ ਸਿੱਖਿਆ ਸੁਧਾਰ ਟੀਮ ਟੀਮ ਇੰਚਾਰਜ ਸੁਰਿੰਦਰ ਕੁਮਾਰ , ਟੀਮ ਮੈਂਬਰ ਕਮਲਜੀਤ ਜਰੇਵਾਲ , ਦਲਜੀਤ ਸਿੰਘ , ਨਵਦੀਪ ਸ਼ਰਮਾ , ਮੀਡੀਆ ਕੋਆਰਡੀਨੇਟਰ ਗੁਰਦਾਸਪੁਰ ਗਗਨਦੀਪ ਸਿੰਘ, ਡੀ.ਐਮ. ਗਣਿਤ ਗੁਰਨਾਮ ਸਿੰਘ , ਪ੍ਰਿੰਸੀਪਲ ਜਸਕਰਨ ਸਿੰਘ ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments