spot_img
Homeਮਾਝਾਗੁਰਦਾਸਪੁਰਸਿਹਤ ਵਿਭਾਗ ਵੱਲੋਂ 25 ਅਗਸਤ 2021 ਤੋਂ ਨਿਊਮੋਕੋਕਲ ਕੰਜੂਗੇਟ ਵੈਕਸਿਨ( ਪੀ ਸੀ...

ਸਿਹਤ ਵਿਭਾਗ ਵੱਲੋਂ 25 ਅਗਸਤ 2021 ਤੋਂ ਨਿਊਮੋਕੋਕਲ ਕੰਜੂਗੇਟ ਵੈਕਸਿਨ( ਪੀ ਸੀ ਵੀ) ਦੀ ਕੀਤੀ ਜਾਵੇਗੀ

ਹਰਚੋਵਾਲ,24 ਅਗਸਤ(ਸੁਰਿੰਦਰ ਕੌਰ )ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਪਰਮਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠ 25ਅਗਸਤ ਤੋਂ ਸੀ ਐੱਚ ਸੀ ਭਾਮ ਵਿਖੇ ਪੀ ਸੀ ਵੀ ਵੈਕਸੀਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਐੱਸ ਐੱਮ ਓ ਡਾ ਪਰਮਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਪਹਿਲਾਂ ਹੀ ਬੱਚਿਆਂ ਨੂੰ ਦੱਸ ਮਾਰੂ ਬਿਮਾਰੀਆਂ ਤੋਂ ਸੁਰੱਖਿਅਤ ਕਰਨ ਦੇ ਲਈ ਮੁਫਤ ਟੀਕਾਕਰਨ ਕਰ ਰਿਹਾ ਹੈ ਅਤੇ ਹੁਣ ਨਯੂਮੋਕੋਕਲ ਕੰਜੂਗੇਟ ਬਿਮਾਰੀ ਸਬੰਧੀ ਵੈਕਸੀਨ ਸਿਹਤ ਵਿਭਾਗ ਦੀ ਨਿਯਮਤ ਟੀਕਾਕਰਨ ਸੂਚੀ ਵਿੱਚ ਸ਼ਾਮਲ ਕਰ ਦਿੱਤੀ ਗਈ ਹੈ ਜੋ ਬੱਚੇ ਨੂੰ ਨਿਮੋਨੀਆ ਬੀਮਾਰੀ ਤੋਂ ਬਚਾਏਗੀ । ਉਨ੍ਹਾਂ ਦੱਸਿਆ ਕਿ ਨਿਊਮੋਕੌਕਲ ਨਿਮੋਨੀਆ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਬੱਚਿਆਂ ਲਈ ਨਿਯਮਤ ਟੀਕਾਕਰਨ ਸੂਚੀ ਵਿੱਚ ਪੀਸੀਵੀ ਵੈਕਸੀਨ ਸ਼ਾਮਲ ਕੀਤੀ ਗਈ ਹੈ। ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਪਹਿਲੇ ਸਾਲ ਵਿਚ ਬੱਚੇ ਦੀਆਂ ਜ਼ਿਆਦਾਤਰ ਮੌਤਾਂ ਨਿਊਮੋਕੋਕਲ ਬਿਮਾਰੀ ਕਾਰਨ ਹੋ ਜਾਂਦੀ ਹੈ। ਪੀਸੀਵੀ ਟੀਕਾਕਰਨ ਨਾ ਸਿਰਫ ਟੀਕਾਕਰਨ ਕਰਵਾਉਣ ਵਾਲੇ ਬੱਚੇ ਨੂੰ ਬਚਾਇਆ ਜਾ ਸਕਦਾ ਹੈ ਬਲਕਿ ਨਿਊਮੋਕੋਕਲ ਬਿਮਾਰੀ ਦਾ ਸਮਾਜ ਵਿੱਚ ਹੋਰ ਬੱਚਿਆਂ ਵਿਚ ਫੈਲਣ ਦਾ ਖਤਰਾ ਵੀ ਇਸ ਕੀਟਾਣੂ ਦੇ ਸੰਚਾਰ ਨੂੰ ਘਟ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਵੈਕਸੀਨ ਦਾ ਪਹਿਲਾ ਟੀਕਾ ਬੱਚੇ ਨੂੰ ਡੇਢ ਮਹੀਨੇ, ਦੂਜਾ ਟੀਕਾ ਸਾਢੇ ਤਿੰਨ ਮਹੀਨੇ ਅਤੇ ਬੂਸਟਰ ਖ਼ੁਰਾਕ ਨੌਂ ਮਹੀਨੇ ਦੀ ਉਮਰ ਵਿਚ ਲਗਾਈ ਜਾਵੇਗੀ ਇਸ ਸਬੰਧੀ ਸਮੂਹ ਬਲਾਕ ਦੇ ਫੀਲਡ ਸਟਾਫ ਦੀ ਟ੍ਰੇਨਿੰਗ ਕਰਵਾ ਦਿੱਤੀ ਗਈ ਹੈ। ਅਤੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਹ ਟੀਕਾਕਰਨ ਜਰੂਰ ਕਰਵਾਉਣ । ਇਸ ਮੌਕੇ ਤੇ ਐੱਸ ਐੱਮ ਓ ਡਾ ਪਰਮਿੰਦਰ ਸਿੰਘ, ਮੈਡੀਕਲ ਅਫਸਰ ਡਾ ਸੰਦੀਪ ਕੁਮਾਰ, ਬੀ ਈ ਈ ਸੁਰਿੰਦਰ ਕੌਰ ,ਐੱਲ ਐੱਚ ਵੀ ਹਰਭਜਨ ਕੌਰ, ਬਰਿੰਦਰ ਕੌਰ ਰਾਜਵਿੰਦਰ ਕੌਰ, ਲਾਜਵੰਤੀ ਸਮੂਹ ਏਐਨਐਮ, ਸਮੂਹ ਆਸ਼ਾ ਫੈਸਿਲੀਟੇਟਰ ਸਮੂਹ ਸੀ ਐਚ ਓ , ਸਮੂਹ ਆਸ਼ਾ ਵਰਕਰ ਮੌਜੂਦ ਰਹੀਆਂ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments