Home ਗੁਰਦਾਸਪੁਰ ਆਨਲਾਈਨ ਗੇਮ ਖੇਡ ਬੱਚੇ ਨੇ ਉਡਾਏ ਹਜਾਰਾਂ ਰੁਪਏ”””’ ਗੇਮ ਦੀ ਲੱਤ ਨੇ...

ਆਨਲਾਈਨ ਗੇਮ ਖੇਡ ਬੱਚੇ ਨੇ ਉਡਾਏ ਹਜਾਰਾਂ ਰੁਪਏ”””’ ਗੇਮ ਦੀ ਲੱਤ ਨੇ ਬੱਚੇ ਨੂੰ ਬਣਾਇਆ ਚੋਰ

223
0

ਕਾਦੀਆ 7 ਜੂਨ (ਸਲਾਮ ਤਾਰੀ) ਅੱਜਕੱਲ੍ਹ ਦੀ ਨੌਜਵਾਨ ਪੀਡ਼੍ਹੀ ਰਵਾਇਤੀ ਖੇਡਾਂ ਨੂੰ ਛੱਡ ਸੋਸ਼ਲ ਮੀਡੀਆ ਤੇ ਚਲ ਰਹੀਆਂ ਗੇਮਾਂ ਵਲ ਜ਼ਿਆਦਾ ਧਿਆਨ ਦੇ ਰਹੀ ਹੈ ਜਿਸ ਕਰਕੇ ਉਨ੍ਹਾਂ ਦਾ ਆਰਥਿਕ ਅਤੇ ਸਰੀਰਕ ਨੁਕਸਾਨ ਵੀ ਚਲਣਾ ਪੈ ਰਿਹਾ ਗੁਰਦਾਸਪੁਰ ਦੇ ਇਕ ਬੱਚੇ ਨੇ ਸੋਸ਼ਲ ਮੀਡੀਆ ਤੇ ਆਨਲਾਈਨ ਫ੍ਰੀ ਫਾਇਰ ਨਾਮ ਦੀ ਗੇਮ ਖੇਡ ਆਪਣੇ ਪਰਿਵਾਰ ਦੇ 60 ਹਜ਼ਾਰ ਰੁਪਏ ਉਡਾ ਦਿਤੇ ਜਦ ਪਰਿਵਾਰ ਨੂੰ ਪਤਾ ਲੱਗਾ ਤਾਂ ਪਰਿਵਾਰ ਦੇ ਹੋਸ਼ ਗਏ ਇਹ ਬੱਚਾ ਆਪਣੇ ਪਿਤਾ ਦੀ ਜੇਬ੍ਹ ਵਿਚੋਂ ਪੈਸੇ ਚੋਰੀ ਕਰ ਗੇਮ ਲਈ ਆਨਲਾਈਨ ਰਿਚਾਰੱਜ ਕਰਵਾਉਂਦਾ ਸੀ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਬੱਚੇ ਆਰੁਸ਼ ਅਤੇ ਉਸਦੀ ਮਾਤਾ ਸਾਇਰਾ ਨੇ ਦੱਸਿਆ ਕਿ ਉਸਦਾ ਪੁੱਤਰ 6 ਕਲਾਸ ਵਿੱਚ ਪੜ੍ਹਦਾ ਹੈ ਅਤੇ ਪਿੱਛਲੇ 3-4 ਮਹੀਨਿਆਂ ਤੋਂ ਆਨਲਾਈਨ ਫ੍ਰੀ ਫਾਇਰ ਨਾਲ ਦੀ ਗੇਮ ਖੇਡ ਰਿਹਾ ਸੀ ਅਤੇ ਪਹਿਲਾਂ ਉਹਨਾ ਕੋਲੋ 100 ਤੋਂ 200 ਰੁਪਏ ਮੰਗਦਾ ਸੀ ਅਤੇ ਪੈਸੇ ਲੈਕੇ ਗੇਮ ਲਈ ਰੀਚਾਰਜ ਕਰਵਾ ਲੈਂਦਾ ਸੀ ਫਿਰ ਉਸਦੀ ਇਹ ਲੱਤ ਵਧਦੀ ਗਈ ਅਤੇ ਉਸਨੇ ਸ਼ੁਰੂਆਤ ਵਿੱਚ 500 ਰੁਪਏ ਆਪਣੇ ਪਾਪਾ ਦੀ ਜੇਬ੍ਹ ਵਿਚੋਂ ਕਢਣੇ ਸ਼ੁਰੂ ਕੀਤੇ ਅਤੇ ਬਾਅਦ ਇਹ ਪੈਸੇ ਵਧਦੇ ਗਏ ਅਤੇ ਇਕ ਦਿਨ ਉਸਨੇ 18 ਹਜ਼ਾਰ ਰੁਪਏ ਦੀ ਚੋਰੀ ਕੀਤੀ ਜਿਸਤੋ ਬਾਅਦ ਉਹਨਾਂ ਵਲੋਂ ਇਸ ਦੀ ਜਾਂਚ ਕੀਤੀ ਤਾਂ ਉਹਨਾਂ ਦਾ ਬੇਟਾ ਹੀ ਚੋਰੀ ਕਰ ਗੇਮ ਲਈ ਰੀਚਾਰਜ ਕਰਵਾਉਂਦਾ ਸੀ ਜਿਸਤੋਂ ਬਾਅਦ ਉਹਨਾਂ ਨੇ ਆਪਣੇ ਬੇਟੇ ਨੂੰ ਝਿੜਕਿਆ ਉਹਨਾਂ ਦਸਿਆ ਕਿ ਉਹਨਾਂ ਦਾ ਬੇਟਾ ਹੁਣ ਤੱਕ 50 ਤੋਂ 60 ਹਜ਼ਾਰ ਰੁਪਏ ਇਸ ਗੇਮ ਪਿੱਛੇ ਉਡਾ ਚੁੱਕਾ ਹੈ ਬੱਚੇ ਨੇ ਦੱਸਿਆ ਕਿ ਇਹ ਗੇਮ ਪਬ-ਜੀ ਗੇਮ ਦੀ ਤਰ੍ਹਾਂ ਕੰਮ ਕਰਦੀ ਹੈ ਅਤੇ ਉਹ ਗੇਮ ਵਿਚੋਂ ਹਥਿਆਰ ਅਤੇ ਗੇਮ ਦੀਆਂ ਸਟੇਜਾਂ ਨੂੰ ਪਾਰ ਕਰਨ ਲਈ ਇਹ ਰੀਚਾਰਜ ਕਰਵਾਉਂਦਾ ਸੀ ਉਸਨੇ ਦੱਸਿਆ ਕਿ ਹੁਣ ਤੱਕ ਉਸਨੇ 50 ਤੋਂ 60 ਹਜ਼ਾਰ ਰੁਪਏ ਦਾ ਰੀਚਾਰਜ ਕਰਵਾਇਆ ਹੈ ਉਸਨੇ ਦਸਿਆ ਕਿ ਉਸਦੇ ਕਈ ਦੋਸਤ ਅਜੇ ਵੀ ਇਸ ਗੇਮ ਦੀ ਝਪੇਟ ਵਿੱਚ ਹਨ ਜੋ ਅਜੇ ਵੀ ਰੀਚਾਰਜ ਕਰਵਾ ਰਹੇ ਹਨ

 

Previous articleਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਕੀਤਾ ਜਾ ਰਿਹਾ ਹੈ ਉਤਸ਼ਾਹਿਤ -ਵਧੀਕ ਡਿਪਟੀ ਕਮਿਸ਼ਨਰ ਬਲਰਾਜ ਸਿੰਘ
Next articleਕਿਸਾਨ ਸੰਘਰਸ਼ ਮੋਰਚੇ ਨੇ ਕਿਰਤ ਕਨੂੰਨ ਲਾਗੂ ਕਰਨ ਖਿਲਾਫ ਕੀਤੀ ਆਵਾਜ ਬੁਲੰਦ /ਮੋਰਚੇ ਨੇ ਪੂਰੇ ਕੀਤੇ ਢਾਈ ਸੋ ਦਿਨ
Editor-in-chief at Salam News Punjab

LEAVE A REPLY

Please enter your comment!
Please enter your name here