spot_img
Homeਮਾਝਾਗੁਰਦਾਸਪੁਰਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਵੱਲੋਂ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਬਣਾਉਣ...

ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਵੱਲੋਂ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਬਣਾਉਣ ਦਾ ਕੀਤਾ ਐਲਾਨ

ਕਾਦੀਆਂ 23 ਅਗਸਤ (ਸਲਾਮ ਤਾਰੀ )ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਜੋ ਸਰਕਾਰ ਦੇ ਵੱਲੋਂ ਦਾਅਵੇ ਕੀਤੇ ਗਏ ਹਨ ਉਨ੍ਹਾਂ ਦਾਅਵਿਆਂ ਨੂੰ ਸਮੇਂ ਸਮੇਂ ਸਿਰ ਗ੍ਰਾਂਟਾਂ ਦੇ ਕੇ ਪੂਰਾ ਕੀਤਾ ਜਾ ਰਿਹਾ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਹਲਕਾ ਵਿਧਾਇਕ ਸ੍ਰੀ ਹਰਗੋਬਿੰਦਪੁਰ ਬਲਵਿੰਦਰ ਸਿੰਘ ਲਾਡੀ ਵਲੋਂ ਪਿੰਡ ਢੰਡੇ ਵਿਖੇ ਵਿਕਾਸ ਕਾਰਜਾਂ ਦੇ ਸੰਬੰਧ ਵਿੱਚ ਮੀਟਿੰਗ ਦੌਰਾਨ ਕੀਤਾ ।ਇਸ ਮੋਕੇ ਉਧਨਵਾਲ ਤੋਂ ਢੰਡੇ ,ਨੰਗਲ ਝੋਰ ,ਢੱਪਈ ਨਾਲ ਲਿੰਕ ਰੋਡ ਨਵੀਆਂ ਸੜਕਾ 5 ਕਿਲੋਮੀਟਰ ਜਲਦੀ ਬਨਾਉਣ ਦਾ ਐਲਾਨ ਕੀਤਾ।ਗੱਲਬਾਤ ਦੌਰਾਨ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਪਿੰਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਵਾਅਦੇ ਕੀਤੇ ਗਏ ਸਨ ਉਹ ਵਾਅਦੇ ਸਮੇਂ ਸਮੇਂ ਸਿਰ ਪੂਰੇ ਕੀਤੇ ਜਾ ਰਹੇ ਹਨ ਤੇ ਪਿੰਡਾਂ ਦੇ ਸਰਪੰਚਾਂ ਨੂੰ ਗ੍ਰਾਂਟਾਂ ਦੇ ਕੇ ਪਿੰਡਾਂ ਦੇ ਵਿਕਾਸ ਕਾਰਜ ਜੰਗੀ ਪੱਧਰ ਤੇ ਕਰਵਾਏ ਜਾ ਰਹੇ ਹਨ ।ਉਨ੍ਹਾਂ ਕਿਹਾ ਕਿ ਹਲਕੇ ਅਧੀਨ ਪੈਂਦੇ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾਵੇ ।ਇਸ ਦੌਰਾਨ ਪੰਜਾਬ ਸਰਕਾਰ ਅਤੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਦਾ ਚੇਅਰਮੈਨ ਮੰਗਲ ਸਿੰਘ ਖੁਜਾਲਾ ,ਸਰਪੰਚ ਲਖਵਿੰਦਰ ਸਿੰਘ ਢੰਡੇ ,ਸਰਪੰਚ ਸਿਕੰਦਰ ਸਿੰਘ ਢੱਪਈ,,ਸ.ਮਨਜੀਤ ਸਿੰਘ ਢੱਪਈ,ਅਜਮੇਰ ਸਿੰਘ ਢਪਈ ,ਗੁਰਭੇਜ ਸਿੰਘ ਢਪਈ ,ਕਿਰਪਾਲ ਸਿੰਘ ਢਪਈ,ਦਾ ਧੰਨਵਾਦ ਕੀਤਾ ਗਿਆ ।ਇਸ ਮੋਕੇ ਚੇਅਰਮੈਨ ਮੰਗਲ ਸਿੰਘ ਖੁਜਾਲਾ ,ਸਰਪੰਚ ਲਖਵਿੰਦਰ ਸਿੰਘ ਢੰਡੇ ,ਸਰਪੰਚ ਸਿਕੰਦਰ ਸਿੰਘ ਢੱਪਈ,,ਸ.ਮਨਜੀਤ ਸਿੰਘ ਢੱਪਈ,ਅਜਮੇਰ ਸਿੰਘ ਢਪਈ ,ਗੁਰਭੇਜ ਸਿੰਘ ਢਪਈ ,ਕਿਰਪਾਲ ਸਿੰਘ ਢਪਈ, ਗੁਰਮੰਗਤ ਸਿੰਘ ਮੱਲੀ,ਹਰਦੀਪ ਸਿੰਘ ਉਧਨਵਾਲ ,ਸਰਪੰਚ ਬਲਜਿੰਦਰ ਸਿੰਘ ਨੰਗਲ ਝੋਰ ,ਸਰਪੰਚ ਕਸਮੀਰ ਸਿੰਘ ਭਰਥ, ਸਰਪੰਚ ਨਰਿੰਦਰ ਸਿੰਘ ਨਿੰਦੀ ਘੁਮਾਣ,ਸਰਪੰਚ ਮਨਦੀਪ ਸਿੰਘ ਮਹਿਮਦਪੁਰ,ਰੇਜ ਅਫਸਰ ਜਗਦੇਵ ਸਿੰਘ ਬਿੱਟੂ,ਜੇਈ ਕੰਵਲਜੀਤ ਸਿੰਘ ਆਦਿ ਹਾਜਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments