spot_img
Homeਮਾਝਾਗੁਰਦਾਸਪੁਰਗ਼ਰੀਬੀ ਕਾਰਨ ਕਿਸੇ ਵੀ ਵਿਦਿਆਰਥੀ ਨੂੰ ਪੜਾਈ ਨਹੀਂ ਛਡਣੀ ਪਵੇਗੀ: ਡਿਪਟੀ ਕਮਿਸ਼ਨਰ...

ਗ਼ਰੀਬੀ ਕਾਰਨ ਕਿਸੇ ਵੀ ਵਿਦਿਆਰਥੀ ਨੂੰ ਪੜਾਈ ਨਹੀਂ ਛਡਣੀ ਪਵੇਗੀ: ਡਿਪਟੀ ਕਮਿਸ਼ਨਰ ਗੁਰਦਾਸਪੁਰ

ਕਾਦੀਆਂ/21 ਅਗਸਤ ਸਲਾਮ ਤਾਰੀ)
ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਭਾਰਤ ਵਿਕਾਸ ਪਰਿਸ਼ਦ ਅਤੇ ਰੈਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਟਰਾਈਸਾਇਕਲ ਵੰਡ ਸਮਾਰੋਹ ਚ ਸ਼ਿਰਕਤ ਕੀਤੀ। ਇੱਸ ਮੋਕੇ ਤੇ ਲਗਪਗ 35 ਅਪਾਹਿਜਾਂ ਨੂੰ ਟਰਾਈਸਾਇਕਲ ਵੰਡੇ ਗਏ। ਇੱਸ ਮੋਕੇ ਤੇ ਬੋਲਦੀਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਜਿਹੜਾ ਵਿਦਿਆਰਥੀ ਪੜਨਾ ਚਾਹੁੰਦਾ ਹੈ ਅਤੇ ਉਸਦੇ ਕੋਲ ਪੜਾਈ ਦੇ ਲਈ ਪੈਸੇ ਨਹੀਂ ਹਨ ਤਾਂ ਜ਼ਿਲਾ ਪ੍ਰਸ਼ਾਸਨ ਉਸਦੀ ਪੜਾਈ ਲਿਖਾਈ ਦਾ ਪ੍ਰਬੰਧ ਕਰੇਗਾ। ਉਨ੍ਹਾਂ ਵੇਟ ਲਿਫ਼ਟਰ ਨਵਦੀਪ ਕੌਰ ਜਿਸਨੇ ਰਾਸ਼ਟਰੀ ਪੱਧਰ ਤੇ ਦੋ ਗੋਲਡ ਮੈਡਲ ਜਿਤੇ ਹਨ ਉਸਨੂੰ ਭਰੋਸਾ ਦਿੱਤਾ ਹੈ ਕਿ ਜ਼ਿਲਾ ਪ੍ਰਸ਼ਾਸਨ ਉਸਨੂੰ ਉਲੰਪਿਕ ਤੱਕ ਲੈ ਜਾਣ ਲਈ ਹਰ ਸੰਭਵ ਮਦਦ ਕਰੇਗਾ। ਸ਼੍ਰੀ ਮੁਹੰਮਦ ਇਸ਼ਫ਼ਾਕ ਨੇ ਅੱਗੇ ਕਿਹਾ ਕਿ ਕਲ ਤੋਂ ਪ੍ਰਸ਼ਾਸਨ ਨੇ ਇੱਕ ਰੁਪਏ ਦੇਕੇ ਫਲੋਰਟਿਸ ਹਸਪਤਾਲ ਵਰਗੇ ਵੱਡੇ ਹਸਪਤਾਲਾਂ ਚ ਡਾਕਟਰਾਂ ਤੋਂ ਮੈਡੀਕਲ ਕੰਸਲਟੇਸ਼ਨ ਸਰਵਿਸ ਦਾ ਟਰਾਇਲ ਸ਼ੁਰੂ ਕਰ ਦਿੱਤਾ ਹੈ। ਇੱਸ ਮੋਕੇ ਤੇ ਹਲਕਾ ਵਿਧਾਇਕ ਸ਼੍ਰੀ ਫ਼ਤਿਹਜੰਗ ਸਿੰਘ ਬਾਜਵਾ ਨੇ ਬੋਲਦੀਆਂ ਵੇਟ ਲਿਫ਼ਟਰ ਨਵਦੀਪ ਕੌਰ ਨੂੰ ਪੰਜਾਹ ਹਜ਼ਾਰ ਰੁਪਏ ਦੀ ਮਾਲੀ ਮਦਦ ਦਿੱਤੇ ਜਾਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਾਦੀਆਂ ਚ ਇੱਕ ਲਾਈਬ੍ਰੇਰੀ ਸਥਾਪਿਤ ਕੀਤੀ ਜਾਵੇਗੀ। ਸ਼ਹਿਰ ਦੇ ਵਿਕਾਸ ਲਈ ਅਨੇਕ ਪ੍ਰੋਜੈਕਟ ਲਿਆਂਦੇ ਜਾ ਰਹੇ ਹਨ। ਕਾਦੀਆਂ ਚ ਸੁਵਿਧਾ ਕੇਂਦਰ ਚ ਭਾਰੀ ਭੀੜ ਦੇ ਚਲਦੇ ਇਥੇ ਇਕ ਹੋਰ ਸੁਵਿਧਾ ਕੇਂਦਰ ਬਣਾਇਆ ਜਾ ਰਿਹਾ ਹੈ। ਇੱਸ ਮੋਕੇ ਤੇ ਪੱਤਰਕਾਰਾਂ ਸਮੇਤ ਅਨੇਕ ਉਘੀ ਸ਼ਖ਼ਸੀਅਤਾਂ, ਹੋਣਹਾਰ ਵਿਦਿਆਰਥੀਆਂ ਅਤੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਅ। ਇੱਸ ਮੋਕੇ ਤੇ ਸ਼੍ਰੀ ਮੁਹੰਮਦ ਇਸ਼ਫ਼ਾਕ ਦੀ ਪਤਨੀ ਸ਼ਹਿਲਾ ਇਸ਼ਫ਼ਾਕ ਅਤੇ ਉਨ੍ਹਾਂ ਦੀ ਮਾਤਾ ਵਿਸ਼ੇਸ਼ ਤੋਰ ਤੇ ਮੋਜੂਦ ਸਨ। ਇੱਸ ਮੋਕੇ ਤੇ ਬਲਵਿੰਦਰ ਸਿੰਘ ਐਸ ਡੀ ਐਮ ਬਟਾਲਾ, ਚੋਧਰੀ ਅਬਦੁਲ ਵਾਸੇ ਮੀਤ ਪ੍ਰਧਾਨ ਨਗਰ ਕੌਂਸਲ ਕਾਦੀਆਂ, ਡਾਕਟਰ ਬਿਕਰਮਜੀਤ ਸਿੰਘ, ਬਬਿਤਾ ਖੋਸਲਾ, ਮੁਕੇਸ਼ ਵਰਮਾਂ, ਕਸ਼ਮੀਰ ਸਿੰਘ ਰਾਜਪੂਤ, ਗੋਰਵ ਰਾਜਪੂਤ, ਰਾਜੀਵ, ਮਨੋਹਰ ਲਾਲ ਸ਼ਰਮਾਂ, ਅਰੁਣ ਅਬਰੋਲ, ਸਤੀਸ਼ ਗੁਪਤਾ, ਪਵਨ ਭਾਰਦਵਾਜ, ਜਸਬੀਰ ਸਿੰਘ ਸਮਰਾ, ਸੰਜੀਵ ਵਿਗ, ਅਮਿਤ ਕੁਮਾਰ, ਸੰਜੀਵ ਪਾਲ, ਵਿਨੋਦ ਕੁਮਾਰ ਟੋਨੀ ਅਤੇ ਮਨੋਜ ਕੁਮਾਰ ਮੋਜੂਦ ਸਨ।
ਫ਼ੋਟੋ:1) ਜ਼ਿਲਾਧੀਸ਼ ਗੁਰਦਾਸਪੁਰ ਭਾਰਤ ਵਿਕਾਸ ਪਰਿਸ਼ਦ ਦੇ ਸਮਾਰੋਹ ਚ ਅਪਣੀ ਮਾਂ ਅਤੇ ਪਤਨੀ ਨਾਲ
2) ਸਮਾਰੋਹ ਚ ਸ਼ਾਮਲ ਲੋਕ
3)ਡੀ ਸੀ ਗੁਰਦਾਸਪੁਰ ਅਤੇ ਕਾਦੀਆਂ ਹਲਕਾ ਦੇ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ
4) ਡੀ ਸੀ ਗੁਰਦਾਸਪੁਰ ਦੀ ਪਤਨੀ ਸ਼ਹਿਲਾ ਦਾ ਸਵਾਗਤ ਕਰਦੇ ਹੋਏ ਸ਼੍ਰੀਮਤਿ ਪੂਨਮ ਵਰਮਾਂ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments