spot_img
Homeਮਾਝਾਗੁਰਦਾਸਪੁਰਕਾਦੀਆਂ ਚ ਪਹਿਲੀ ਹੋਮਿਊਪੈਥਿਕ ਸਟੋਰ ਦਾ ਉਦਘਾਟਨ ਕੀਤਾ

ਕਾਦੀਆਂ ਚ ਪਹਿਲੀ ਹੋਮਿਊਪੈਥਿਕ ਸਟੋਰ ਦਾ ਉਦਘਾਟਨ ਕੀਤਾ

ਕਾਦੀਆਂ/20 ਅਗਸਤ ( ਸਲਾਮ ਤਾਰੀ)
ਅੱਜ ਕਾਦੀਆਂ ਚ ਅਹਿਮਦੀਆ ਮੁਸਲਿਮ ਜਮਾਤ ਦੇ ਮੁੱਖ ਸਕੱਤਰ ਮੁਹੰਮਦ ਇਨਾਮ ਗ਼ੋਰੀ ਨੇ ਪਹਿਲੇ ਹੋਮਿੳਪੈਥਿਕ ਸਟੋਰ ਦਾ ਉਦਘਾਟਨ ਕੀਤਾ। ਇੱਸ ਮੋਕੇ ਤੇ ਉਨ੍ਹਾਂ ਦੁਆ ਕਰਵਾਈ ਅਤੇ ਸਟੋਰ ਦੀ ਕਾਮਯਾਬੀ ਲਈ ਦੁਆ ਕੀਤੀ। ਵਾਈਟ ਐਵਨਿਉ ਚ ਸਿੱਥਤ ਇੱਸ ਸਟੋਰ ਦੇ ਮਾਲਿਕ ਡਾਕਟਰ ਸਯਦ ਫ਼ਿਰੋਜ਼ਉਦ-ਦੀਨ ਨੇ ਦੱਸਿਆ ਕਿ ਇੱਹ ਸ਼ਹਿਰ ਦਾ ਪਹਿਲਾ ਹੋਮਿੳਪੈਥਿਕ ਸਟੋਰ ਹੈ ਜਿਥੇ ਮਰੀਜ਼ਾਂ ਨੂੰ ਸਸਤੇ ਰੇਟ ਚ ਦਵਾਇਆਂ ਮੁਹੈਆ ਕਰਵਾਇਆਂ ਜਾਣਗੀਆਂ। ਉਨ੍ਹਾਂ ਦੱਸਿਆ ਮਰੀਜ਼ਾ ਨੂੰ ਇੱਥੇ ਹੋਮਿੳਪੈਥਿਕ ਦੀਆਂ ਦਵਾਈਆਂ ਨਹੀਂ ਮਿਲਦੀਆਂ ਸਨ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਦਿੱਲੀ ਜਾਣਾ ਪੈਂਦਾ ਸੀ। ਹੁਣ ਇਨ੍ਹਾਂ ਮਰੀਜ਼ਾਂ ਨੂੰ ਹੋਲਸੇਲ ਰੇਟ ਤੇ ਦੂਜੇ ਸ਼ਹਿਰਾਂ ਵਾਂਗ ਕਾਦੀਆਂ ਚ ਦਵਾਇਆਂ ਦਿੱਤੀਆਂ ਜਾਣਗੀਆਂ। ਅਹਿਮਦੀਆ ਹੋਮਿਉਪੈਥਿਕ ਦੇ ਮੈਨੇਜਰ ਸਯਦ ਮੋਹੀ-ਉਦੀਨ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਦੂਜੇ ਸ਼ਹਿਰਾਂ ਨਾਲੋਂ ਸਸਤੇ ਰੇਟ ਤੇ ਦਵਾਇਆਂ ਮੁਹੈਆ ਕਰਵਾਈ ਜਾਵੇਗੀ। ਇੱਸ ਮੋਕੇ ਤੇ ਚੋਧਰੀ ਅਬਦੁਲ ਵਾਸੇ ਮੀਤ ਪ੍ਰਧਾਨ ਨਗਰ ਕੋਂਸਲ ਕਾਦੀਆਂ, ਸ਼ਰੀਫ਼ ਉਲ ਹਸਨ, ਐਸ ਐਮ ਬਸ਼ੀਰ, ਜ਼ਹੀਰ ਅਹਿਮਦ ਖਾਦਿਮ, ਸਫ਼ੀਰ ਅਹਿਮਦ ਸ਼ਮੀਮ, ਨਾਸਿਰ ਵਹੀਦ, ਨੀਟੀ, ਲੁਕਮਾਨ ਅਹਿਮਦ, ਮੁਬਸ਼ਰ ਅਹਿਮਦ ਖਾਦਿਮ, ਤਨਵੀਰ ਅਹਿਮਦ ਖਾਦਿਮ ਮੋਜੂਦ ਸਨ।
ਫ਼ੋਟੋ: ਕਾਦੀਆਂ ਚ ਅਹਿਮਦੀਆ ਹੋਮਿਉਪੈਥਿਕ ਸਟੋਰ ਦਾ ਉਦਘਾਟਨ ਮੋਕੇ ਮੋਜੂਦ ਲੋਕ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments