ਕਪੂਰਥਲਾ, 7 ਜੂਨ ( ਅਸ਼ੋਕ ਸਡਾਨਾ )
ਸਿਹਤ ਵਿਭਾਗ ਦੀਆਂ ਸਰਗਰਮੀਆਂ ਨੂੰ ਜਨ ਜਨ ਤੱਕ ਪਹੁੰਚਾਉਣ ਵਿਚ ਮਾਸ ਮੀਡੀਆ ਵਿੰਗ ਦੀ ਭੂਮਿਕਾ ਅਹਿਮ ਹੈ। ਇਹ ਸ਼ਬਦ ਸਿਵਲ ਸਰਜਨ ਕਪੂਰਥਲਾ ਡਾ.ਪਰਮਿੰਦਰ ਕੌਰ ਨੇ ਸਿਹਤ ਵਿਭਾਗ ਦੇ ਜਿਲਾ ਮਾਸ ਮੀਡੀਆ ਵਿੰਗ ਦੀ ਮੀਟਿੰਗ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ iੋਕ ਸਰਕਾਰ ਵੱਲੋਂ ਜੋ ਲੋਕਾਂ ਨੂੰ ਮੁਫਤ ਸਿਹਤ ਸਹੂਲਤਾਂ ਦਿੱਤੀਆਂ ਗਈਆਂ ਹਨ ਉਸ ਦੀ ਜਾਗਰੂਕਤਾ ਕਰਨ ਵਿਚ ਸਿਹਤ ਵਿਭਾਗ ਦਾ ਜਿਲਾ ਮਾਸ ਮੀਡੀਆ ਵਿੰਗ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ ਦੇ ਦੌਰ ਵਿਚ ਵੀ ਖਬਰਾਂ ਰਾਹੀਂ, ਸੋਸ਼ਲ ਮੀਡੀਆ ਰਾਹੀਂ ਵਿੰਗ ਵੱਲੋਂ ਕੋਵਿਡ ਦੇ ਸੰਬੰਧ ਵਿਚ ਫੈਲੀਆਂ ਗਲਤ ਧਾਰਨਾਵਾਂ ਅਤੇ ਵੈਕਸੀਨੇਸ਼ਨ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਹਿਮ ਅਤੇ ਭਰਮ ਦੂਰ ਕੀਤੇ ਗਏ। ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਬਲਾਕਾਂ ਤੋਂ ਆਏ ਬਲਾਕ ਐਕਸਟੈਂਸ਼ਨ ਐਜੁਕੇਟਰਾਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਮੁੱਹਇਆ ਕਰਵਾਈਆਂ ਸਿਹਤ ਸਹੂਲਤਾਂ ਨੂੰ ਵਿਕਾਸ ਕਹਾਣੀਆਂ ਦੇ ਰੂਪ ਵਿਚ ਜਨ ਜਨ ਤੱਕ ਪਹੁੰਚਾਉਣ ਅਤੇ ਕੋਵਿਡ ਤੋਂ ਬਚਾਅ ਦੇ ਸੰਬੰਧ ਵਿਚ ਵੱਧ ਤੋਂ ਵੱਧ ਜਾਗਰੂਕਤਾ ਕਰਨ।ਨਾਲ ਹੀ ਉਨ੍ਹਾਂ ਫੀਲਡ ਵਿਚ ਜਾ ਕੇ ਵੀ ਲੋਕਾਂ ਨੂੰ ਵੱਖ ਵੱਖ ਸਿਹਤ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਨ ਨੂੰ ਕਿਹਾ। ਇਸ ਮੌਕੇ ਤੇ ਮਾਸ ਮੀਡੀਆ ਵਿੰਗ ਨਾਲ ਸੰਬੰਧਤ ਆਈ.ਈ.ਸੀ. ਗਤੀਵਿਧੀਆਂ ਦਾ ਇੱਕ ਕੈਲੇਂਡਰ ਵੀ ਰਿਲੀਜ ਕੀਤਾ ਗਿਆ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ.ਅਨੂ ਸ਼ਰਮਾ, ਡਿਪਟੀ ਮੈਡੀਕਲ ਕਮਿਸ਼ਨਰ ਡਾ.ਸਾਰਿਕਾ ਦੁੱਗਲ, ਜਿਲਾ ਸਿਹਤ ਅਫਸਰ ਡਾ.ਕੁਲਜੀਤ ਸਿੰਘ, ਜਿਲਾ ਪਰਿਵਾਰ ਭਲਾਈ ਅਫਸਰ ਡਾ.ਰਾਜ ਕਰਨੀ, ਜਿਲਾ ਟੀਕਾਕਰਨ ਅਫਸਰ ਡਾ.ਰਣਦੀਪ ਸਿੰਘ, ਜਿਲਾ ਪ੍ਰੋਗਰਾਮ ਮੈਨੇਜਰ ਡਾ.ਸੁਖਵਿੰਦਰ ਕੌਰ, ਸੁਪਰੀਟੈਂਡੈਂਟ ਰਾਮ ਅਵਤਾਰ ਜਿਲਾ ਬੀ.ਸੀ.ਸੀ.ਕੋਆਰਡੀਨੇਟਰ ਜੋਤੀ ਆਨੰਦ, ਬੀ.ਈ.ਈ.ਰਵਿੰਦਰ ਜੱਸਲ, ਬਿਕਰਮਜੀਤ ਸਿੰਘ ਤੇ ਸਤਨਾਮ ਸਿੰਘ ਵੀ ਹਾਜਰ ਸਨ