spot_img
Homeਮਾਝਾਗੁਰਦਾਸਪੁਰਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਅੱਗੇ ਰੋਸ਼ ਧਰਨਾ ਲਾ...

ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਅੱਗੇ ਰੋਸ਼ ਧਰਨਾ ਲਾ ਕੇ ਐਨ.ਪੀ.ਐਸ. ਮੁਲਾਜਮਾਂ ਨੇ ਮੰਗੀ ਅਨੋਖੀ ਅਜਾਦੀ

ਕਾਦੀਆਂ, 14 ਅਗਸਤ-(ਸਲਾਮ ਤਾਰੀ)
ਪੁਰਾਣੀ ਪੈਨਸਨ ਬਹਾਲੀ ਸੰਘਰਸ ਕਮੇਟੀ ਗੁਰਦਾਸਪੁਰ ਦੇ ਕਸਬਾ ਕਾਦੀਆਂ ਵਿਖੇ ਕੈਬਨਿਟ
ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਅੱਗੇ ਐਨ.ਪੀ.ਐਸ.ਮੁਲਾਜਮਾਂ ਵੱਲੋਂ ਰੋਸ਼
ਧਰਨਾ ਲਾ ਕੇ ਐਨ.ਪੀ.ਐਸ.ਵਰਗੇ ਕਾਲੇ ਕਾਨੂੰਨ ਤੋਂ ਅਜਾਦੀ ਦੀ ਮੰਗ ਕੀਤੀ ਗਈ। ਜ਼ਿਲ੍ਹਾ
ਕਨਵੀਨਰ ਲਵਪ੍ਰੀਤ ਸਿੰਘ ਰੋਡ਼ਾਂਵਾਲੀ, ਜਨਰਲ ਸਕੱਤਰ ਸਕੱਤਰ ਗੁਰਪ੍ਰੀਤ ਸਿੰਘ
ਰੰਗੀਲਪੁਰ ਅਤੇ ਸੂਬਾ ਕਮੇਟੀ ਮੈਂਬਰ ਲਖਵਿੰਦਰ ਸਿੰਘ ਭੌਰ ਨੇ ਕਿਹਾ ਕਿ ਸਹਿਜ ਚਾਲ ਤੇ
ਮਜਬੂਤ ਇਰਾਦੇ ਨਾਲ ਪੁਰਾਣੀ ਪੈਨਸ਼ਨ ਬਹਾਲੀ ਦੀ ਲਡ਼ਾਈ ਲਡ਼ੀ ਜਾ ਰਹੀ ਹੈ। ਸਰਕਾਰ ਦਾ
ਰਵੱਈਆ ਜੋ ਵੀ ਹੋਵੇ ਪਰ ਨਾ ਤਾਂ ਐਨ ਪੀ ਐਸ ਮੁਲਾਜਮਾਂ ਦਾ ਜੋਸ਼ ਠੰਡਾ ਪੈ ਰਿਹਾ ਹੈ ਤੇ
ਨਾ ਹੀ ਇਰਾਦਿਆਂ ਵਿੱਚ ਕੋਈ ਕਮੀ ਨਜਰ ਆਉੰਦੀ ਹੈ। ਸੂਬਾ ਕਮੇਟੀ ਵੱਲੋਂ ਉਲੀਕੇ
ਪ੍ਰੋਗਰਾਮ ਨੂੰ ਇਕ ਸੁੱਘਡ਼ ਰਣਨੀਤੀ ਤਹਿਤ ਨੇਪਰੇ ਚਡ਼੍ਹਾਇਆ ਜਾ ਰਿਹਾ ਹੈ। ਪੁਰਾਣੀ
ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਜਿਸ ਸੰਜੀਦਗੀ ਨਾਲ ਸੰਘਰਸ਼ ਤੇਜ ਕਰਦੀ ਜਾ ਰਹੀ ਹੈ
ਬਹੁਤ ਜਲਦ ਇਸ ਮੰਗ ਲਈ ਇਤਿਹਾਸਕ ਤੇ ਲਾਮਿਸਾਲ ਸੰਘਰਸ਼ ਦੇਖਣ ਨੂੰ ਮਿਲੇਗਾ। ਇਸ ਮੌਕੇ
ਸੁਖਰਾਜ ਸਿੰਘ ਕਾਹਲੋਂ, ਗੁਰਿੰਦਰਜੀਤ ਸਿੰਘ, ਚੇਤਨ ਮਹਾਜਨ, ਹਰਵਿੰਦਰ ਸਿੰਘ ਮੰਡ,
ਜੋਗਿੰਦਰ ਪਾਲ, ਜੁਗਲ ਕਿਸੋਰ ਬੱਲ, ਸਰਬਜੀਤ ਸਿੰਘ ਔਲਖ, ਕੁਲਦੀਪ ਸਿੰਘ ਰਿਆਡ਼,
ਜੰਗਲਾਤ ਪ੍ਰਧਾਨ ਸੰਤੋਖ ਸਿੰਘ, ਰਾਜਦੀਪ ਸਿੰਘ, ਹਰਜੀਤ ਸਿੰਘ, ਹਰਵਿੰਦਰ ਸਿੰਘ ਘੁਮਾਣ,
ਕੁਲਵੰਤ ਸਿੰਘ, ਗਣੇਸ ਭਗਤ, ਪਰਮਜੀਤ ਸਿੰਘ, ਅਮਿਤਸਏਵਰ ਚੌਧਰੀ, ਰਜੇਸ ਮਹਾਜਨ, ਸੁਰਜੀਤ
ਕੁਮਾਰ, ਦਮਨਬੀਰ ਸਿੰਘ ਰੰਧਾਵਾ, ਸੁਖਬੀਰ ਸਿੰਘ ਗਿੱਲ ਆਦਿ ਨੇ ਬੋਲਦਿਆਂ ਕਿਹਾ ਕਿ
ਸਮਾਜਿਕ ਸੁਰੱਖਿਆ ਹਰ ਭਾਰਤੀ ਨਾਗਰਿਕ ਦਾ ਸਵਿੰਧਾਨਕ ਬੁਨਿਆਦੀ ਹੱਕ ਹੈ ਪਰ ਸੰਨ 2004
ਤੋਂ ਬਾਅਦ ਲੋਕਤਾਂਤਰਿਕ ਤਰੀਕੇ ਨਾਲ ਚੁਣੀਆਂ ਸਰਕਾਰਾਂ ਨੇ ਭਾਰਤੀ ਕਰਮਚਾਰੀਆਂ ਤੋਂ ਇਹ
ਪੁਰਾਣੀ ਪੈਨਸ਼ਨ ਖੋਹ ਲਈ ਅਤੇ ਇਸਦੇ ਬਦਲ ਵਜੋਂ ਐਨ ਪੀ ਐਸ ਲਾਗੂ ਕਰਕੇ ਇੱਕ
ਇਨਵੈਸਟਮੈਂਟ ਸਕੀਮ ਕਰਮਚਾਰੀਆਂ ਤੇ ਮਡ਼੍ਹ ਦਿੱਤੀ ਹੈ। ਅਜਾਦੀ ਦਿਵਸ ਤੋਂ ਠੀਕ ਇੱਕ
ਦਿਨ ਪਹਿਲਾਂ 14 ਅਗਸਤ ਨੂੰ ਐਨ . ਪੀ .ਐਸ. ਤੋ ਅਜਾਦੀ ਦੇ ਨਾਅਰੇ ਹੇਠ ਪੁਰਾਣੀ ਪੈਨਸ਼ਨ
ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਪੰਜਾਬ ਭਰ ਦੇ ਐਨ ਪੀ ਐਸ ਮੁਲਾਜ਼ਮ ਹਲਕਾ
ਵਿਧਾਇਕਾਂ ਦੇ ਘਰ ਅੱਗੇ ਤਖਤੀਆਂ ਅਤੇ ਬੈਨਰ ਦਿਖਾਉਂਦੇ ਹੋਏ ਵਿਧਾਇਕਾਂ ਨੂੰ ਉਹਨਾਂ ਦੀ
ਜੁੰਮੇਵਾਰੀ ਦਾ ਅਹਿਸਾਸ ਕਰਾਉਣ ਦੇ ਨਾਲ ਨਾਲ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕੀਤੇ
ਵਾਅਦੇ ਨੂੰ ਯਾਦ ਕਰਾਉਂਦੇ ਹੋਏ ਅੱਜ ਦੇ ਦਿਨ ਧਰਨਾ ਦੇ ਰਹੇ ਹਨ। ਅੱਜ ਜਦੋਂ ਸਰਕਾਰ
ਬਣੀ ਨੂੰ ਸਾਢੇ ਚਾਰ ਸਾਲ ਹੋ ਗਏ ਹਨ ਅਜੇ ਤੱਕ ਸਰਕਾਰ ਨੇ ਇਹ ਵਾਅਦਾ ਪੂਰਾ ਨਹੀਂ
ਕੀਤਾ। ਅਗਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਧਰਨਿਆਂ
ਤੋਂ ਬਾਅਦ 23 ਅਗਸਤ ਨੂੰ ਮੁਲਾਜਮ ਮਾਰੂ ਬਿੱਲ ਦੀਆਂ ਕਾਪੀਆਂ ਸਾਡ਼ਨ ਤੋਂ ਬਾਅਦ 29
ਅਗਸਤ ਨੂੰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਲੁਧਿਆਣਾ ਵਿਖੇ
ਐਨ ਪੀ ਐਸ ਮੁਲਾਜਮਾਂ ਵੱਲੋਂ ਲਾਮਿਸ਼ਾਲ ਵੰਗਾਰ ਰੈਲੀ ਕੀਤੀ ਜਾ ਰਹੀ ਹੈ। ਇਸਦਾ ਜਬਰਦਸਤ
ਜਲੌਅ ਸਰਕਾਰ ਨੂੰ ਵੰਗਾਰਨ ਵਿਚ ਕਾਮਯਾਬ ਹੋਵੇਗਾ। ਇਸ ਧਰਨੇ ਵਿੱਚ ਸੰਦੀਪ ਕੁਮਾਰ,
ਲਵਜੋਤ ਸਿੰਘ, ਨਵਦੀਪ ਸਿੰਘ, ਗੁਰਵਿੰਦਰ ਸਿੰਘ ਕਾਹਲੋਂ, ਅਰਮਿੰਦਰ ਸਿੰਘ, ਗੁਲਜਾਰ
ਸਿੰਘ ਭਿੰਡਰ, ਜਗਜੀਤ ਸਿੰਘ ਬੇਦੀ, ਕੰਵਰ ਨੌਨਿਹਾਲ ਸਿੰਘ, ਮਨਪ੍ਰੀਤ ਸਿੰਘ, ਗੁਰਮੁਖ
ਸਿੰਘ, ਬਲਬੀਰ ਸਿੰਘ ਸੈਣੀ, ਅਸੋਕ ਕੁਮਾਰ, ਬਲਜੀਤ ਸਿੰਘ, ਹਰਜਿੰਦਰ ਸਿੰਘ, ਗੁਰਵਿੰਦਰ
ਸਿੰਘ, ਨਰੇਸ ਕੁਮਾਰ, ਸੰਦੇਸ ਕੁਮਾਰ ਆਦਿ ਹਾਜਰ ਸਨ।

ਤਸਵੀਰ- ਕਾਦੀਆਂ ਵਿਖੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਅੱਗੇ
ਐਨ.ਪੀ.ਐਸ.ਮੁਲਾਜਮਾਂ ਦੇ ਰੋਸ ਧਰਨੇ ਦਾ ਦ੍ਰਿਸ਼।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments