spot_img
Homeਮਾਝਾਗੁਰਦਾਸਪੁਰਨਵਦੀਪ ਕੌਰ ਨੇ ਇਕ ਵਾਰੀ ਫਿਰ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ...

ਨਵਦੀਪ ਕੌਰ ਨੇ ਇਕ ਵਾਰੀ ਫਿਰ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ

ਕਾਦੀਆ 13 ਅਗੱਸਤ (ਸਲਾਮ ਤਾਰੀ) ਨਵਦੀਪ ਕੌਰ ਨੇ ਇਕ ਵਾਰੀ ਫੇਰ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਦਿੱਤਾ ਹੈ ਗੁਰਦਾਸਪੁਰ ਦੇ ਪਿੰਡ ਪ੍ਰਤਾਪगੜ ਦੀ ਰਹਿਨ ਵਾਲੀ ਨਵਦੀਪ ਕੌਰ ਜਿਸ ਦੀ ਪਰਵਰਿਸ਼ ਇਕ ਗਰੀਬ ਘਰਾਣੇ ਵਿਚ ਹੋਈ ਅਤੇ ਪਿਤਾ ਦੀ ਲੱਤ ਖਰਾਬ ਹੋਣ ਕਰ ਕੇ ਘਰ ਵਿਚ ਕੋਈ ਕਮਾਉਣ ਵਾਲਾ ਨਹੀਂ ਸੀ ਜਿਸ ਕਰ ਕੇ ਨਵਦੀਪ ਕੌਰ ਅਪਣੇ ਨਾਨਕੇ ਕਾਦੀਆ ਆ ਗਈ ਅਤੇ ਅਪਣੀ ਮੁੱਢਲੀ ਪੜ੍ਹਾਈ ਕਾਦੀਆ ਵਿਖੇ ਹੀ ਕੀਤੀ ਅਤੇ ਨਾਲ ਹੀ ਵੇਟ ਲਿਫਟਿੰਗ ਕਰਦੀ ਰਹੀ ਜ਼ਿਲੇ ਵਿਚ ਮੱਲਾਂ ਮਾਰਨ ਤੋ ਬਾਦ ਨੈਸ਼ਨਲ ਵਿੱਚ ਇੱਕ ਗੋਲਡ ਅਤੇ ਇਕ ਸਿਲਵਰ ਮੈਡਲ ਵੀ ਹਾਸਲ ਕੀਤਾ! ਅਤੇ ਹੁਣ ਨਵਦੀਪ ਕੌਰ ਨੇ ਨੈਸ਼ਨਲ ਜੂਨੀਅਰ ਵੇਟ ਲਿਫਟਿੰਗ ਮੁਕਾਬਲੇ ਵਿਚ ਗੋਲਡ ਮੈਡਲ ਜਿੱਤ ਕੇ ਏਹ ਸਾਬਿਤ ਕਰ ਦਿੱਤਾ ਕੇ ਜੇ ਮੇਹਨਤ ਅਤੇ ਲਗਨ ਨਾਲ ਕੋਈ ਕਮ ਕੀਤਾ ਜਾਵੇ ਤਾਂ ਰਸਤੇ ਚ ਕੋਈ ਰੁਕਾਵਟ ਨਹੀਂ ਆਉਂਦੀ! ਗੋਲਡ ਜਿੱਤਣ ਤੋ ਬਾਦ ਡੀ ਸੀ ਸਾਹਿਬ ਗੁਰਦਾਸਪੁਰ ਨੇ ਵੱਡੇ ਇਨਾਮਾ ਦਾ ਐਲਾਨ ਕੀਤਾ ਅਤੇ ਟੁਟੇ ਘਰ ਦੀ ਮੁਰੰਮਤ ਦਾ ਵੀ ਭਰੋਸਾ ਦਿਵਾਇਆ! ਕਾਦੀਆ ਪਹੁੰਚਨ ਤੇ ਨਵਦੀਪ ਦਾ ਭਰਵਾਂ ਸਵਾਗਤ ਕੀਤਾ ਗਿਆ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments