spot_img
Homeਮਾਝਾਗੁਰਦਾਸਪੁਰਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋ ਪਿੰਡ ਦੁਨੀਆ ਸੰਧੂ ਦੀ ਕਮੇਟੀ ਦਾ ਗਠਨ...

ਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋ ਪਿੰਡ ਦੁਨੀਆ ਸੰਧੂ ਦੀ ਕਮੇਟੀ ਦਾ ਗਠਨ ਕੀਤਾ

ਕਾਦੀਆ 12 ਅਗੱਸਤ (ਸਲਾਮ ਤਾਰੀ) ਅੱਜ ਮਾਝਾ ਕਿਸਾਨ ਸੰਘਰਸ਼ ਕਮੇਟੀ ਨੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਮੀਟਿੰਗ ਕੀਤੀ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਗੰਨੇ ਦਾ ਰੇਟ ਨਾ ਵਧਾਈਆ ਗਿਆ ਤਾਂ 20 ਅਗੱਸਤ ਨੂੰ ਹਾਇਵੇ ਜਾਮ ਕੀਤਾ ਜਾਵੇਗਾ ਅਤੇ ਅਣਮਿਥੇ ਸਮੇਂ ਲਈ ਧਰਨੇ ਲਗਾਏ ਜਾਣਗੇ! ਇਸ ਮੌਕੇ ਅੱਜ ਪਿੰਡ ਦੁਨੀਆ ਸੰਧੂ ਵਿੱਚ ਮਾਝਾ ਕਿਸਾਨ ਸੰਘਰਸ਼ ਕਮੇਟੀ ਦੀ ਨਿਯੁਕਤੀਆਂ ਕੀਤੀਆਂ ਗਈਆਂ ਅਤੇ ਇਸ ਕਮੇਟੀ ਨੂੰ ਡੱਲਾ ਜੌਨ ਨਾਲ ਜੋੜੀਆ ਗਿਆ! ਨਵੀ ਬਣਾਈ ਗਈ ਕਮੇਟੀ ਨੇ ਯਕੀਨ ਦਿਵਾਇਆ ਕੇ ਅਸੀਂ ਕਿਸਾਨ ਸੰਘਰਸ਼ ਕਮੇਟੀ ਨਾਲ ਮੌਡੇ ਨਾਲ ਮੌਡਾ ਲਾ ਕੇ ਤੁਰਾਂਗੇ! ਇਸ ਮੌਕੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਰਾਜੂ, ਜੋਨਲ ਪ੍ਰਧਾਨ ਪਿੰਡ ਡੱਲਾ ਗੁਰਵਿੰਦਰ ਸਿੰਘ ਸੌਨਾ ਸਾਧ ਵਿਸ਼ੇਸ਼ ਤੌਰ ਤੇ ਪਿੰਡ ਦੁਨੀਆ ਸੰਧੂ ਪੁਹੰਚੇ ਅਤੇ ਕੁਲਦੀਪ ਸਿਘ ਨੂੰ ਪ੍ਰਧਾਨ, ਮੀਤ ਪ੍ਰਧਾਨ ਸਤਨਾਮ ਸਿੰਘ, ਖਜਾਨਚੀ ਗੁਰਵਿੰਦਰ ਸਿੰਘ ਬੱਬੂ, ਮੈਂਬਰ ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ, ਲਖਵਿੰਦਰ ਸਿੰਘ, ਜਗਪ੍ਰੀਤ ਸਿੰਘ, ਹਰਪ੍ਰੀਤ ਸਿੰਘ ਹੈਪੀ, ਹਰਦਾਸ ਸਿੰਘ ਦੀ ਨਿਯੁਕਤੀ ਕੀਤੀ ਗਈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments