spot_img
Homeਮਾਝਾਗੁਰਦਾਸਪੁਰਜੇ ਗੱਨੇ ਦਾ ਰੇਟ ਨਾਂ ਵਧਾਈਆ ਗਿਆ ਤਾਂ 20 ਅਗਸਤ ਨੂੰ ਸਾਰੇ...

ਜੇ ਗੱਨੇ ਦਾ ਰੇਟ ਨਾਂ ਵਧਾਈਆ ਗਿਆ ਤਾਂ 20 ਅਗਸਤ ਨੂੰ ਸਾਰੇ ਹਾਈਵੇ ਜਾਮ ਕੀਤੇ ਜਾਣਗੇ-ਬਲਵਿੰਦਰ ਸਿੰਘ ਰਾਜੂ

ਕਾਦੀਆਂ 12 ਅਗਸਤ(ਸਲਾਮ ਤਾਰੀ) ਅੱਜ ਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋ ਪਿੰਡ ਡੱਲਾ ਵਿੱਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ ਮੀਟਿੰਗ ਵਿਚ ਕਿਸਨਾ ਦੀ ਗਿਣਤੀ ਇਹਨੀ ਹੋ ਗਈ ਕਿ ਮੀਟਿੰਗ ਨੇ ਰੈਲੀ ਦਾ ਰੂਪ ਧਾਰਣ ਕਰ ਲਿਆ। ਇਸ ਮੋਕੇ ਸੂਬਾ ਪ੍ਰਧਾਨ ਰਾਜੂ ਨੇ ਕਿਹਾ ਕਿ ਪੰਜਾਬ ਵਿਚ ਗੱਨੇ ਦਾ ਰੇਟ ਪਿਛਲੇ 4-5 ਸਾਲਾਂ ਤੋ ਨਹੀਂ ਵਧੀਆ ਜਦ ਕੇ ਖਾਦਾਂ ਅਤੇ ਡੀਜ਼ਲ ਦੇ ਰੇਟ ਬਹੁਤ ਜ਼ਿਆਦਾ ਵੱਧ ਗਏ ਹਨ। ਉਹਨਾਂ ਕਿਹਾ ਕਿ ਅਸੀ ਪੰਜਾਬ ਸਰਰਕਾਰ ਨੂੰ ਚੇਤਾਵਨੀ ਦੇ ਰਹੇ ਹਾਂ ਕਿ ਜੇ ਗੱਨੇ ਦਾ ਰੇਟ 20 ਅਗਸਤ ਟੋ ਪਹਿਲਾਂ ਨਹੀਂ ਵਧਾਈਆ ਗਿਆ ਤਾਂ ਸਾਰੇ ਹਾਈਵੇ ਜਾਮ ਕੀਤੇ ਜਾਣ ਗੇ ਅਤੇ ਪੰਜਾਬ ਵਿੱਚ ਵੀ ਦਿੱਲੀ ਵਰਗੇ ਅਣਮਿਥੇ ਸਮੇ ਲਈ ਧਰਨੇ ਲਗਾਏ ਜਾਣਗੇ। ੳਹਨਾਂ ਕਿਹਾ ਕਿ ਦਿੱਲੀ ਵਚ ਵੀ ਕਿਸਨਾਂ ਨੂੰ ਧਰਨੇ ਦਿਤੀਆਂ 8 ਮਹੀਨੇ ਤੋ ਉਪਰ ਹੋ ਗਿਆ ਹੈ। ਜਦੋ ਤਕ ਸਰਕਾਰ ਕਾਲੇ ਕਨੂਨ ਵਾਪਿਸ ਨਹੀਂ ਕਰਦੇ ਅਸੀਂ ਪਿੱਛੇ ਨਹੀਂ ਹਟਾਂਗੇ। ਇਸ ਮੋਕੇ ਜੋਨਲ ਪ੍ਰਧਾਨ ਗੁਰਵਿੰਦਰ ਸਿੰਘ ਸੋਨਾਂ ਸਾਧ ,ਅਵਤਾਰ ਸਿੰਘ ਸੰਧੂ,ਸੋਨੂ ਚੱਡਾ,ਗੁਰਪ੍ਰੀਤ ਬੋਪਾਰਾਏ,ਰਾਜੂ ਧੱਕੜ,ਭੁਪਿੰਦਰ ਸਿੰਘ,ਜਪਾਨ ਸਿੰਘ,ਲਾਭ ਸਿੰਘ,ਮਨਜੀਤ ਸਿੰਘ,ਸਰਬਜੀਤ ਸਿੰਘ ਤਰਲੋਚਨ ਸਿੰਘ,ਗੁਰਕ੍ਰਿਪਾਲ ਸਿੰਘ ਸ਼ਾਹ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸੱਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments