spot_img
Homeਮਾਲਵਾਜਗਰਾਓਂ315 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਕਿਸਾਨ ਸੰਘਰਸ਼...

315 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਕਿਸਾਨ ਸੰਘਰਸ਼ ਮੋਰਚੇ।

ਜਗਰਾਉਂ 11 ਅਗਸਤ( ਰਛਪਾਲ ਸਿੰਘ ਸ਼ੇਰਪੁਰੀ, ਬੌਬੀ ਸਹਿਜਲ) 315 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਂਓ ਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ਚ ਕਿਸਾਨਾਂ ਮਜਦੂਰਾਂ ਨੇ ਭਰਵੀਂ ਹਾਜਰੀ ਭਰੀ। ਗ਼ਾਲਿਬ ਕਲਾਂ ਇਕਾਈ ਪ੍ਰਧਾਨ ਸੁਖਦੇਵ ਸਿੰਘ ਗ਼ਾਲਿਬ ਦੀ ਪ੍ਰਧਾਨਗੀ ਚ ਦਿੱਤੇ ਗਏ ਇਸ ਧਰਨੇ ਚ ਹਰ ਰੋਜ ਵਾਂਗ ਲਖਵੀਰ ਸਿੰਘ ਸਿੱਧੂ,ਪਰਵਾਰ ਸਿੰਘ ਡੱਲਾ ਅਤੇ ਗੁਰਦੇਵ ਸਿੰਘ ਅਖਾੜਾ ਨੇ ਅਪਣੇ ਗੀਤਾਂ ਤੇ ਕਵੀਸ਼ਰੀਆਂ ਰਾਹੀਂ ਹਾਜਰੀ ਲਵਾਈ। ਇਸ ਸਮੇਂ ਅਪਣੇ ਸੰਬੋਧਨ ਚ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਅਤੇ ਜਿਲਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ ਨੇ ਹਰਿਆਣਾ ਦੇ ਕਿਸਾਨ ਆਗੂ ਚੜੂਨੀ ਜੀ ਵਲੋਂ ਚੋਣ ਰਾਜਨੀਤੀ ਚ ਭਾਗ ਲੈਣ ਦੇ ਦਿੱਤੇ ਜਾ ਰਹੇ ਬਿਆਨਾਂ ਨੂੰ ਮੰਦਭਾਗਾ ਕਰਾਰ ਦਿੱਤਾ ਕਿਹਾ ਕਿ ਉਨਾਂ ਵਾਂਗ ਹੋਰ ਵੀ ਕਈ ਲੋਕ ਚੋਣਾਂ ਰਾਹੀਂ ਰਾਜਭਾਗ ਸਾਂਭਣ ਦੀ ਗਲ ਕਰਦੇ ਹਨ ਪਰ ਇਸ ਸਮੇਂ ਸਾਨੂੰ ਸਾਰਿਆਂ ਨੂੰ ਸਿਰਫ ਤੇ ਸਿਰਫ ਅਪਣੀ ਊਰਜਾ ਤੇ ਸ਼ਕਤੀ ਖੇਤੀ ਸਬੰਧੀ ਕਾਲੇ ਕਨੂੰਨਾਂ ਵਿਰੁੱਧ ਹੀ ਕੇਂਦਰਿਤ ਕਰਨੀ ਚਾਹੀਦੀ ਹੈ। ਇਨਾਂ ਬਿਆਨਾਂ ਰਾਹੀਂ ਫਾਲਤੂ ਦੇ ਖੜੇ ਹੋਣ ਵਾਲੇ ਖਦਸ਼ੇ ਕਿਸਾਨ ਸੰਘਰਸ਼ ਨੂੰ ਕਮਜੋਰ ਕਰਨ ਵਾਲੇ ਸਾਬਤ ਹੋਣਗੇ। ਅਨੁਸਾਸ਼ਨ ਕਿਸੇ ਵੀ ਸੰਘਰਸ਼ ਦੀ ਜਿੱਤ ਦੀ ਬੁਨਿਆਦ ਹੁੰਦੀ ਹੈ। ਇਸ ਸਮੇਂ ਅਪਣੇ ਸੰਬੋਧਨ ਚ ਕਿਸਾਨ ਆਗੂ ਧਰਮ ਸਿੰਘ ਸੂਜਾਪੁਰ ਨੇ ਬੀਤੇ ਦਿਨੀਂ ਬਨੂੜ ਵਿਖੇ ਕਾਂਗਰਸੀ ਆਗੂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਪੁਲਸ ਸਬ-ਇੰਸਪੈਕਟਰ ਵਲੋ ਧਮਕੀਆਂ ਦੇਣ ਦੀ ਸਖਤ ਨਿੰਦਿਆ ਕਰਦਿਆਂ ਉਸ ਖਿਲਾਫ ਕਾਰਵਾਈ ਕਰਨ ਦੀ ਜੋਰਦਾਰ ਮੰਗ ਕੀਤੀ। ਇਸ ਸਮੇਂ ਬੋਲਦਿਆਂ ਕੰਵਲਜੀਤ ਖੰਨਾ ਨੇ ਦੱਸਿਆ ਕਿ 12 ਅਗਸਤ ਨੂੰ ਰੇਲ ਪਾਰਕ ਜਗਰਾਂਓ ਚ ਯੂਨੀਅਨ ਦੇ ਜਗਰਾਂਓ,ਸਿਧਵਾਂਬੇਟ,ਹੰਬੜਾਂ ਬਲਾਕਾਂ ਦੇ ਕਿਸਾਨ ਮਜਦੂਰ ਮਰਦ ਔਰਤਾਂ ਵਲੋ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੀ 24 ਵੀਂ ਬਰਸੀ ਨੂੰ ਔਰਤ ਮੁਕਤੀ ਦਿਵਸ ਵਜੋਂ ਮਨਾਇਆ ਜਾਵੇਗਾ।ਇਸ ਸਮੇਂ ਸਵੇਰੇ 11 ਵਜੇ ਹੋਣ ਵਾਲੇ ਇਸ ਸਮਾਗਮ’ ਚ ਪਟਿਆਲਾ ਦੀ ਨਾਟਕ ਟੀਮ ਨਾਟਕ ਪੇਸ਼ ਕਰੇਗੀ । ਉਨਾਂ ਸਾਰੇ ਕਿਸਾਨ ਸੰਘਰਸ਼ ਹਿਤੈਸ਼ੀਆਂ ਨੂੰ ਇਸ ਸਮਾਗਮ ਚ ਪੁੱਜਣ ਦਾ ਸੱਦਾ ਦਿੱਤਾ।

RELATED ARTICLES
- Advertisment -spot_img

Most Popular

Recent Comments