spot_img
Homeਮਾਲਵਾਜਗਰਾਓਂਪਟਵਾਰੀ ਅਸਾਮੀਆਂ ਭਰਨ ਲਈ ਲਏ ਦੌਰਾਨ ਸਿੱਖ ਬਚਿਆਂ ਦੇ ਲਵਾਏ ਗਏ ਕਾਕਾਰ...

ਪਟਵਾਰੀ ਅਸਾਮੀਆਂ ਭਰਨ ਲਈ ਲਏ ਦੌਰਾਨ ਸਿੱਖ ਬਚਿਆਂ ਦੇ ਲਵਾਏ ਗਏ ਕਾਕਾਰ ਕਾਂਗਰਸ ਦੀ ਗੰਗੂਵਾਦੀ ਸੋਚ ਸਬੂਤ।

ਜਗਰਾਉਂ 10 ਅਗਸਤ ( ਰਛਪਾਲ ਸਿੰਘ ਸ਼ੇਰਪੁਰੀ) ਐਤਵਾਰ ਨੂੰ ਪੂਰੇ ਪੰਜਾਬ ਤੇ ਚੰਡੀਗੜ੍ਹ ਚ ਪਟਵਾਰੀ ਦੀਆਂ ਅਸਾਮੀਆਂ ਭਰਨ ਲਈ ਪੰਜਾਬ ਸਰਕਾਰ ਨੇ ਪ੍ਰਤੀਯੋਗੀ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿਚ ਲੱਖਾਂ ਬੇਰੁਜ਼ਗਾਰ ਬੱਚਿਆਂ ਨੇ ਭਾਗ ਲਿਆ। ਪ੍ਰੀਖਿਆ ਦੇ ਦੌਰਾਨ ਚੰਡੀਗੜ੍ਹ ਪਰਸ਼ਾਸ਼ਨ ਦੇ ਅਧੀਨ ਆਉਦੇ ਸੈਂਟਰਾਂ ਚ ਸਿੱਖੀ ਸਰੂਪ ਚ ਪਰਪੱਕ ਬੱਚਿਆਂ ਦੇ ਕਾਕਾਰ ਲਵਾ ਕੇ ਪ੍ਰੀਖਿਆ ਸੈਂਟਰ ਚ ਪ੍ਰਵੇਸ਼ ਕਰਵਾਇਆ ਗਿਆ ਜਿਸਦੀ ਬਹੁਜਨ ਸਮਾਜ ਪਾਰਟੀ ਦੀ ਜਗਰਾਉਂ ਇਕਾਈ ਘੌਰ ਨਿੰਦਾ ਕਰਦੀ ਏ ।ਪ੍ਰੈਸ ਨੂੰ ਜਾਰੀ ਕੀਤੇ ਗਏ ਬਿਆਨ ਰਾਹੀਂ ਬਾਮਸੇਫ ਆਗੂ ਮਾਸਟਰ ਰਛਪਾਲ ਸਿੰਘ ਗਾਲਿਬ ਨੇ ਕਿਹਾ ਕਿ ਘਟਨਾ ਬਾਰੇ ਜਾਣਕਾਰੀ ਮਿਲਦਿਆਂ ਹੀ ਬਸਪਾ ਦੇ ਜਿਲਾ ਉਪ ਪ੍ਰਧਾਨ ਅਮਰਜੀਤ ਸਿੰਘ ਭੱਟੀ ਤੇ ਜਿਲਾ ਸਕੱਤਰ ਜਸਵਿੰਦਰ ਸਿੰਘ ਖਾਲਸਾ ਦੀ ਅਗਵਾਈ ਚ ਵਿਸ਼ੇਸ਼ ਮੀਟਿੰਗ ਕਰਕੇ ਪੰਜਾਬ ਸਰਕਾਰ ਤੋਂ ਮੀਡੀਏ ਦੇ ਮਾਧਿਅਮ ਰਾਂਹੀ ਮੰਗ ਕੀਤੀ ਗਈ ਕਿ ਸਿੱਖ ਬੱਚਿਆਂ ਨਾਲ ਪੰਜਾਬ ਦੀ ਧਰਤੀ ਤੇ ਅਜਿਹੀ ਹਿਰਦੇ ਵਲੂੰਧਰ ਵਾਲੀ ਘਟਨਾ ਨੂੰ ਅਨਜਾਮ ਦੇਣ ਵਾਲੇ ਮਨੂੰਵਾਦੀ ਸੋਚ ਦੇ ਧਾਰਨੀ ਅਫਸਰਾਂ ਵਿਰੁੱਧ ਤੁਰੰਤ ਸਖਤ ਤੋ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਅਫਸਰ ਅਜਿਹਾ ਕੰਮ ਨਾ ਕਰੇ।ਮਾਸਟਰ ਰਛਪਾਲ ਸਿੰਘ ਗਾਲਿਬ ਨੇ ਅੱਗੇ ਕਿਹਾ ਕਿ ਹਰਿਆਣਾ ਸਰਕਾਰ ਵੱਲੋ ਵੀ ਇਹ ਅਜਿਹੇ ਮੋਕੇ ਤੇ ਕਿਸ ਤਰਾਂ ਨਿਪਟਿਆ ਜਾਣਾ ਏ ਇਸ ਸਬੰਧੀ ਕਾਫੀ ਸਮਾਂ ਪਹਿਲਾਂ ਗਾਈਡ ਲਾਈਨਜ਼ ਜਾਰੀ ਕੀਤੀਆਂ ਗਈਆਂ ਹਨ ਤੇ ਇਹ ਵੀ ਸਪਸਟ ਹੈ ਉਹਨਾਂ ਗਾਇਡ ਲਾਈਨਜ਼ ਦੀਆਂ ਹਦਾਇਤਾਂ ਵੀ ਡਿਊਟੀ ਅਫਸਰਾਂ ਕੋਲ ਮੌਜੂਦ ਹੋਣਗੀਆਂ ਪਰ ਫਿਰ ਇਹ ਵਰਤਾਰਾ ਵਰਤਾਇਆ ਗਿਆ ਜਿਸ ਚੋਂ ਗੰਗੂਵਾਦੀ ਸੋਚ ਦੀ ਬੋਹ ਆਉਂਦੀ ਏ ਉਹਨਾਂ ਅੱਗੇ ਕਿਹਾ ਕਿ ਕਿ ਅਜਿਹੀਆਂ ਘਟਨਾਵਾਂ ਸਿਖਾਂ ਨਾਲ ਹੀ ਕਿਉਂ ਵਾਪਰ ਦੀਆਂ ਹਨ ਜਦ ਅਜ ਤਕ ਕਦੇ ਵੀ ਕੋਈ ਅਜਿਹੀ ਘਟਨਾ ਨਹੀਂ ਵਾਪਰੀ ਕਿ ਕਿਸੇ ਪ੍ਰੀਖਿਆ ਦੇ ਦੌਰਾਨ ਕਿਸੇ ਡਿਊਟੀ ਅਮਲੇ ਨੇ ਜਨੇਊ ਲਵਾਏ ਹੋਣ ਤੇ ਹੈਰਾਨੀ ਦੀ ਗੱਲ ਹੈ ਕਿ ਸਿੱਖਾਂ ਨਾਲ ਨੂੰਹ ਮਾਸ ਦਾ ਰਿਸਤਾ ਦਸ ਕੇ ਦੁਹਾਈ ਦੇਣ ਵਾਲੇ ਕਿਸੇ ਵੀ ਸੈਕੂਲਰ ਕਹਾਉਣ ਵਾਲੇ ਹਿੰਦੂਵਾਦੀ ਸ਼ੰਗਠਨ ਜਾਂ ਵਿਅਕਤੀ ਨੇ ਇਸ ਕਿਰਤਘਣ ਘਟਨਾ ਦੀ ਨਿਖੇਧੀ ਨਹੀਂ ਕੀਤੀ

RELATED ARTICLES
- Advertisment -spot_img

Most Popular

Recent Comments