spot_img
Homeਮਾਲਵਾਜਗਰਾਓਂਨਗਰ ਕੌਸ਼ਲ ਜਗਰਾਉ ਵਿੱਚ ਰਾਣੇ ਦੀ ਪ੍ਰਧਾਨਗੀ ਤੋ ਬਆਦ ਸੁਧਰਨ ਲੱਗੇ ਹਲਾਤ:...

ਨਗਰ ਕੌਸ਼ਲ ਜਗਰਾਉ ਵਿੱਚ ਰਾਣੇ ਦੀ ਪ੍ਰਧਾਨਗੀ ਤੋ ਬਆਦ ਸੁਧਰਨ ਲੱਗੇ ਹਲਾਤ: ਪਿੰਦਰੀ ਕੰਡਾ ਇਤਿਹਾਸਿਕ ਸ਼ਹਿਰ ਜਲਦ ਹੀ ਹੋਵੇਗਾ ਰੋਸ਼ਨ

ਜਗਰਾਉ 10 ਅਗਸਤ (ਬੌਬੀ ਸਹਿਜਲ,ਸ਼ੇਰਪੁਰੀ) ਨਗਰ ਕੌਸ਼ਲ ਜਗਰਾਉ ਦੇ ਨੌਜਵਾਨ ਜਤਿੰਦਰਪਾਲ ਰਾਣਾ ਜਿਸ ਸਮੇ ਤੋ ਪ੍ਰਧਾਨ ਬਣੇ ਹਨ ਉਸ ਸਮੇ ਤੋ ਨਗਰ ਕੌਸ਼ਲ ਵਿੱਚ ਚੰਮ ਚਲਾਉਣ ਵਾਲੇ ਠੇਕੇਦਾਰ ਹੁਣ ਕਿਧਰੇ ਨਗਰ ਕੌਂਸਲ ਵਿੱਚ ਨਜਰ ਨਹੀ ਆ ਰਹੇ। ਇਨਾਂ ਗੱਲਾ ਦਾ ਪ੍ਰਗਟਾਵਾ ਪਰਮਿੰਦਰ ਸਿੰਘ ਪਿੰਦਰੀ ਕੰਡਾ ਹੇਰਾਂ ਜਿਊਲਰ ਨੇ ਕੀਤਾ। ਕੰਡਾਂ ਨੇ ਕਿਹਾ ਕਿ ਜਿੱਥੇ ਨਗਰ ਕੌਸ਼ਲ ਦੇ ਪ੍ਰਧਾਨ ਬਣਨ ਨਾਲ ਜਿੱਥੇ ਸਹਿਰ ਵਿੱਚ ਭ੍ਰਿਸਟਾਚਾਰ ਦਾ ਮੁੱਦਾ ਹੀ ਖਤਮ ਹੋ ਗਿਆ ਹੈ। ਉੱਥੇ ਹੀ ਵਿਕਾਸ ਪੱਖੋ ਪਿਛੜ ਚੁੱਕੇ ਇਤਹਾਸਿਕ ਸ਼ਹਿਰ ਦੇ ਵਿੱਚ ਵਿਕਾਸ ਦੇ ਕੰਮ ਸੁਰੂ ਚੁੱਕੇ ਹਨ । ਇਸ ਸਹਿਰ ਵਿੱਚ ਪ੍ਰਧਾਨ ਰਾਣਾ ਵੱਲੋ ਜਿੱਥੇ ਪੀਣ ਵਾਲੇ ਪਾਣੀ ਅਤੇ ਸੀਵਰੇਜ ਸਮੱਸਿੱਆ ਦਿੱਕਤ ਸੀ ।ਇਸ ਸਮੱਸਿਆ ਦਾ ਹੱਲ ਬਹੁਤ ਜਲਦੀ ਨਾਲ ਕਰਵਾਇਆ ਜਾ ਰਿਹਾ ਹੈ।ਇਸ ਦੇ ਨਾਲ ਜਿਸ ਤਰਾਂ ਜਗਰਾਉ ਵਿੱਚ ਹਰ ਸਮੇ ਟਰੈਫਿਕ ਦਾ ਬੁਹਤ ਬੁਰਾ ਹਾਲ ਹੈ। ਉੱਥੇ ਹੀ ਟਰੈਫਿਕ ਪੁਲਿਸ ਨੂੰ ਨਾਲ ਲੈ ਕਿ ਦੁਕਾਨਦਾਰਾ ਵੱਲੋ ਕੀਤੇ ਗਏ ਨਜਾਇਜ ਕਾਬਜੇ ਵੀ ਚੁੱਕਵਾਏ ਹਨ ਜਿਸ ਨਾਲ ਜਗਰਾੳੇੁ ਸਹਿਰ ਦੇ ਬਜਾਰ ਵਿੱਚ ਲੱਗਣਾ ਵਾਲੀਆ ਵਾਹਨਾ ਦੀਆਂ ਕਤਾਰਾ ਵੀ ਹੁਣ ਦੇਖਣ ਨੂੰ ਨਹੀ ਮਿਲ ਰਹੀਆ ।ਆਉਣ ਵਾਲੇ ਪੰਜ ਸਾਲ ਦੇ ਕਾਰਜ ਕਾਲ ਦੋਰਾਨ ਸਹਿਰ ਜਗਰਾਉ ਦੇ ਹਲਾਤ ਬੁਹਤ ਬੇਹਤਰ ਹੋਣਗੇ ।ਅਤੇ ਨਵੇ ਪ੍ਰਧਾਨ ਰਾਣਾ ਵੱਲੋ ਸਹਿਰ ਵਾਸੀਆ ਨੂੰ ਆਪਣਾ ਕੀਤਾ ਇਕ-ਇਕ ਵਾਅਦਾ ਪਹਿਲ ਦੇ ਅਧਾਰ ਤੇ ਪੂਰਾ ਕਰਨਗੇ।

RELATED ARTICLES
- Advertisment -spot_img

Most Popular

Recent Comments