spot_img
Homeਦੋਆਬਾਰੂਪਨਗਰ-ਨਵਾਂਸ਼ਹਿਰਦਲਵੀਰ ਕੌਰ ਬਣੀ ਮਿਸ ਤੀਜ - ਕੇਸੀ ਗਰੁੱਪ ਆੱਫ ਇੰਸਟੀਚਿਊਟ...

ਦਲਵੀਰ ਕੌਰ ਬਣੀ ਮਿਸ ਤੀਜ – ਕੇਸੀ ਗਰੁੱਪ ਆੱਫ ਇੰਸਟੀਚਿਊਟ ’ਚ ਮਨਾਈਆਂ ਧੀਆਂ ਦੀ ਤੀਆਂ

ਨਵਾਂਸ਼ਹਿਰ, 10 ਅਗਸਤ, (ਵਿਪਨ)

ਕਰਿਆਮ ਰੋਡ ’ਤੇ ਸੱਥਿਤ ਕੇਸੀ ਗਰੁੱਪ ਆੱਫ ਇੰਸਟੀਚਿਊਸ਼ਨ ’ਚ ਸੋਮਵਾਰ ਨੂੰ ਧੀਆਂ ਦੀਆਂ ਤੀਆਂ ਉਤਸਵ ਮਨਾਇਆ ਗਿਆ, ਜਿਸ ’ਚ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਮੰਚ ’ਤੇ ਖੂਬ ਰੋਣਕਾਂ ਲਾਈਆਂ। ਪੋ੍ਰਗਰਾਮ ਦੀ ਮੁੱਖ ਮਹਿਮਾਨ ਦੇਸ਼ਾਂ ਅਤੇ ਵਿਦੇਸ਼ਾਂ ’ਚ ਗਿੱਧਾ ਪਹੁੰਚਾਉਣ ਵਾਲੀ ਡਾੱ. ਜਸਵੀਰ ਬੈਂਸ ਰਹੀ , ਉਨਾਂ ਦੇ ਨਾਲ ਗਿੱਧਾ ਕੋਚ ਅਮਨਦੀਪ ਕੌਰ ਵਿਸ਼ੇਸ਼ ਤੌਰ ’ਤੇ ਮੌਜੂਦ ਹੋਏ । ਸਭ ਤੋਂ ਪਹਿਲਾਂ ਮੰਚ ’ਤੇ ਜੋਤ ਪ੍ਰੱਚੰਡ ਦੀ ਰਸਮ ਡਾੱ. ਜਸਵੀਰ ਬੈਂਸ ਵਲੋ ਅਦਾ ਕੀਤੀ ਗਈ , ਉਨਾਂ ਦੇ ਨਾਲ ਕੇਸੀ ਕਾਲਜ ਦੇ ਸਹਾਇਕ ਕੈਂਪਸ ਡਾਇਰੇਕਟਰ ਡਾੱ. ਅਰਵਿੰਦ ਸਿੰਘੀ, ਪਿ੍ਰੰ.ਇੰਜ. ਰਾਜਿਦੰਰ ਮੰੂਮ, ਪਿ੍ਰੰ. ਡਾੱ. ਕੁਲਜਿੰਦਰ ਕੌਰ, ਪਿ੍ਰੰ. ਪ੍ਰੋ. ਕਪਿਲ ਕਨਵਰ, ਪਿ੍ਰੰ. ਡਾੱ. ਸ਼ਬਨਮ, ਜੀਨਤ ਰਾਣਾ ਅਤੇ ਅਮਨਦੀਪ ਕੌਰ ਸ਼ਾਮਲ ਹੋਏ। ਮੰਚ ’ਤੇ ਕੇਸੀ ਦੇ ਸਾਰੇ ਕਾਲਜ ਦੀਆਂ ਵਿਦਿਆਰਥਣਾ ਅਤੇ ਸਟਾਫ ਨੇ ਕਿੱਕਲੀ ਪਾਈ ਅਤੇ ਗਿੱਧਾ ਅਤੇ ਭੰਗੜਾ ਪਾਇਆ । ਮੁੱਖ ਮਹਿਮਾਨ ਨੇ ਮੰਚ ’ਤੇ ਪ੍ਰਤੀਭਾਗੀਆਂ ਨੂੰ ਸਵਾਲ ਜਵਾਬ ਪੁੱਛੇ , ਜਿਸ ’ਚ ਇੰਜੀਨਿਅਰਿੰਗ ਕਾਲਜ ਦੀ ਸਹਾਇਕ ਪ੍ਰੋ. ਦਲਵੀਰ ਕੌਰ ਮਿਸ ਤੀਜ ਚੁਣੀ ਗਈ, ਬੈਸਟ ਭੰਗੜਾ ’ਚ ਕੁਲਜੀਤ ਸਿੰਘ ਅਤੇ ਨੁੱਕੜ ਨਾਟਕ ’ਚ ਕ੍ਰਾਂਤੀ ਕਲਾ ਮੰਚ ਦਾ ਨਾਟਕ ਜਾਗੋ ਸਰਾਹਿਆ ਗਿਆ । ਇਹਨਾਂ ਸਾਰਿਆਂ ਨੂੰ ਸਨਮਾਨਤ ਕੀਤਾ ਗਿਆ । ਡਾੱ. ਜਸਵੀਰ ਬੈਂਸ ਨੇ ਦੱਸਿਆ ਕਿ ਸੱਭਿਆਚਾਰ ਅਤੇ ਤੀਆਂ ਗਤੀਸ਼ੀਲ ਹਨ , ਇਹਨਾਂ ’ਚ ਤਬਦੀਲੀ ਹੋਣਾ ਕੁਦਰਤੀ ਹੈ । ਸਮਾਂ ਬਦਲ ਰਿਹਾ ਹੈ , ਸਾਨੂੰ ਵੀ ਆਪਣੀ ਸੋਚ ਨੂੰ ਬਦਲਨਾ ਹੈ । ਧੀਆਂ, ਕੁੜੀਆ, ਚਿੜੀਆਂ , ਧੀਆਂ ਧਿਆਨੀਆਂ ਦਾ ਜਿਸ ਘਰ ’ਚ ਸਨਮਾਨ ਹੁੰਦਾ ਹੈ , ਉਸੇ ਘਰ ’ਚ ਵਾਹਿਗੁਰੂ ਦਾ ਵੀ ਵਾਸ ਹੈ। ਕਿਸੇ ਦੇਸ਼, ਰਾਜ ਅਤੇ ਜਿਲੇ ਦੀ ਤਰੱਕੀ ਮਹਿਲਾ ਦੀ ਤਰੱਕੀ ’ਤੇ ਨਿਰਭਰ ਕਰਦੀ ਹੈ । ਸਾਨੂੰ ਮਹਿਲਾਵਾਂ ਦੀ ਤਰੱਕੀ ’ਤੇ ਫਖ਼ਰ ਕਰਨਾ ਚਾਹੀਦਾ ਹੈ । ਮੰਚ ਸੰਚਾਲਨ ਸਹਾਇਕ ਪ੍ਰੋ. ਰਮਨਦੀਪ ਕੌਰ ਦੇ ਨਾਲ ਵਿਦਿਆਰਥਣਾ ਨਵਜੋਤ ਲਵਲੀ, ਅਮਨਪ੍ਰੀਤ ਕੌਰ, ਰਮਨਪ੍ਰੀਤ ਕੌਰ ਨੇ ਬਾਖੁਵੀ ਕੀਤਾ । ਕੋਰੋਨਾ ਪ੍ਰੋਟੋਕਾਲ ਦੀ ਪਾਲਨਾ ਕਰਦੇ ਹੋਏ ਥਰਮਾ ਸਕੈਨ ਕਰ ਸਟੂਡੈਂਟ ਅਤੇ ਸਟਾਫ ਨੂੰ ਸੈਨੀਟਾਇਜ ਕੀਤੇ ਸੈਮੀਨਾਰ ਹਾਲ ਵਿੱਚ ਬਿਠਾਇਆ ਗਿਆ ਸੀ । ਮੌਕੇ ’ਤੇ ਪ੍ਰੋ. ਅੰਕੁਸ਼ ਨਿਝਾਵਨ, ਸਹਾਇਕ ਪ੍ਰੋ. ਬਲਵੰਤ ਰਾਏ, ਸਾਕਸ਼ੀ ਮੱਕੜ , ਰਮਿੰਦਰਜੀਤ ਕੌਰ, ਏਚਆਰ ਮਨੀਸ਼ਾ, ਅਮਨਦੀਪ ਕੌਰ, ਮਨਦੀਪ ਕੌਰ, ਅਮਨਪ੍ਰੀਤ ਕੌਰ, ਮੋਨਿਕਾ ਧੰਮ, ਨਿਸ਼ਾ, ਪੀਆਰਓ ਵਿਪਨ ਕੁਮਾਰ ਆਦਿ ਹਾਜਰ ਰਹੇ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments