ਮੱਧ ਪ੍ਰਦੇਸ਼ ਦੀ ਮੌਜੂਦਾ ਸਰਕਾਰ ਵੱਲੋਂ ਪੱਛੜੇ ਵਰਗਾਂ ਨੂੰ ਸੰਵਿਧਾਨਿਕ ਸ਼ਕਤੀਆਂ ਦੇਣ ਦਾ ਸੁਆਗਤ : ਟਿੰਕੂ ਪ੍ਰਜਾਪਤੀ ਆਖਿਆ! ਪੰਜਾਬ ਸਰਕਾਰ ਵੀ ਪੱਛੜਾ ਵਰਗ ਆਯੋਗ ਦੀ ਸਾਰ ਲੈ ਕੇ ਕਰੇ ਮਜਬੂਤ

0
233

 

ਫਰੀਦਕੋਟ, 6 ਜੂਨ ( ਧਰਮ ਪ੍ਰਵਾਨਾਂ ) :- ਪੰਜਾਬ ’ਚ ਪੱਛੜੇ ਵਰਗ ਦੀ 42 ਫੀਸਦੀ ਅਬਾਦੀ ਹੋਣ ਦੇ ਬਾਵਜੂਦ ਕਿਸੇ ਵੀ ਰਾਜਨੀਤਕ ਪਾਰਟੀ ਨੇ ਅੱਜ ਤੱਕ ਸਾਰ ਲੈਣ ਦੀ ਜਰੂਰਤ ਨਹੀਂ ਸਮਝੀ। ਦੇਸ਼ ਆਜ਼ਾਦ ਹੋਣ ਦੇ 74 ਸਾਲਾਂ ਦੇ ਬਾਵਜੂਦ ਪੱਛੜਾ ਵਰਗ ਦੇ ਲੋਕਾਂ ’ਤੇ ਅੱਜ ਵੀ ਉਵੇਂ ਹੀ ਅੱਤਿਆਚਾਰ ਹੋ ਰਿਹਾ ਹੈ, ਜਿਸ ਤਰਾਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਹੁੰਦਾ ਸੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਓ.ਬੀ.ਸੀ. ਅਧਿਕਾਰ ਚੇਤਨਾ ਮੰਚ ਇਕਾਈ ਕੋਟਕਪੂਰਾ ਦੇ ਪ੍ਰਧਾਨ ਟਿੰਕੂ ਕੁਮਾਰ ਪਰਜਾਪਤੀ ਨੇ ਪ੍ਰੈਸ ਨੂੰ ਜਾਰੀ ਕੀਤੇ ਬਿਆਨ ’ਚ ਦੱਸਿਆ ਕਿ ਦੇਸ਼ ’ਤੇ ਕਾਬਜ਼ ਹੁਕਮਰਾਨ ਰਾਜਨੀਤਕ ਪਾਰਟੀਆਂ ਨੇ ਸੰਵਿਧਾਨ ਦੇ ਆਰਟੀਕਲ 340 ਨੂੰ ਅੱਖੋਂ-ਪਰੋਖਿਆਂ ਕਰਕੇ ਸ਼ਰੇਆਮ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਪੱਛੜੇ ਵਰਗ ਦੇ ਆਗੂਆਂ ’ਤੇ ਝੂਠੇ ਪਰਚੇ ਦਰਜ ਕਰਕੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨਾ ਆਖਿਆ ਕਿ ਜ਼ਿਲਾ ਕਪੂਰਥਲਾ ਦੇ ਪਿੰਡ ਤਲਵੰਡੀ ਚੌਧਰੀਆਂ ’ਚ ਰਹਿਣ ਵਾਲੇ ਸੋਮ ਪ੍ਰਕਾਸ਼ ਦੇ ਘਰ ’ਚ ਸ਼ਾਮਲ ਹੋ ਕੇ ਕੁਝ ਹਮਲਾਵਰਾਂ ਨੇ ਕੁੱਟਮਾਰ ਕਰਨ ਉਪਰੰਤ ਮਿੱਟੀ ਦੇ ਬਣਾਏ ਸਾਰੇ ਬਰਤਨ ਅਤੇ ਤੰਦੂਰ ਵਗੈਰਾ ਤੋੜ ਦਿੱਤੇ ਗਏ ਪਰ ਦੋਸ਼ੀਆਂ ਨੂੰ ਗਿ੍ਰਫਤਾਰ ਨਹੀਂ ਕੀਤਾ ਗਿਆ ਜਦਕਿ ਦੋਸ਼ੀ ਅਜੇ ਵੀ ਨਤੀਜੇ ਭੁਗਤਣ ਦੀਆਂ ਧਮਕੀਆਂ ਦੇ ਰਹੇ ਹਨ। ਉਨਾ ਕਿਹਾ ਕਿ ਓ.ਬੀ.ਸੀ. ਸਮਾਜ ਨਾਲ ਹੋ ਰਹੇ ਇਸ ਧੱਕੇ ਨੂੰ ਰੋਕਣ ਲਈ ਓ.ਬੀ.ਸੀ. ਸਮਾਜ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੈ। ਉਨਾਂ ਅੱਗੇ ਦੱਸਿਆ ਕਿ ਓ.ਬੀ.ਸੀ. ਸਮਾਜ ’ਤੇ ਹੋ ਰਹੇ ਅੱਤਿਆਚਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਮੱਧ ਪ੍ਰਦੇਸ਼ ਸਰਕਾਰ ਦੀ ਤਰਜ ’ਤੇ ਪੰਜਾਬ ਰਾਜ ਪੱਛੜਾ ਵਰਗ ਆਯੋਗ ਨੂੰ ਸੰਵਿਧਾਨਕ ਸ਼ਕਤੀਆਂ ਦੇ ਕੇ ਮਜਬੂਤ ਕਰਨ ਦਾ ਕੰਮ ਕਰੇ। ਉਨਾ ਕਿਹਾ ਕਿ ਮੱਧ ਪ੍ਰਦੇਸ਼ ਦੀ ਸਰਕਾਰ ਵਲੋਂ ਕੀਤੇ ਗਏ ਉਕਤ ਫੈਸਲੇ ਦੀ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ’ਚ ਵਸਦੇ ਪੱਛੜੇ ਵਰਗ ਦੇ ਲੋਕਾਂ ਵੱਲੋਂ ਭਰਪੂਰ ਸ਼ਲਾਘਾਯੋਗ ਕੀਤੀ ਜਾ ਰਹੀ ਹੈ। ਉਨਾ ਕਿਹਾ ਕਿ ਪੰਜਾਬ ਭਰ ਦੇ ਪੱਛੜੇ ਵਰਗ ਦੇ ਲੋਕਾਂ ਵਲੋਂ ਉਨਾਂ ਆਖਿਆ ਕਿ 1931 ਤੋਂ ਬਾਅਦ 90 ਸਾਲ ਬੀਤ ਜਾਣ ’ਤੇ ਵੀ ਪੱਛੜੇ ਵਰਗ ਦੇ ਲੋਕਾਂ ਦੀ ਜਾਤੀਗਤ ਜਨਗਣਨਾ ਨਹੀਂ ਕਰਵਾਈ ਗਈ। ਅੰਤ ਵਿੱਚ ਉਨਾ ਆਖਿਆ ਕਿ ਪੱਛੜੇ ਵਰਗ ਦੀ ਜਾਤੀਗਤ ਜਨਗਣਨਾ ਕਰਵਾ ਕੇ ਓ.ਬੀ.ਸੀ. ਸਮਾਜ ਨੂੰ ਇਨਸਾਫ਼ ਦਿੱਤਾ ਜਾਵੇ।

Previous articleਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਖੁਦ ਟ੍ਰੈਕਟਰ ਚਲਾ ਕੇ ਲਿਆ ਝੋਨੇ ਦੀ ਸਿੱਧੀ ਬਿਜਾਈ ਦਾ ਟ੍ਰਾਇਲ *ਝੋਨੇ ਦੀ ਸਿੱਧੀ ਬਿਜਾਈ ਨਾਲ ਲੇਬਰ ਦੀ ਸਮੱਸਿਆ ਦਾ ਹੱਲ ਅਤੇ ਪਾਣੀ ਦੀ ਬੱਚਤ ਯਕੀਨੀ: ਸੇਤੀਆ 1 ਜੂਨ ਤੋਂ 15 ਜੂਨ ਤੱਕ ਹੈ ਝੋਨੇ ਦੀ ਸਿੱਧੀ ਬਿਜਾਈ ਦਾ ਢੁੱਕਵਾਂ ਸਮਾਂ
Next articleबजरंग दल ने सेवा,सुरक्षा,संस्कार पर चलते लोगों को महामारी से बचाने के लिए बांटे मास्क

LEAVE A REPLY

Please enter your comment!
Please enter your name here